Corona Alert: ਲੋਕਾਂ ਤੋਂ ਇਕ ਮੀਟਰ ਦੀ ਦੂਰੀ ਕਿਉਂ ਹੈ ਜ਼ਰੂਰੀ?

03/18/2020 3:06:31 PM

ਜਲੰਧਰ—ਕੋਰੋਨਾ ਵਾਇਰਸ ਨੂੰ ਮਹਾਮਾਰੀ ਇੰਝ ਹੀ ਘੋਸ਼ਿਤ ਨਹੀਂ ਕੀਤਾ ਗਿਆ ਹੈ। ਇਹ ਬੀਮਾਰੀ ਪੂਰੀ ਦੁਨੀਆ 'ਚ ਫੈਲਦੀ ਜਾ ਰਹੀ ਹੈ। ਸੋਸ਼ਲ ਮੀਡੀਆ ਹੋਵੇ ਜਾਂ ਕੋਈ ਹੈਲਥ ਐਡਵਾਈਜ਼ਰੀ ਉਸ 'ਚ ਇਕ ਗੱਲ-ਗੱਲ ਸੁਣਨ ਨੂੰ ਮਿਲ ਰਹੀ ਹੈ। ਉਹ ਇਹ ਹੈ ਕਿ ਲੋਕਾਂ ਤੋਂ ਇਕ ਮੀਟਰ ਦੀ ਦੂਰੀ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਤੋਂ ਇਕ ਮੀਟਰ ਦੀ ਦੂਰੀ ਆਖਿਰ ਕਿਉਂ ਜ਼ਰੂਰੀ ਹੈ?

PunjabKesari
ਹਵਾ ਤੋਂ ਨਹੀਂ ਵਿਅਕਤੀ ਅਤੇ ਵਸਤੂਆਂ ਤੋਂ ਫੈਲ ਰਿਹਾ ਹੈ ਕੋਰੋਨਾ
ਸਭ ਤੋਂ ਵੱਡੀ ਗੱਲ ਇਕ ਵਿਅਕਤੀ ਨੂੰ ਜੇਕਰ ਕੋਰੋਨਾ ਹੋਇਆ ਹੈ ਤਾਂ ਉਸ ਨੂੰ ਤਾਂ ਆਈਸੋਲੇਸ਼ਨ 'ਚ ਰੱਖਣਾ ਹੀ ਚਾਹੀਦਾ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਵਾਇਰਸ ਹਵਾ 'ਚ ਨਹੀਂ ਸਗੋਂ ਵਸਤੂਆਂ 'ਤੇ ਤਾਇਨਾਤ ਹੈ ਜਾਂ ਬੀਮਾਰ ਵਿਅਕਤੀ ਤੋਂ ਫੈਲ ਰਿਹਾ ਹੈ ਪਰ ਤੁਸੀਂ ਨਹੀਂ ਜਾਣਦੇ ਕਿ ਕਿਸ ਇਨਸਾਨ ਨੂੰ ਕੋਰੋਨਾ ਹੋਇਆ ਹੈ ਜਾਂ ਕਿਸ ਵਸਤੂ 'ਤੇ ਕੀਟਾਣੂ ਹਨ ਤਾਂ 1 ਮੀਟਰ ਦੀ ਦੂਰੀ ਤੁਹਾਨੂੰ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਦੂਰ ਰੱਖੇਗੀ।

PunjabKesari
ਆਟੋ ਜਾਂ ਬਸ 'ਚ ਸਫਰ ਕਰਦੇ ਸਮੇਂ ਰੱਖੋ ਧਿਆਨ
ਜਦੋਂ ਤੁਸੀਂ ਕੰਮ ਲਈ ਜਾਂਦੇ ਹੋ ਤਾਂ ਤੁਹਾਡਾ ਟਰਾਂਸਪੋਰਟ ਬਹੁਤ ਮੈਟਰ ਕਰਦਾ ਹੈ। ਅਜਿਹਾ ਇਸ ਲਈ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਕਿਸੇ ਅਜਨਬੀ ਨੂੰ ਕੋਰੋਨਾ ਹੈ। ਤਾਂ ਤੁਹਾਡਾ ਉਸ ਤੋਂ 1 ਮੀਟਰ ਦੂਰੀ ਤੁਹਾਨੂੰ ਕਾਫੀ ਸਹਾਇਤਾ ਕਰੇਗੀ।
ਭੀੜ ਨੂੰ ਨਜ਼ਰਅੰਦਾਜ਼ ਹੀ ਕਰੋ
ਜੇਕਰ ਤੁਸੀਂ ਭੀੜ 'ਚ ਹੈ ਤਾਂ ਸਭ ਤੋਂ ਇਕ ਮੀਟਰ ਦੀ ਦੂਰੀ ਬਣਾਓ। ਇਸ ਤਰ੍ਹਾਂ ਤੁਸੀਂ ਵਾਤਾਵਰਣ 'ਚ ਮੌਜੂਦ ਵਾਇਰਸ ਤੋਂ ਵੀ ਬਚ ਜਾਓਗੇ ਅਤੇ ਅੱਗੇ ਤੁਹਾਨੂੰ ਕਿਸੇ ਬੀਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

PunjabKesari
ਹੈਂਡਸ਼ੇਕ ਨਹੀਂ ਨਮਸਤੇ ਕਰੋ
ਵੈਸਟਰਨ ਜ਼ਮਾਨੇ 'ਚ ਜਦੋਂ ਬਾਏ ਕਹਿਣ ਦਾ ਸਮਾਂ ਆ ਗਿਆ ਹੈ। ਤੁਸੀਂ ਜਦੋਂ ਵੀ ਕਿਸੇ ਨੂੰ ਮਿਲੋ ਤਾਂ ਹੈਂਡਸ਼ੇਕ ਦੀ ਥਾਂ ਨਮਸਤੇ ਕਹੋ। ਇਸ ਨਾਲ ਤੁਹਾਨੂੰ ਕੋਈ ਇਨਫੈਕਸ਼ਨ ਨਹੀਂ ਹੋਵੇਗੀ ਅਤੇ ਤੁਸੀਂ ਅਣਜਾਨ ਬੀਮਾਰੀਆਂ ਤੋਂ ਬਚੇ ਵੀ ਰਹੋਗੇ।


Aarti dhillon

Content Editor

Related News