Paneer in Lemon Honey Sauce

04/23/2018 3:10:09 PM

ਨਵੀਂ ਦਿੱਲੀ— ਪਨੀਰ ਨਾਲ ਬਣੀਆਂ ਚੀਜ਼ਾਂ ਤਾਂ ਸਾਰਿਆਂ ਨੂੰ ਪਸੰਦ ਆਉਂਦੀਆਂ ਹਨ। ਇਸ ਵਾਰ ਜੋ ਰੈਸਿਪੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦਾ ਨਾਮ ਹੈ ਪਨੀਰ ਇਨ ਲੇਮਨ ਹਨੀ ਸਾਓਸ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
- ਪਨੀਰ 300 ਗ੍ਰਾਮ
- ਨਮਕ 1 ਚੱਮਚ
- ਹਲਦੀ 1 ਚੱਮਚ
- ਜੈਤੂਨ ਦਾ ਤੇਲ 1 ਚੱਮਚ
- ਸੁੱਕੀ ਲਾਲ ਮਿਰਚ 5
- ਲਸਣ 1 ਚੱਮਚ
- ਸ਼ਹਿਦ 1 ਚੱਮਚ
- ਨਿੰਬੂ ਦਾ ਰਸ 2 ਚੱਮਚ
- ਨਮਕ 1/2 ਚੱਮਚ
- ਕਾਲੀ ਮਿਰਚ 1 ਚੱਮਚ
- ਨਿੰਬੂ ਦੇ ਛਿਲਕੇ 12 ਚੱਮਚ
- ਸ਼ਹਿਦ ਗਾਰਨਿਸ਼ਿੰਗ ਲਈ
- ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1.
ਬਾਊਲ 'ਚ 300 ਗ੍ਰਾਮ ਪਨੀਰ, 1 ਚੱਮਚ ਨਮਕ, 1 ਚੱਮਚ ਹਲਦੀ, 1 ਚੱਮਚ ਜੈਤੂਨ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ 20 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।

2. ਪੈਨ 'ਚ 2 ਚੱਮਚ ਜੈਤੂਨ ਦਾ ਤੇਲ ਗਰਮ ਕਰਕੇ ਉਸ 'ਚ 5 ਸੁੱਕੀਆਂ ਲਾਲ ਮਿਰਚਾਂ, 1 ਚੱਮਚ ਲਸਣ ਪਾ ਕੇ 2-3 ਮਿੰਟ ਤਕ ਭੁੰਨੋ।
3. ਫਿਰ ਇਸ 'ਚ 1 ਚੱਮਚ ਸ਼ਹਿਦ , 2 ਚੱਮਚ ਨਿੰਬੂ ਦਾ ਰਸ ਮਿਲਾ ਕੇ ਹਿਲਾਓ।
4. ਫਿਰ 1/2 ਚੱਮਚ ਨਮਕ,1 ਚੱਮਚ ਕਾਲੀ ਮਿਰਚ ਅਤੇ 1/2 ਚੱਮਚ ਨਿੰਬੂ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
5. ਫਿਰ 1/2 ਚੱਮਚ ਨਮਕ, 1 ਚੱਮਚ ਕਾਲੀ ਮਿਰਚ ਅਤੇ 1/2 ਚੱਮਚ ਨਿੰਬੂ ਦੇ ਛਿਲਕੇ ਚੰਗੀ ਤਰ੍ਹਾਂ ਨਾਲ ਮਿਲਾਓ।
6. ਇਸ ਤੋਂ ਬਾਅਦ ਮਸਾਲੇਦਾਰ ਮੈਰੀਨੇਟ ਪਨੀਰ ਪਾ ਕੇ 5 ਤੋਂ 7 ਮਿੰਟ ਤਕ ਪਕਾਓ। ਜਦੋ ਤਕ ਕਿ ਇਹ ਸੁਨਿਹਰੀ ਭੂਰੇ ਰੰਗ ਦਾ ਨਾ ਹੋ ਜਾਵੇ।
7. ਫਿਰ ਧਨੀਏ ਅਤੇ ਸ਼ਹਿਦ ਨਾਲ ਗਾਰਨਿਸ਼ ਕਰਕੇ ਸਰਵ ਕਰੋ।