ਓਪਨ ਫੇਸਡ ਸਮੌਸਾ ਬਾਈਟਸ

02/08/2018 1:27:54 PM

ਜਲੰਧਰ— ਕੁਝ ਲੋਕਾਂ ਨੂੰ ਵੱਖਰੇ-ਵੱਖਰੇ ਤਰ੍ਹਾਂ ਦੀ ਡਿੱਸ਼ ਬਣਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਨਵੇਂ ਤਰੀਕੇ ਨਾਲ ਬਣਾਈ ਜਾਣ ਵਾਲੀ ਸੁਆਦੀ ਓਪਨ ਫੇਸਡ ਸਮੌਸਾ ਬਾਈਟਸ ਦੀ ਰੈਸਿਪੀ ਲੈ ਕੇ ਆਏ ਹਾਂ। ਜੇਕਰ ਤੁਹਾਨੂੰ ਵੀ ਨਵੇਂ ਤਰ੍ਹਾਂ ਦੇ ਪਕਵਾਨ ਖਾਣੇ ਪਸੰਦ ਹਨ ਤਾਂ ਤੁਸੀਂ ਵੀ ਇਕ ਵਾਰ ਜ਼ਰੂਰ ਟ੍ਰਾਈ ਕਰੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮਗਰੀ—
ਚਿਕਨ ਬ੍ਰੈਸਟ - 480 ਗਰਾਮ
ਦਹੀਂ - 80 ਗਰਾਮ
ਨਿੰਬੂ ਦਾ ਰਸ - 2 ਚੱਮਚ
ਲਸਣ - 1/2 ਚੱਮਚ
ਅਦਰਕ - 1/2 ਚੱਮਚ
ਗਰਮ ਮਸਾਲਾ - 1 ਚੱਮਚ
ਹਲਦੀ - 1 ਚੱਮਚ
ਇਲਾਇਚੀ ਪਾਊਡਰ - 1/2 ਚੱਮਚ
ਜੀਰਾ ਪਾਊਡਰ - 1/2 ਚੱਮਚ
ਧਨੀਆ ਪਾਊਡਰ - 1/2 ਚੱਮਚ
ਲਾਲ ਮਿਰਚ - 1/4 ਚੱਮਚ
ਸੌਫ - 1/4 ਚੱਮਚ
ਨਮਕ - 1 ਚੱਮਚ
ਕਾਲੀ ਮਿਰਚ - 1/2 ਚੱਮਚ
ਆਲੂ - 115 ਗਰਾਮ
ਤੰਦੂਰੀ ਰੋਟੀ
(ਧਨੀਆ ਚਟਨੀ ਲਈ) 
ਧਨੀਆ - 10 ਗਰਾਮ
ਹਰੀ ਮਿਰਚ - 5
ਦਹੀਂ - 40 ਗਰਾਮ
ਜੀਰਾ ਪਾਊਡਰ - 1/2 ਚੱਮਚ
ਲਸਣ - 1 ਕਲੀ
ਨਮਕ - 1/2 ਚੱਮਚ
ਨਿੰਬੂ ਦਾ ਰਸ - 1 ਚੱਮਚ
ਕਾਲੀ ਮਿਰਚ - 1/2 ਚੱਮਚ
(ਟਾਪਿੰਗ ਲਈ)
ਹਰੇ ਮਟਰ
ਪਿਆਜ਼
ਟਮਾਟਰ
ਵਿਧੀ— 
1. ਸਭ ਤੋਂ ਪਹਿਲਾਂ ਬਾਊਲ 'ਚ ਆਲੂ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਪਾ ਕੇ ਮਿਕਸ ਕਰਕੇ 20 ਮਿੰਟ ਤੱਕ ਮੈਰੀਨੇਟ ਹੋਣ ਲਈ ਰੱਖ ਦਿਓ।
(ਧਨੀਏ ਚਟਨੀ ਲਈ)
2. ਬਲੈਂਡਰ 'ਚ ਸਾਰੀ ਸਮੱਗਰੀ ਨੂੰ ਪਾ ਕੇ ਬਲੈਂਡ ਕਰਕੇ ਬਾਊਲ 'ਚ ਕੱਢ ਕੇ ਇਕ ਪਾਸੇ ਰੱਖ ਦਿਓ।
(ਬਾਕੀ ਦੀ ਤਿਆਰੀ)
3. ਹੁਣ ਮੈਰੀਨੇਟ ਚਿਕਨ 'ਚ 115 ਗ੍ਰਾਮ ਆਲੂ ਮਿਕਸ ਕਰਕੇ ਇਸ ਨੂੰ ਬੇਕਿੰਗ ਟ੍ਰੇਅ 'ਤੇ ਇਕ ਸਮਾਨ ਰੂਪ 'ਚ ਫੈਲਾ ਕੇ 400 ਡਿੱਗਰੀ ਐੱਫ/200 ਡਿੱਗਰੀ ਸੀ 'ਤੇ ਓਵਨ ਵਿਚ 25 ਮਿੰਟ ਤੱਕ ਪਕਾਓ।
4. ਫਿਰ ਤੰਦੂਰੀ ਰੋਟੀ ਨੂੰ ਗੋਲ ਆਕਾਰ 'ਚ ਕੱਟ ਕੇ ਉਸ ਨੂੰ ਬੇਕਿੰਗ ਟ੍ਰੇਅ 'ਤੇ ਰੱਖੋ ਅਤੇ ਫਿਰ ਉਸ 'ਤੇ ਇਕ ਚੱਮਚ ਪੱਕਿਆ ਹੋਇਆ ਚਿਕਨ ਪਾਓ।
5. ਇਸ ਤੋਂ ਬਾਅਦ ਇਸ 'ਤੇ ਹਰੇ ਮਟਰ ਅਤੇ ਪਿਆਜ਼ ਪਾ ਕੇ ਇਸ ਨੂੰ 400 ਡਿੱਗਰੀ ਐੱਫ/ 200 ਡਿੱਗਰੀ ਸੀ 'ਤੇ ਓਵਨ 'ਚ 10 ਮਿੰਟ ਤੱਕ ਪੱਕਣ ਦਿਓ।
6. ਹੁਣ ਇਸ ਨੂੰ ਓਵਨ 'ਚੋਂ ਕੱਢ ਕੇ ਟਮਾਟਰ ਅਤੇ ਧਨੀਏ ਦੀ ਚਟਨੀ ਨਾਲ ਗਾਰਨਿਸ਼ ਕਰੋ।
7. ਓਪਨ ਫੇਸਡ ਸਮੌਸਾ ਬਾਈਟਸ ਬਣ ਕੇ ਤਿਆਰ ਹੈ। ਗਰਮਾ-ਗਰਮ ਸਰਵ ਕਰੋ।