ਆਲੂ ਤੋਂ ਜ਼ਿਆਦਾ ਗੁਣਕਾਰੀ ਹੈ ਇਸਦਾ ਛਿਲਕਾ

01/10/2017 11:37:39 AM

ਜਲੰਧਰ— ਆਲੂ ਦੀ ਵਰਤੋਂ ਹਰ ਘਰ ''ਚ ਕੀਤੀ ਜਾਂਦੀ ਹੈ। ਜ਼ਿਆਦਾਤਰ ਲੋਕ ਆਲੂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ ਪਰ  ਤੁਸੀਂ ਨਹੀਂ ਜਾਣਦੇ ਕਿ ਆਲੂ ਤੋਂ ਜ਼ਿਆਦਾ ਗੁਣਕਾਰੀ ਇਸ ਦਾ ਛਿਲਕਾ ਹੈ। ਆਲੂ ਦੇ ਛਿਲਕੇ ''ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਲੂ ਦੇ ਛਿਲਕੇ ''ਚ ਫਾਈਬਰ ਅਤੇ ਨਿਊਟਰੀਅਸ ਦੀ ਮਾਤਰਾ 90 ਪ੍ਰਤੀਸ਼ਤ ਤੱਕ ਘੱਟ ਜਾਂਦੀ ਹੈ। ਆਓ ਜਾਣਦੇ ਹਾਂ ਆਲੂ ਦੇ ਛਿਲਕੇ ਦੇ ਲਾਭ
1. ਇਮਯੂਨਿਟੀ ਨੂੰ ਵਧਾਓ
ਆਲੂ ਦੇ ਛਿਲਕੇ ''ਚ ਜ਼ਿਆਦਾ ਮਾਤਰਾ ''ਚ ਵਿਟਾਮਿਨ ''ਸੀ'' ਪਾਇਆ ਜਾਂਦਾ ਹੈ ਜੋ ਸਰੀਰ ਦੀ ਇਮਯੂਨਿਟੀ ਨੂੰ ਵਧਾਉਦਾ ਹੈ। ਇਸ ਤੋਂ ਇਲਾਵਾ ਵੀ ਇਸ ''ਚ ਮੌਜੂਦ ਤੱਤ ਇਮਯੂਨਿਟੀ ਵਧਾਉਣ ''ਚ ਮਦਦਗਾਰ ਹੁੰਦੇ ਹਨ।
2. ਭਾਰ ਘੱਟ ਕਰਨ ''ਚ ਮਦਦਗਾਰ
ਉਝ ਤਾਂ ਆਲੂ ਖਾਣ ਨਾਲ ਭਾਰ ਵੱਧਦਾ ਹੈ ਪਰ ਇਸਨੂੰ ਛਿਲਕੇ ਸਮੇਤ ਖਾਣ ਨਾਲ ਭਾਰ ਘੱਟਦਾ ਹੈ।
3. ਕੈਂਸਰ ਤੋਂ ਬਚਾਅ
ਇਸ ਦੇ ਛਿਲਕੇ ''ਚ ਫਾਇਟੋਕੇਮੀਕਲ ਹੁੰਦਾ ਹੈ ਜੋ ਕਿ ਕੈਂਸਰ ਤੋਂ ਬਚਾਉਦਾ ਹੈ। ਇਸ ਤੋਂ ਇਲਾਵਾ ਇਸ ''ਚ ਮੌਜੂਦ ਐਸਿਡ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਣ ''ਚ ਮਦਦਗਾਰ ਹੁੰਦਾ ਹੈ।
4. ਕੋਲੈਸਟਰੌਲ ਨੂੰ ਘੱਟ ਕਰੇ
ਸਰੀਰ ''ਚ ਕੋਲੈਸਟਰੌਲ ਦੇ ਵੱਧਣ ਕਾਰਨ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਆਲੂ ਦੇ ਛਿਲਕੇ ''ਚ 
ਉੱਚਿਤ ਮਾਤਰਾ ''ਚ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਸਰੀਰ ''ਚ ਕੋਲੈਸਟਰੌਲ ਦੀ ਮਾਤਰਾ ਨੂੰ ਨਿਯਮਿਤ ਰੱਖਦਾ ਹੈ।
5. ਚਮੜੀ ਦੇ ਜਲਣ ''ਤੇ ਇਸ ਦੀ ਵਰਤੋਂ ਕਰੋ 
ਚਮੜੀ ਦੇ ਜਲਣ ''ਤੇ ਆਲੂ ਦੇ ਛਿਲਕੇ ਲਗਾਓ। ਇਸ ਨਾਲ ਦਰਦ ''ਚ ਬਹੁਤ ਅਰਾਮ ਮਿਲੇਗਾ।