ਕਾਗਜ਼ ਅਤੇ ਜ਼ਿੰਦਗੀ

05/04/2020 2:52:30 PM

ਸੋਨੀਆ ਖਾਨ
Email :- khansonia78661@yahoo.com

ਆਪਣੇ ਸਮਾਜ ਵਿਚ ਇਹ ਗੱਲ ਆਮ ਸੁਣਨ ਨੂੰ ਮਿਲ ਜਾਂਦੀ ਹੈ ਕਿ ਆਈ ਵੈੱਲ ਸੀ ਯੂ ਇਨ ਕੋਰਟ (I ‘will see u in court). ਬੰਦਾ ਚਾਹੇ ਵੱਡਾ ਹੋਵੇ ਜਾਂ ਛੋਟਾ, ਲੜਾਈ ਝਗੜੇ ਸਮੇਂ ਇਹ ਗੱਲ ਸੁਭਾਵਕ ਹੀ ਬੋਲ ਦਿੰਦਾ ਹੈ। ਇਸ ਗੱਲ ਤੋਂ ਅਸੀਂ ਅੰਦਾਜਾ ਲਗਾ ਸਕਦੇ ਹਾਂ ਕਿ ਹਰ ਇਕ ਵਿਅਕਤੀ ਜਨ ਨੂੰ ਆਪਣੇ ਨਿਆਂ ਪ੍ਰਬੰਧ ’ਤੇ ਇਕ ਅਟੁੱਟ ਵਿਸ਼ਵਾਸ ਹੁੰਦਾ ਹੈ......

ਪਰ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਅਖਵਾਰਾਂ ਵਿਚ ਕੋਰਟ-ਕਚਹਿਰੀ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਆਤਮਹੱਤਿਆ ਦੀਆਂ ਖਬਰਾਂ ਪੜ੍ਹਨ ਨੂੰ ਆਮ ਮਿਲ ਜਾਂਦੀਆ ਹਨ ਅਤੇ ਉਨ੍ਹਾਂ ਦੇ ਸੁਸਾਇਡ ਨੋਟ ਵਿਚ ਉਨ੍ਹਾਂ ਦੇ ਸੁਸਾਇਡ ਦਾ ਕਾਰਨ ਹਰਾਸਮੈਂਟ, ਮੈਂਟਲ ਟਾਰਚਰ ਦੇ ਕਾਰਨ ਕਿਸੇ ਨਾ ਕਿਸੇ ਜੱਜ ਦਾ ਨਾਮ ਵੀ ਜਰੂਰ ਹੁੰਦਾ ਹੈ....!

ਅਖਵਾਰ ਵਿਚ ਪ੍ਕਾਸ਼ਿਤ ਇਕ ਘਟਨਾ ਅਨੁਸਾਰ ਇਕ ਕੋਰਟ ਦੇ ਪੀਅਨ ਨੇ ਤਾਂ ਕੋਰਟ ਦੀ ਹੀ ਕੰਧ ’ਤੇ ਕਾਰਨ ਅਤੇ ਜੱਜ ਸਾਹਿਬ ਦਾ ਨਾਮ ਲਿਖ ਕੇ ਉਥੇ ਹੀ ਆਤਮਹੱਤਿਆ ਕਰ ਲਈ ਸੀ।

ਇਹ ਘਟਨਾਵਾਂ ਸੋਚਣ ’ਤੇ ਮਜ਼ਬੂਰ ਕਰ ਦਿੰਦੀਆਂ ਹਨ ਕਿ ਇਹੋ ਜਿਹਾ ਉਨ੍ਹਾਂ ਨਾਲ ਕੀ ਵਾਪਰ ਜਾਂਦਾ ਹੈ ਕਿ ਉਹ ਇਹ ਕਦਮ ਉਠਾ ਲੈਂਦੇ ਹਨ ? 

ਹੁਣੇ ਫਰਵਰੀ 2020 ਵਿਚ ਹੀ ਹਰਿਆਣਾ ਦੀ ਇਕ ਕੋਰਟ ਵਿਚ ਨਾਜਰ ਦੀ ਪੋਸਟ ’ਤੇ ਕੰਮ ਕਰਦੇ ਵਿਅਕਤੀ ਨੇ ਚਾਰ ਜੱਜਾਂ ਦਾ ਨਾਮ ਆਪਣੇ ਸੁਸਾਇਡ ਨੋਟ ਵਿਚ ਲਿਖ ਕੇ ਆਤਮਹੱਤਿਆ ਕਰ ਲਈ। ਉਸਦੀ ਆਤਮਹੱਤਿਆ ਦਾ ਕਾਰਨ ਇਹ ਸਾਹਮਣੇ ਆਇਆ ਸੀ ਕਿ ਉਸ ਵਲੋਂ ਇਕ ਕਾਗਜ਼ ਗੁਆਚ ਗਿਆ ਸੀ ਤੇ ਇਸ ’ਤੇ ਜੱਜਾਂ ਨੇ ਉਸਨੂੰ ਬਹੁਤ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਸਦੀ ਪਹਿਲਾ ਇਕ ਦਿਨ ਤੇ ਫਿਰ ਇਕ ਮਹੀਨੇ ਦੀ ਤਨਖਾਹ ਦੇਣ ਤੋਂ ਮਨ੍ਹਾਂ ਵੀ ਕਰ ਦਿੱਤਾ ਸੀ। ਹਰਾਸਮੈਂਟ, ਮੈਂਟਲ ਟਾਰਚਰ, ਡਿਪਰੈਸ਼ਨ ਦੇ ਕਾਰਨ ਉਸ ਨੇ ਆਤਮਹੱਤਿਆ ਕਰ ਲਈ..

ਇਸ ਇਕ ਕਾਗਜ ਗੁਵਾਚਣ ਵਾਲੀ ਗੱਲ ਨੂੰ ਪੜ੍ਹ ਕੇ ਮੈਨੂੰ ਉਹ ਘਟਨਾ ਯਾਦ ਆ ਗਈ...ਜਦੋ ਮੈਨੂੰ ਸ਼ੈਸ਼ਨ ਕੋਰਟ (2016) ਵਿਚ ਕਲਰਕ ਲੱਗੇ ਹਜੇ ਤਿੰਨ ਕੁ ਮਹੀਨੇ ਹੀ ਹੋਏ ਸੀ, ਹਾਈਕੋਰਟ ਦੇ ਇਨਸਪਿਕਟਿਗ  ਜੱਜ ਨੇ ਸ਼ੈਸ਼ਨ ਕੋਰਟ ਦੀ ਇਨਸ਼ੱਪਿਕਸ਼ਨ ਕਰਨੀ ਸੀ .ਉਸ ਸਮੇਂ ਇਕ ਅਡੀਸ਼ੀਨਲ ਜੱਜ ਸਾਹਿਬ ਵਲੋ ਇਕ ਕੇਸ ਵਿਚ ਅਪਰਾਧੀਆ ਨੂੰ 10 ਸਾਲ ਕੈਦ ਦੀ ਸਜਾ ਕੀਤੀ ਗਈ ਸੀ, ਸਜਾ ਹੋਈ ਨੂੰ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਸੀ ਤੇ ਉਸ ਕੇਸ ਦੀ ਫਾਇਲ ਹਜੇ ਵੀ ਕੰਪਲੀਟ ਨਹੀਂ ਸੀ, ਫਾਇਲ ਵਿਚ ਹਜੇ ਤੱਕ ਵੀ ਕੇਸ ’ਤੇ ਹੋਈ ਫਾਈਨਲ ਜੱਜਮੈਂਟ ਦੀ ਕਾਪੀ ਨਹੀ ਲੱਗੀ ਸੀ, ਕਿਉਂਕਿ ਜੱਜ ਸਾਹਿਬ ਨੇ ਫਾਈਨਲ ਜੱਜਮੈਂਟ ਲਿਖਵਾਈ ਹੀ ਨਹੀਂ ਸੀ।

ਕੇਸ ਦੀ ਵਿਰੋਧੀ ਧਿਰ ਜਿਸ ਨੇ ਉਸ ਜੱਜਮੈਂਟ ਦੇ ਵਿਰੋਧ ਹਾਈਕੋਰਟ ਵਿਚ ਅਪੀਲ ਪਾਉਣੀ ਸੀ। ਉਸ ਦਾ ਫਾਰਮ ਪੈਂਡਿਗ ਲਿਸਟ ਵਿਚ ਆ ਰਿਹਾ ਸੀ..

ਇਨਸਪਿਕਟਿੰਗ ਜੱਜ ਦੀ ਨਜ਼ਰ ਵਿਚ ਇਹ ਬਹੁਤ ਵੱਡੀ ਤਰੁੱਟੀ ਹੋਣੀ ਸੀ। 

ਜੱਜ ਸਾਹਿਬ ਨੇ ਉਸ ਸਮੇਂ ਆਪਣੀ ਗਲਤੀ ਛੁਪਾਉਂਦੇ ਹੋਏ ਜਾਂ ਕਹਿ ਲਵੋ ਕਿ ਆਪਣੀ ਗਲਤੀ ਦੂਜੇ ’ਤੇ ਥੋਪ ਦੇ ਹੋਏ, ਆਪਣੇ ਹੇਠਾਂ ਕੰਮ ਕਰਦੇ ਕਲਰਕ ਤੋਂ ਇਹ ਰਿਪੋਰਟ ਬਣਵਾਈ ਕਿ ਉਸ ਕਲਰਕ ਤੋਂ ਹੀ ਉਸ ਫਾਇਲ ਦਾ ਅੱਧਾ ਹਿੱਸਾ ਗੁੰਮ ਹੋ ਗਿਆ ਹੈ। 

ਕਹਾਵਤ ਹੈ ਨਾ-ਦੀਵੇ ਥੱਲੇ ਹਨੇਰਾ ਹੁੰਦਾ ਹੈ ਇਸ ’ਤੇ ਇਹ ਗੱਲ ਪੂਰੀ ਤਰ੍ਹਾਂ ਢੁੱਕਵੀ ਹੁੰਦੀ ਹੈ। ਸਭ ਕੁਝ ਜਾਣਦੇ ਹੋਏ ਵੀ ਉਹ ਕਲਰਕ ਇਹ ਬੇਇਨਸਾਫੀ ਚੁਪਚਾਪ ਸਹਿ ਰਿਹਾ ਸੀ, ਕਿਉਂਕਿ ਜੱਜ ਸਾਹਿਬ ਦੇ ਅੱਗੇ ਤਾਂ ਉਹ ਕੁਝ ਬੋਲ ਨਹੀਂ ਸਕਦਾ ਸੀ।

ਸ਼ਾਹਿਦ ਉਸ ਸਮੇਂ ਉਸ ਕਲਰਕ ਦੀ ਚੰਗੀ ਕਿਸਮਤ ਸੀ ਕਿ ਇਨਸਪਿਕਟਿਗ ਟੀਮ ਦੇ ਧਿਆਨ ਵਿਚ ਉਹ ਫਾਇਲ ਆਈ ਹੀ ਨਹੀਂ। ਨਹੀ ਤਾਂ ਉਸ ਕਲਰਕ ਦੀ ਕੀ ਦੁਰਦਿਸ਼ਾ ਹੋਣੀ ਸੀ, ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾ ਸਕਦੇ...ਕਿ ਇਕ ਕਾਗਜ ਗੁੰਮ ਹੋਣ ਦੀ ਕੀਮਤ ਜਦੋਂ ਇਕ ਜ਼ਿੰਦਗੀ ਦੇ ਕੇ ਚੁਕਾਉਣੀ ਪੈ ਰਹੀ ਹੈ ਤਾਂ ਫਾਈਲ ਦਾ ਅੱਧਾ ਹਿੱਸਾ ਗੁੰਮ ਹੋਣ ’ਤੇ ਕੀ ਹੋਣਾ ਸੀ।

ਮੰਨਿਆ ਕਿ ਕੋਰਟ ਕਚਹਿਰੀ ਵਿਚ ਗਲਤੀ ਦੀ ਕੋਈ ਜਗ੍ਹਾਂ ਨਹੀਂ ਅਤੇ ਹਰ ਗਲਤੀ ਲਈ ਇਕ ਸਜਾ ਨਿਸ਼ਚਿਤ ਹੈ ਫਿਰ ਬਿਨਾਂ ਗਲਤੀ ’ਤੇ ਸਜ਼ਾ ਕਿਉਂ?

ਇਕ ਵਿਅਕਤੀ ਜਿਸ ਦੀ ਤਨਖਾਹ ’ਤੇ ਇਕ ਪਰਿਵਾਰ ਦਾ ਖਰਚਾ ਚਲ ਰਿਹਾ ਹੋਵੇ, ਉਹ ਨੌਕਰੀ ਛੱਡ ਵੀ ਨਹੀ ਸਕਦਾ। ਸੈਲਫ ਰਿਸਪੈਕਟ, ਮਜਬੂਰੀ, ਮਾਨਸਿਕ ਤਣਾਅ ਅਤੇ ਸਹਿਣ ਦੀ ਸ਼ਕਤੀ ਦੇ ਖਤਮ ਹੁੰਦੇ ਹੀ ਉਹ ਆਤਮਹੱਤਿਆ ਦਾ ਰਸਤਾ ਚੁਣ ਲੈਂਦਾ ਹੈ …!

ਹੈਰਾਨੀ ਦੀ ਗੱਲ ਇਹ ਹੈ ! ਕਿ ਇਕ ਕੋਰਟ ਕਚਹਿਰੀ ਵਿਚ ਅਤੇ ਸ਼ਪੈਸਲ ਇਕ ਜੱਜ ਦੇ ਅੰਡਰ ਕੰਮ ਕਰਨ ਵਾਲਾ ਵਿਅਕਤੀ  ਹਰਾਸਮੈਂਟ ਅਤੇ ਉਸ ਦੇ ਅਨਿਆਂ ਦੇ ਵਿਰੁੱਧ ਉਸਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਆਈ ਵੈੱਲ ਸੀ ਯੂ ਇਨ ਕੋਰਟ (I will see u in court).

rajwinder kaur

This news is Content Editor rajwinder kaur