ਜੇਕਰ ਤੁਸੀਂ ਵੀ ਕਰਦੇ ਹੋ ਆਪਣੇ ਬੱਚਿਆਂ ਸਾਹਮਣੇ ਝਗੜਾ ਤਾਂ ਪੜ੍ਹੋ ਇਹ ਖ਼ਬਰ

Tuesday, Aug 11, 2020 - 03:25 PM (IST)

ਨਵੀਂ ਦਿੱਲੀ : ਮਾਤਾ-ਪਿਤਾ ਅਕਸਰ ਆਪਣੇ ਬੱਚਿਆਂ ਦੇ ਸਾਹਮਣੇ ਇਕ-ਦੂਜੇ ਨਾਲ ਝਗੜਾ ਕਰਦੇ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮਾਪਿਆਂ ਦੇ ਝਗੜਿਆਂ ਦਾ ਸਿੱਧਾ ਅਸਰ ਬੱਚਿਆਂ ਦੇ ਦਿਮਾਗ 'ਤੇ ਪੈਂਦਾ ਹੈ। ਭਾਵੇਂ ਹੀ ਬੱਚਾ ਆਪਣੇ ਉਪਰ ਪਏ ਇਸ ਅਸਰ ਨੂੰ ਜ਼ਾਹਿਰ ਨਾ ਕਰਦਾ ਹੋਵੇ ਪਰ ਇਸ ਨਾਲ ਉਹ ਮਾਨਸਿਕ ਰੂਪ 'ਚ ਪਰੇਸ਼ਾਨ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਝਗੜਾ ਕਰਨ ਦੀ ਬਜਾਏ ਕਮਰੇ 'ਚ ਬੈਠ ਕੇ ਆਰਾਮ ਨਾਲ ਗੱਲ-ਬਾਤ ਦੇ ਜਰੀਏ ਇਸ ਨੂੰ ਨਿਪਟਾ ਲੈਣਾ ਚਾਹੀਦਾ ਹੈ ਤਾਂ ਕਿ ਬੱਚਿਆਂ 'ਤੇ ਕੋਈ ਮਾੜਾ ਅਸਰ ਨਾ ਪਵੇ। ਆਓ ਜਾਣਦੇ ਹਾਂ ਕਿ ਮਾਪਿਆਂ ਦੇ ਝਗੜਿਆਂ ਦਾ ਬੱਚਿਆਂ 'ਤੇ ਕੀ ਪ੍ਰਭਾਵ ਪੈਂਦਾ ਹੈ।

ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੋਣਾ
ਬਹੁਤ ਜ਼ਿਆਦਾ ਲੜਾਈ-ਝਗੜੇ 'ਚ ਪਲਣ ਵਾਲੇ ਬੱਚੇ ਘੱਟ ਉਮਰ 'ਚ ਹੀ ਮਾਨਸਿਕ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਉਹ ਹਰ ਸਮੇਂ ਚਿੰਤਾ 'ਚ ਰਹਿਣ ਕਾਰਨ ਆਪਣੀ ਪੜ੍ਹਾਈ 'ਤੇ ਵੀ ਧਿਆਨ ਨਹੀਂ ਦੇ ਪਾਉਂਦੇ।

ਕਦੇ ਭਰੋਸਾ ਨਾ ਕਰ ਪਾਉਣਾ
ਝਗੜਾ ਕਰਨ ਵਾਲੇ ਮਾਪਿਆਂ ਦੇ ਬੱਚੇ ਜ਼ਿੰਦਗੀ 'ਚ ਇੰਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਕਿਸੇ ਹੋਰ 'ਤੇ ਭਰੋਸਾ ਹੀ ਨਹੀਂ ਕਰ ਪਾਉਂਦੇ। ਕੋਈ ਜੇਕਰ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰਦਾ ਹੈ ਤਾਂ ਉਨ੍ਹਾਂ 'ਚ ਵੀ ਇਨ੍ਹਾਂ ਨੂੰ ਖਰਾਬੀ ਨਜ਼ਰ ਆਉਂਦੀ ਹੈ।

ਤਣਾਅ ਦੀ ਸਮੱਸਿਆ
ਜਿਨ੍ਹਾਂ ਬੱਚਿਆਂ ਦੇ ਮਾਪੇ ਅਕਸਰ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਕਰਦੇ ਰਹਿੰਦੇ ਹਨ, ਉਨ੍ਹ੍ਹਾਂ ਨੂੰ ਅਕਸਰ ਤਣਾਅ ਦੀ ਸਮੱਸਿਆ ਹੋ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਖੁਸ਼ਹਾਲ ਮਾਹੌਲ ਨਹੀਂ ਮਿਲਦਾ। ਇਸ ਲਈ ਬੱਚਿਆਂ ਦੇ ਸਾਹਮਣੇ ਪਿਆਰ ਅਤੇ ਖੁਸ਼ੀਆਂ ਦਾ ਮਾਹੌਲ ਬਣਾ ਕੇ ਰੱਖੋ।

ਗੁੱਸੇ ਵਾਲਾ ਸੁਭਾਅ
ਝਗੜਾ ਕਰਨ ਵਾਲੇ ਮਾਤਾ-ਪਿਤਾ ਦੀ ਪਰਵਰਿਸ਼ 'ਚ ਬੱਚਾ ਹਮੇਸ਼ਾ ਗੁੱਸੇ ਵਾਲਾ ਹੋ ਜਾਂਦਾ ਹੈ। ਬੱਚਿਆਂ ਦੇ ਇਸ ਗੁੱਸੇ ਵਾਲੇ ਵਿਵਹਾਰ ਦਾ ਗਲਤ ਅਸਰ ਉਨ੍ਹਾਂ ਦੀ ਜ਼ਿੰਦਗੀ 'ਤੇ ਵੀ ਪੈਂਦਾ ਹੈ।

ਡਰ 'ਚ ਜਿਉਣਾ
ਕਈ ਮਾਪੇ ਆਪਣੇ ਲੜਾਈ-ਝਗੜੇ 'ਚ ਬੱਚਿਆਂ ਨੂੰ ਤਾਂ ਭੁੱਲ ਹੀ ਜਾਂਦੇ ਹਨ। ਇਸੇ ਵਜ੍ਹਾ ਨਾਲ ਬੱਚੇ ਡਰ ਦੇ ਸਾਏ 'ਚ ਜਿਉਣ ਲੱਗਦੇ ਹਨ ਅਤੇ ਉਹ ਆਪਣੇ ਮਨ ਦੀ ਗੱਲ ਕਿਸੇ ਨੂੰ ਵੀ ਨਹੀਂ ਕਹਿ ਪਾਉਂਦੇ।

cherry

This news is Content Editor cherry