ਸ਼ਾਮ ਦੀ ਚਾਹ ਨਾਲ ਬਣਾਓ ਪਨੀਰ ਸੈਂਡਵਿਚ ਪਕੌੜਾ

04/18/2018 4:04:00 PM

ਜਲੰਧਰ— ਪਨੀਰ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਡਿੱਸ਼ ਤਿਆਰ ਕੀਤੀਆਂ ਜਾਂਦੀਆਂ ਹਨ। ਅੱਜ ਅਸੀਂ ਜੋ ਰੈਸਿਪੀ ਦੱਸਣ ਜਾ ਰਹੇ ਹਾਂ ਉਸ ਦਾ ਨਾਮ ਪਨੀਰ ਸੈਂਡਵਿਚ ਪਕੌੜਾ ਹੈ। ਇਹ ਖਾਣ 'ਚ ਬਹੁਤ ਹੀ ਲਾਜਵਾਬ ਅਤੇ ਬਣਾਉਣ 'ਚ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
(ਲਾਲ ਮਿਰਚ ਚਟਨੀ ਲਈ)
ਲਾਲ ਮਿਰਚ - 15 ਗ੍ਰਾਮ
ਲਸਣ - 40 ਗ੍ਰਾਮ
ਨਮਕ - 1/2 ਚੱਮਚ
ਜੀਰਾ - 1 ਚੱਮਚ

(ਪੁਦੀਨਾ ਅਤੇ ਧਨੀਆ ਚਟਨੀ ਲਈ)
ਪੁਦੀਨਾ - 20 ਗ੍ਰਾਮ
ਧਨੀਆ - 20 ਗ੍ਰਾਮ
ਹਰੀ ਮਿਰਚ - 6-7
ਪਿਆਜ - 25 ਗ੍ਰਾਮ
ਅਦਰਕ - 1 ਚੱਮਚ
ਅਨਾਰਦਾਣਾ ਪਾਊਡਰ - 1 ਚੱਮਚ
ਨਮਕ - 1/2 ਚੱਮਚ
ਪਾਣੀ - 2 ਚੱਮਚ

(ਸੈਂਡਵਿਚ ਪਕੌੜੇ ਲਈ)
ਪਨੀਰ - 350 ਗ੍ਰਾਮ
ਵੇਸਣ - 150 ਗ੍ਰਾਮ
ਲਾਲ ਮਿਰਚ - 1 ਚੱਮਚ
ਧਨੀਆ ਪਾਊਡਰ - 1 ਚੱਮਚ
ਅਜਵਾਇਨ ਦੇ ਬੀਜ - 1 ਚੱਮਚ
ਅਦਰਕ-ਲਸਣ ਦਾ ਪੇਸਟ - 1 ਚੱਮਚ
ਅੰਬਚੂਰ - 1 ਚੱਮਚ
ਨਮਕ - 1 ਚੱਮਚ
ਪਾਣੀ - 250 ਮਿਲੀਲੀਟਰ
ਤੇਲ - ਤਲਣ ਲਈ
ਵਿਧੀ
(ਲਾਲ ਮਿਰਚ ਚਟਨੀ ਲਈ)
1. ਬਲੈਂਡਰ ਵਿਚ 15 ਗ੍ਰਾਮ ਲਾਲ ਮਿਰਚ, 40 ਗ੍ਰਾਮ ਲਸਣ, 1/2 ਚੱਮਚ ਨਮਕ, 1 ਚੱਮਚ ਜੀਰਾ ਪਾ ਕੇ ਬਲੈਂਡ ਕਰ ਲਓ ਅਤੇ ਇਕ ਪਾਸੇ ਰੱਖ ਦਿਓ।

(ਪੁਦੀਨਾ ਅਤੇ ਧਨੀਆ ਚਟਨੀ ਲਈ)
2. ਹੁਣ ਬਲੈਂਡਰ ਵਿਚ 20 ਗ੍ਰਾਮ ਪੁਦੀਨਾ, 20 ਗ੍ਰਾਮ ਧਨੀਆ, 6-7 ਹਰੀ ਮਿਰਚ, 25 ਗ੍ਰਾਮ ਪਿਆਜ, 1 ਚੱਮਚ ਅਦਰਕ, 1 ਚੱਮਚ ਅਨਾਰਦਾਣਾ ਪਾਊਡਰ, 1/2 ਚੱਮਚ ਨਮਕ, 2 ਚੱਮਚ ਪਾਣੀ ਲੈ ਕੇ ਬਲੈਂਡ ਕਰੋ ਅਤੇ ਬਾਊਲ 'ਚ ਕੱਢ ਕੇ ਇਕ ਪਾਸੇ ਰੱਖੋ।

(ਬਾਕੀ ਦੀ ਤਿਆਰੀ)
3. ਪਨੀਰ ਦਾ ਟੁੱਕੜਾ ਲਓ ਅਤੇ ਉਸ 'ਤੇ ਲਾਲ ਮਿਰਚ ਦਾ ਪੇਸਟ ਲਗਾਓ।
4. ਹੁਣ ਦੂਜਾ ਪਨੀਰ ਦਾ ਟੁੱਕੜਾ ਲੈ ਕੇ ਉਸ 'ਤੇ ਧਨੀਏ ਦਾ ਪੇਸਟ ਲਗਾਓ ਅਤੇ ਇਸ ਨੂੰ ਲਾਲ ਮਿਰਚ ਪੇਸਟ ਲੱਗੇ ਟੁੱਕੜੇ 'ਤੇ ਰੱਖੋ।
5. ਫਿਰ ਇਸ 'ਤੇ ਪਨੀਰ ਦਾ ਟੁੱਕੜਾ ਰੱਖ ਕੇ ਇਸ ਨੂੰ ਕਵਰ ਕਰੋ।
6. ਇਸ ਤੋਂ ਬਾਅਦ ਬਾਊਲ 'ਚ ਤੇਲ ਨੂੰ ਛੱਡ ਕੇ ਬਾਕੀ ਦੀ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਜਦੋਂ ਤੱਕ ਸੰਘਣਾ ਘੋਲ ਨਾ ਤਿਆਰ ਹੋ ਜਾਵੇ।
7. ਹੁਣ ਇਸ ਵਿਚ ਤਿਆਰ ਕੀਤੇ ਹੋਏ ਪਨੀਰ ਦੇ ਟੁੱਕੜੇ ਨੂੰ ਡਿਪ ਕਰੋ।
8. ਕੜ੍ਹਾਈ 'ਚ ਤੇਲ ਗਰਮ ਕਰਕੇ ਪਨੀਰ ਨੂੰ ਬਰਾਊਨ ਅਤੇ ਕਰਿਸਪੀ ਹੋਣ ਤੱਕ ਫਰਾਈ ਕਰੋ।
9. ਫਾਲਤੂ ਤੇਲ ਡਰੇਨ ਕਰਨ ਲਈ ਫਰਾਈ ਪਨੀਰ ਨੂੰ ਟਿਸ਼ੂ ਪੇਪਰ 'ਤੇ ਕੱਢੋ ਅਤੇ ਟੁੱਕੜਿਆਂ 'ਚ ਕੱਟ ਲਓ।
10. ਪਨੀਰ ਸੈਂਡਵਿਚ ਪਕੌੜਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਕੈਚਅੱਪ ਸਾਓਸ ਨਾਲ ਸਰਵ ਕਰੋ।