Indoor Planting:ਡੈਕੋਰੇਸ਼ਨ ਦੇ ਨਾਲ ਘਰ ਨੂੰ ਠੰਡਕ ਵੀ ਦਿੰਦੇ ਹਨ ਇਹ ਪੌਦੇ

05/21/2018 3:39:02 PM

ਨਵੀਂ ਦਿੱਲੀ— ਘਰ ਬਣਾਉਂਦੇ ਸਮੇਂ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ 'ਚ ਛੋਟਾ ਜਿਹਾ ਗਾਰਡਨ ਹੋਵੇ। ਕੁਝ ਲੋਕ ਘਰ ਦੇ ਬਾਹਰ ਗਾਰਡਨ ਬਣਾ ਲੈਂਦੇ ਹਨ ਪਰ ਥਾਂ ਘੱਟ ਹੋਣ ਕਾਰਨ ਅੱਜਕਲ ਜ਼ਿਆਦਾਤਰ ਲੋਕ ਇਨਡੋਰ ਪਲਾਂਟਿੰਗ ਕਰਦੇ ਹਨ। ਇਸ ਨਾਲ ਘਰ ਦੀ ਡੈਕੋਰੇਸ਼ਨ ਦੇ ਨਾਲ-ਨਾਲ ਉਸ ਦੀ ਤਾਜ਼ਗੀ ਅਤੇ ਈਕੋ ਫ੍ਰੈਂਡਲੀ ਟਚ ਵੀ ਤੁਹਾਨੂੰ ਮਿਲ ਜਾਂਦਾ ਹੈ। ਇਨਡੋਰ ਪਲਾਂਟਿੰਗ ਲਈ ਤਹਾਨੂੰ ਐਕਟਰਾ ਸਪੇਸ ਦੀ ਟੈਂਸ਼ਨ ਵੀ ਨਹੀਂ ਲੈਣੀ ਪਵੇਗੀ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਘਰ ਦੀ ਸ਼ੋਭਾ ਵਧਾਉਣ ਦੇ ਨਾਲ-ਨਾਲ ਏਅਰ ਪਿਊਰੀਫਾਇਰ ਦਾ ਕੰਮ ਵੀ ਕਰਦੇ ਹਨ। ਗਰਮੀਆਂ 'ਚ ਇਹ ਪੌਦੇ ਘਰ ਨੂੰ ਫ੍ਰੈਸ਼ ਰੱਖਣ ਦੇ ਨਾਲ ਹੀ ਤੁਹਾਨੂੰ ਤਾਜ਼ਗੀ ਦਾ ਅਹਿਸਾਸ ਵੀ ਕਰਵਾਉਂਦੇ ਹਨ ਅਤੇ ਹਵਾ ਨੂੰ ਵੀ ਸਾਫ ਰੱਖਦੇ ਹਨ।
1. ਐਲੋਵੇਰਾ
ਬਾਲਕਨੀ ਹੋਵੇ ਜਾਂ ਡ੍ਰਾਇੰਗ ਰੂਮ, ਤੁਸੀਂ ਛੋਟਾ ਜਿਹੇ ਪਾਟ 'ਚ ਐਲੋਵੇਰਾ ਪਲਾਂਟ ਲਗਾ ਕੇ ਘਰ ਦੀ ਖੂਬਸੂਰਤੀ ਨੂੰ ਵਧਾ ਸਕਦੇ ਹੋ। ਘਰ ਦੀ ਖੂਬਸੂਰਤੀ ਨੂੰ ਵਧਾਉਣ ਦੇ ਨਾਲ-ਨਾਲ ਐਲੋਵੇਰਾ ਪਲਾਂਟ ਹਵਾ ਨੂੰ ਵੀ ਸ਼ੁੱਧ ਕਰਦਾ ਹੈ, ਜਿਸ ਨਾਲ ਘਰ 'ਚ ਤਾਜ਼ਾ ਹਵਾ ਅਤੇ ਪ੍ਰਦੂਸ਼ਣ ਰਹਿਤ ਹਵਾ ਆਉਂਦੀ ਹੈ। ਇਸ ਪੌਦੇ ਨੂੰ ਤੁਸੀਂ ਘਰ ਦੇ ਹਰ ਕੋਨੇ 'ਚ ਰੱਖ ਸਕਦੇ ਹੋ, ਜਿੱਥੇ ਥੋੜ੍ਹੀ ਜਿਹੀ ਵੀ ਧੁੱਪ ਆਉਂਦੀ ਹੋਵੇ।


2. ਬੈਂਬੂ ਪਾਮ
ਹਲਕੀ ਨਮੀ ਵਾਲੇ ਇਸ ਪੌਦੇ ਨੂੰ ਤੁਸੀਂ ਘਰ ਦੇ ਕਿਸੇ ਵੀ ਕੋਨੇ 'ਚ ਲਗਾ ਸਕਦੇ ਹੋ। ਅੱਜਕਲ ਲੋਕ ਡੈਕੋਰੇਸ਼ਨ ਕਰਨ ਲਈ ਇਸ ਤਰ੍ਹਾਂ ਦੇ ਕਾਫੀ ਪੌਦੇ ਲਗਾ ਰਹੇ ਹਨ। ਤੁਸੀਂ ਇਸ ਪੌਦੇ ਨੂੰ ਘਰ ਦੇ ਕਮਰੇ ਜਾਂ ਲਿਵਿੰਗ ਰੂਮ 'ਚ ਬੇਝਿਝਕ ਲਗਾ ਸਕਦੇ ਹੋ। ਇਹ ਹਵਾ 'ਚ ਬੈਨਜੀਨ, ਫਾਰਮਲਡੀਹਾਈਡ ਅਤੇ ਟ੍ਰਾਈਕਲੋਰੋਥੀਨ ਵਰਗੇ ਰਸਾਇਨਾਂ ਤੋਂ ਦੂਰ ਰੱਖਦੇ ਹਨ, ਨਾਲ ਹੀ ਇਹ ਹਵਾ 'ਚ ਨਮੀ ਅਤੇ ਵਾਤਾਵਰਣ ਨੂੰ ਵੀ ਠੰਡਾ ਰੱਖਦਾ ਹੈ।


3. ਰਬੜ ਪਲਾਂਟ
ਆਸਾਨੀ ਨਾਲ ਪਨਪਨ ਵਾਲਾ ਇਹ ਪਲਾਂਟ ਘਰ ਦੀ ਹਵਾ 'ਚੋਂ ਜ਼ਹਿਰੀਲੇ ਤੱਤਾਂ, ਖਾਸਤੌਰ 'ਤੇ ਫਾਰਮਲਡੀਹਾਈਡ ਨੂੰ ਦੂਰ ਰੱਖਦਾ ਹੈ। ਤੁਸੀਂ ਇਸ ਨਾਲ ਬਾਲਕਨੀ ਜਾਂ ਘਰ ਦੀ ਇੰਟਰੈੱਸ ਸ਼ੋਭਾ ਵਧਾਉਣ ਲਈ ਵਰਤੋਂ ਕਰ ਸਕਦੀ ਹੋ। ਜਿੱਥੇ ਵੀ ਸੂਰਜ ਦੀ ਰੋਸ਼ਨੀ ਚੰਗੀ ਪਵੇ ਉੱਥੇ ਇਸ ਨੂੰ ਸਜਾ ਲਓ।


4. ਸੁਪਾਰੀ ਦਾ ਪੌਦਾ
ਘਰ ਦੇ ਅੰਦਰ ਲੱਗਿਆ ਇਹ ਪੌਦਾ ਜਿੰਨਾ ਖੂਬਸੂਰਤ ਲੱਗਦਾ ਹੈ ਉਂਨਾ ਹੀ ਹਵਾ ਨੂੰ ਵੀ ਸ਼ੁੱਧ ਕਰਦਾ ਹੈ। ਇਹ ਹਵਾ ਦੇ ਹਾਨੀਕਾਰਕ ਰਸਾਇਨਾਂ ਨੂੰ ਸਾਫ ਕਰਕੇ ਵਾਤਾਵਰਣ 'ਚ ਨਮੀ ਬਣਾਈ ਰੱਖਦਾ ਹੈ। ਇਸ ਨਾਲ ਗਰਮੀਆਂ 'ਚ ਵੀ ਇਸ ਪੌਦੇ ਨਾਲ ਘਰ 'ਚ ਠੰਡਕ ਅਤੇ ਤਾਜ਼ਗੀ ਬਰਕਰਾਰ ਰਹਿੰਦੀ ਹੈ।


5. ਸਨੇਕ ਪਲਾਂਟ
ਸਫੈਦ ਜਾਂ ਪੀਲੇ ਰੰਗ ਦੀਆਂ ਪੱਤੀਆਂ ਵਾਲੇ ਇਸ ਪੌਦੇ ਨਾਲ ਤੁਸੀਂ ਘਰ ਨੂੰ ਡੈਕੋਰੇਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ 'ਚ ਕਾਰਬਨ ਡਾਈਆਕਸਾਈਡ ਆਪਣੇ ਅੰਦਰ ਲੈਣ ਵਾਲਾ ਇਹ ਪੌਦਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।