ਪਿਆਜ਼ ਦਾ ਅਚਾਰ

02/07/2017 5:28:00 PM

ਜਲੰਧਰ— ਤੁਸੀਂ ਕਈ ਤਰ੍ਹਾਂ ਦੇ ਅਚਾਰ ਖਾਧੇ ਹੋਣਗੇ। ਤੁਸੀਂ ਅੱਜ ਤੱਕ ਪਿਆਜ਼ ਦੀ ਚਟਨੀ ਜਾਂ ਪਿਆਜ਼ ਦਾ ਸਲਾਦ ਖਾਧਾ ਹੋਵੇਗਾ,ਪਰ ਕਿ ਤੁਸੀਂ ਕਦੀ ਪਿਆਜ਼ ਦਾ ਅਚਾਰ ਖਾਧਾ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਪਿਆਜ਼ ਦਾ ਅਚਾਰ ਬਣਾਉਣ ਦੇ ਬਾਰੇ ਦੱਸਣ ਜਾ ਰਹੇ ਹਾਂ । ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 1 ਕਿਲੋ ਛੋਟੇ ਆਕਾਰ ਦੇ ਪਿਆਜ਼
- 3 ਛੋਟੇ ਚਮਚ ਲਾਲ ਮਿਰਚ ਪਾਊਡਰ
- 2 ਚਮਚ ਹਲਦੀ ਪਾਊਡਰप
- 4 ਚਮਚ ਅੰਬਚੂਰਨ
- 5-6 ਚਮਚ ਨਮਕ
- 2 ਨਿੰਬੂ ਦਾ ਰਸ
- 10 ਚਮਚ ਸਰੌਂ ਦਾ ਪਾਊਡਰ
- 1 ਚਮਚ ਕਾਲਾ ਨਮਕ
- ਇੱਕ ਚੌਥਾਈ ਕੱਪ ਤੇਲ
ਵਿਧੀ
1. ਸਭ ਤੋਂ ਪਹਿਲਾਂ ਪਿਆਜ਼ ਛਿੱਲ ਲਓ ਅਤੇ ਚਾਰ ਟੁੱਕੜਿਆਂ ''ਚ ਕੱਟ ਲਓ।
2.ਹੁਣ ਪਿਆਜ਼ ''ਤੇ ਖੂਬ ਸਾਰਾ ਨਮਕ ਅਤੇ ਨਿੰਬੂ ਦੇ ਰਸ ਪਾ ਕੇ ਕਰੀਬ 4 ਘੰਟੇ ਦੇ ਲਈ ਰੱਖ ਦਿਓ। 
3. ਕੱਚ ਦਾ ਇੱਕ ਜਾਰ ਲਓ ਉਸ ''ਚ ਪਿਆਜ਼, ਤੇਲ, ਅੰਬਚੂਰ, ਕਾਲਾ ਨਮਕ, ਲਾਲ ਮਿਰਚ, ਹਲਦੀ ਅਤੇ ਸਰੌਂ ਦਾ ਪਾਊਡਰ। ਹੋਣ ਉੱਪਰ ਬਚਿਆ ਹੋਇਆ ਤੇਲ ਅਤੇ ਨਿੰਬੂ ਦਾ ਰਸ  ਪਾ ਦਿਓ।
4. ਫਿਰ ਨਮਕ ਪਾ ਕੇ ਜਾਰ ਬੰਦ ਕਰ ਦਿਓ।
5. ਇਸ ਜਾਰ ਨੂੰ 12 ਦਿਨ ਲਈ ਰੱਖ ਦਿਓ। ਤੁਹਾਡਾ ਪਿਆਜ਼ ਦਾ ਅਚਾਰ ਤਿਆਰ ਹੈ