ਪਿੰਪਲਸ ਦੇ ਲਈ ਜ਼ਿੰਮੇਵਾਰ ਹਨ 4 ਫੂਡਸ, ਸੋਚ ਕੇ ਕਰੋ ਵਰਤੋਂ

01/04/2020 4:50:37 PM

ਜਲੰਧਰ—ਪਿੰਪਲਸ ਇਕ ਅਜਿਹੀ ਸਮੱਸਿਆ ਹੈ ਜਿਸ ਤੋਂ ਹਰ ਤੀਜੀ ਅਤੇ ਚੌਥੀ ਔਰਤ ਪ੍ਰੇਸ਼ਾਨ ਹੈ। ਕਈ ਵਾਰ ਤਾਂ ਇਹ ਪ੍ਰਾਬਲਮ ਇੰਨੀ ਵਧ ਜਾਂਦੀ ਹੈ ਕਿ ਇਨ੍ਹਾਂ ਦੀ ਵਜ੍ਹਾ ਨਾਲ ਚਿਹਰੇ 'ਤੇ ਸੋਜ ਅਤੇ ਢੇਰ ਸਾਰੇ ਦਾਗ ਵੀ ਦਿੱਸਣ ਲੱਗਦੇ ਹਨ। ਅਜਿਹੇ 'ਚ ਅੱਜ ਅਸੀਂ ਗੱਲ ਕਰਾਂਗੇ ਪਿੰਪਲਸ ਹੋਣ ਦੇ ਪਿੱਛੇ ਲੁੱਕੇ ਕਾਰਨ ਅਤੇ ਉਨ੍ਹਾਂ ਤੋਂ ਬਚਣ ਦੇ ਆਸਾਨ ਤਰੀਕੇ...

PunjabKesari
ਡੇਅਰੀ ਪ੍ਰੋਡੈਕਟਸ 
ਡੇਅਰੀ ਪ੍ਰੋਡੈਕਟਸ ਭਾਵ ਦੁੱਧ ਅਤੇ ਇਸ ਨਾਲ ਤਿਆਰ ਉਤਪਾਦ ਪਿੰਪਲਸ ਦਾ ਕਾਰਨ ਬਣਦੇ ਹਨ। ਜੇਕਰ ਤੁਸੀਂ ਵੀ ਆਏ ਦਿਨ ਚਿਹਰੇ 'ਤੇ ਪਿੰਪਲਸ ਤੋਂ ਪ੍ਰੇਸ਼ਾਨ ਰਹਿੰਦੀ ਹੋ ਤਾਂ ਦੁੱਧ, ਪਨੀਰ, ਚੀਜ਼ ਅਤੇ ਖੋਏ ਵਰਗੇ ਆਇਲੀ ਪ੍ਰੋਡੈਕਟਸ ਤੋਂ ਪਰਹੇਜ਼ ਕਰੋ। 
ਫਾਸਟ ਫੂਡਸ
ਫਾਸਟ ਫੂਡ ਭਾਵ ਬਰਗਰ, ਪਿੱਜਾ, ਨਗੇਟਸ, ਹਾਟ ਡਾਗ, ਮਿਲਕ ਸ਼ੇਕ, ਸੋਡਾ ਆਦਿ ਚੀਜਾਂ 'ਚ ਬਹੁਤ ਜ਼ਿਆਦਾ ਮਾਤਰਾ 'ਚ ਚੀਨੀ ਅਤੇ ਰਿਫਾਇੰਡ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਚਿਹਰੇ 'ਤੇ ਪਿੰਪਲਸ ਦੀ ਸਮੱਸਿਆ 24 ਫੀਸਦੀ ਤੱਕ ਵਧ ਜਾਂਦੀ ਹੈ।

PunjabKesari
ਓਮੇਗਾ-6 ਫੈਟੀ ਐਸਿਡ
ਓਮੇਗਾ-6 ਯੁਕਤ ਆਹਾਰ ਭਾਵ ਫਿਸ਼, ਨਾਰੀਅਲ, ਘਿਓ, ਮੱਖਣ ਅਤੇ ਤਰ੍ਹਾਂ-ਤਰ੍ਹਾਂ ਦੇ ਨਟਸ। ਜੇਕਰ ਤੁਹਾਨੂੰ ਚਿਹਰੇ 'ਤੇ ਪਿੰਪਲਸ ਦੀ ਸਮੱਸਿਆ ਹੈ ਤਾਂ ਓਮੇਗਾ-6 ਯੁਕਤ ਇਨ੍ਹਾਂ ਚੀਜਾਂ ਤੋਂ ਦੂਰ ਰਹਿ ਕੇ ਜੈਤੂਨ ਦੇ ਤੇਲ ਅਤੇ ਫਰੂਟ ਦੀ ਵਰਤੋਂ ਕਰੋ। ਔਲਿਆਂ, ਟਮਾਟਰ, ਸੰਤਰੇ, ਪਪੀਤਾ ਅਤੇ ਤਰਬੂਜ਼ ਦੀ ਜ਼ਿਆਦਾ ਵਰਤੋਂ ਕਰੋ। 

PunjabKesari
ਚਾਕਲੇਟ 
ਕੁਝ ਲੋਕ ਤਣਾਅ ਦੂਰ ਕਰਨ ਦੇ ਲਈ ਚਾਕਲੇਟ ਖਾਣਾ ਪਸੰਦ ਕਰਦੇ ਹਨ। ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਤੁਹਾਨੂੰ ਆਇਲੀ ਸਕਿਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦੀ ਵਜ੍ਹਾ ਨਾਲ ਤੁਹਾਨੂੰ ਪਿੰਪਲਸ ਹੁੰਦੇ ਹਨ।


Aarti dhillon

Content Editor

Related News