ਮਾਂ-ਬਾਪ ਦੀਆਂ ਇਨ੍ਹਾਂ ਗਲਤੀਆਂ ਕਾਰਨ ਵਿਗੜਦੇ ਹਨ ਬੱਚੇ

07/03/2017 2:38:29 PM

ਨਵੀਂ ਦਿੱਲੀ— ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣਾ ਸਾਰੇ ਮਾਂ-ਬਾਪ ਦੀ ਜਿੰਮੇਦਾਰੀ ਹੁੰਦੀ ਹੈ ਬਚਪਨ ਤੋਂ ਹੀ ਬੱਚਾ ਆਪਣੇ ਪੇਰੇਂਟਸ ਤੋਂ ਚੰਗੀ ਅਤੇ ਮਾੜੀਆਂ ਗੱਲਾਂ ਨੂੰ ਸਿੱਖਦਾ ਹੈ। ਬੱਚਿਆਂ ਨੂੰ ਸਿਖਾਉਣ ਦੇ ਲਈ ਕਦੀ ਵੀ ਜੋਰ ਜਬਰਦਸਤੀ ਨਹੀਂ ਕਰਨੀ ਚਾਹੀਦੀ ਅਤੇ ਨਾਲ ਹੀ ਕਦੀ ਉਨ੍ਹਾਂ ਦੇ ਨਾਲ ਮਾੜਾ ਬਰਤਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਛੋਟੀ-ਮੋਟੀ ਗੱਲਾਂ ਦੀ ਵਜ੍ਹਾ ਨਾਲ ਬੱਚਿਆਂ 'ਤੇ ਨਮਕਰਾਤਮਕ ਅਸਰ ਪੈਂਦਾ ਹੈ ਜਿਸ ਨਾਲ ਬੱਚੇ ਵੱਡੇ ਹੋ ਕੇ ਜਾਂ ਤਾਂ ਡਰਪੋਕ ਬਣ ਜਾਂਦੇ ਹਨ ਜਾਂ ਝਗੜਾਲੂ ਬਣਦੇ ਹਨ। ਅਜਿਹੇ 'ਚ ਸਾਰੇ ਪੇਰੇਂਟਸ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦੀ ਹੈ। 
1. ਧਮਕਾਓ ਨਾ
ਬੱਚਿਆਂ ਨੂੰ ਪੜਾਈ ਦੇ ਲਈ ਜਾਂ ਕਿਸੇ ਹੋਰ ਗੱਲ ਦੀ ਵਜ੍ਹਾ ਨਾਲ ਕਦੀ ਵੀ ਡਰਾਉਣ ਜਾਂ ਧਮਕਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਮਾਨਸਿਕ ਵਿਕਾਸ ਨਹੀਂ ਹੋ ਪਾਉਂਦਾ।
2. ਦੂਜਿਆਂ ਨਾਲ ਤੁਲਨਾ
ਕੁਝ ਪੇਰੇਂਟਸ ਨੂੰ ਆਦਤ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਅਕਸਰ ਦੂਜਿਆਂ ਨਾਲ ਤੁਲਨਾ ਕਰਦੇ ਰਹਿੰਦੇ ਹਨ ਜੋ ਕਿ ਬਿਲਕੁਲ ਗਲਤ ਹੈ ਇਸ ਨਾਲ ਬੱਚਿਆਂ ਦੇ ਦਿਮਾਗ 'ਤੇ ਮਾੜੀ ਭਾਵਨਾ ਦਾ ਅਸਰ ਪੈਂਦਾ ਹੈ। ਅਜਿਹੇ 'ਚ ਸਾਰੇ ਪੇਰੇਂਟਸ ਨੂੰ ਬੱਚਿਆਂ ਦੀ ਤੁਲਨਾ ਕਰਨ ਦੀ ਥਾਂ 'ਤੇ ਉਨ੍ਹਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ।
3. ਚਿੜਚਿੜਾ ਨਾ ਬਣਾਓ
ਜਦੋਂ ਬੱਚਿਆਂ ਨੂੰ ਹਰ ਗੱਲ 'ਤੇ ਡਾਂਟਿਆਂ ਜਾਵੇ ਅਤੇ ਉਨ੍ਹਾਂ 'ਤੇ ਪੜਾਈ ਦਾ ਦਬਾਅ ਬਣਾਇਆ ਜਾਂਦਾ ਹੈ ਤਾਂ ਬੱਚੇ ਚਿੜਚਿੜੇ ਹੋ ਜਾਂਦੇ ਹਨ ਅਤੇ ਕਿਸੇ ਦੀ ਗੱਲ ਨਹੀਂ ਮਣਦੇ। ਅਜਿਹੇ 'ਚ ਕਦੀ ਵੀ ਬੱਚੇ ਦਾ ਸੁਭਾਅ ਚਿੜਚਿੜਾ ਨਾ ਹੋਣ ਦਿਓ ਅਤੇ ਉਨ੍ਹਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਬਰਤਾਅ ਕਰੋ।
4. ਹਮੇਸ਼ਾ ਪੜਣ ਨੂੰ ਨਾ ਕਹੋ
ਬੱਚਾ ਆਪਣਾ ਅੱਧਾ ਦਿਨ ਸਕੂਲ 'ਚ ਪੜ ਕੇ ਆਉਂਦਾ ਹੈ ਅਤੇ ਉਸ ਦੇ ਮਾਂ-ਬਾਪ ਘਰ 'ਚ ਹੀ ਉਸ ਨੂੰ ਪੜਣ ਨੂੰ ਕਹਿੰਦੇ ਹਨ ਜੋ ਬਿਲਕੁਲ ਠੀਕ ਨਹੀਂ ਹੈ। ਬੱਚੇ ਦੇ ਦਿਮਾਗ ਨੂੰ ਫਰੈਸ਼ ਰੱਖਣ ਦੇ ਲਈ ਉਨ੍ਹਾਂ ਨੂੰ ਕੁਝ ਦੇਰ ਦੇ ਲਈ ਬਾਹਰ ਖੇਡਣ ਦੇ ਲਈ ਵੀ ਭੇਜੋ।