ਇਸ ਤਰ੍ਹਾਂ ਬਣਾਓ ਪਨੀਰ ਦੀ ਖੀਰ

11/17/2018 4:53:16 PM

ਨਵੀਂ ਦਿੱਲੀ— ਅੱਜ ਅਸੀਂ ਤੁਹਾਡੇ ਲਈ ਪਨੀਰ ਦੀ ਖੀਰ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਇਹ ਰੈਸਿਪੀ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਨੂੰ ਖੂਬ ਪਸੰਦ ਆਵੇਗੀ ਤਾਂ ਚਲੋ ਜਾਣਦੇ ਹਾਂ ਇਹ ਨੂੰ ਬਣਾਉਣ ਦੀ ਵਿਧੀ ਬਾਰੇ... 
ਸਮੱਗਰ
- ਪਨੀਰ 1/ 2 ਕੱਪ (ਕੱਦੂਕਸ ਕੀਤਾ ਹੋਇਆ)
- ਦੁੱਧ 2 ਕੱਪ 
- ਕਾਰਨਫਲੋਰ 2 ਚੱਮਚ 
- ਕੇਸਰ ਇਕ ਚੁਟਕੀ 
- ਇਲਾਇਚੀ ਪਾਊਡਰ ਇਕ ਚੁਟਕੀ
- ਪਿਸਤਾ 2 ਚੱਮਚ 
- ਕਾਜੂ 2 ਚੱਮਚ 
- ਬਾਦਾਮ 2 ਚੱਮਚ 
ਬਣਾਉਣ ਦੀ ਵਿਧੀ 
1. 
ਸਭ ਤੋਂ ਪਹਿਲਾਂ 1 ਕੱਪ ਦੁੱਧ 'ਚ ਕੇਸਰ ਨੂੰ ਭਿਓਂ ਕੇ ਰੱਖ ਦਿਓ। ਫਿਰ 1 ਚੱਮਚ ਦੁੱਧ 'ਚ ਕਾਰਨ ਫਲੋਰ ਨੂੰ ਵੀ ਭਿਓਂ ਦਿਓ। 
2. ਇਸ ਤੋਂ ਬਾਅਦ ਬਾਕੀ ਬਚੇ ਦੁੱਧ ਨੂੰ ਉਬਾਲੋ ਅਤੇ ਇਸ 'ਚ ਕਾਰਨ ਫਲੋਰ ਵਾਲਾ ਦੁੱਧ ਮਿਕਸ ਕਰਕੇ 10 ਮਿੰਟ ਲਈ ਘੱਟ ਗੈਸ 'ਤੇ ਪੱਕਣ ਦਿਓ। ਇਸ ਨੂੰ ਹਲਕੇ ਹੱਥ ਨਾਲ ਚਲਾਉਂਦੇ ਰਹੋ ਤਾਂ ਕਿ ਇਹ ਥੱਲੋਂ ਨਾ ਚਿਪਕ ਜਾਵੇ। 
3. ਫਿਰ ਇਸ 'ਚ ਕੇਸਰ ਵਾਲਾ ਦੁੱਧ ਵੀ ਪਾ ਦਿਓ ਅਤੇ ਕੁਝ ਦੇਰ ਪੱਕਣ ਲਈ ਛੱਡ ਦਿਓ। 
4. ਇਸ ਤੋਂ ਬਾਅਦ ਉਬਲਦੇ ਹੋਏ ਦੁੱਧ 'ਚ 1/2 ਕੱਪ ਪਨੀਰ ਅਤੇ 2-3 ਚੱਮਚ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ 10 ਮਿੰਟ ਲਈ ਪੱਕਣ ਦਿਓ। 
5. ਫਿਰ ਇਸ 'ਚ ਇਕ ਚੁਟਕੀ ਕੇਸਰ, ਇਕ ਚੁਟਕੀ ਇਲਾਇਚੀ ਪਾਊਡਰ ਅਤੇ 2 ਚੱਮਚ ਪਿਸਤਾ, 2 ਚੱਮਚ ਕਾਜੂ ਅਤੇ 2 ਚੱਮਚ ਬਾਦਾਮ ਪਾ ਕੇ ਘੱਟ ਗੈਸ 'ਤੇ ਪੱਕਣ ਲਈ ਛੱਡ ਦਿਓ। 
6. ਤੁਹਾਡੀ ਪਨੀਰ ਦੀ ਖੀਰ ਬਣ ਕੇ ਤਿਆਰ ਹੈ । ਤੁਸੀਂ ਇਸ ਨੂੰ ਪਿਸਤੇ, ਬਾਦਾਮ ਅਤੇ ਕਾਜੂ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।

manju bala

This news is Content Editor manju bala