ਆਫਿਸ ਅਫੇਅਰ ਤੁਹਾਡੇ ਲਈ ਸਾਬਿਤ ਹੋ ਸਕਦੈ ''ਪੰਗਾ''

09/15/2019 7:40:35 PM

ਨਵੀਂ ਦਿੱਲੀ— ਸਾਡੇ ਸਾਰਿਆਂ ਦੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਜਿਥੇ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਉਥੇ ਹੀ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ। ਇਹ ਗੱਲ ਗਲਤ ਨਹੀਂ ਹੈ, ਪਿਆਰ ਕਦੀ ਵੀ ਤੇ ਕਿਤੇ ਵੀ ਹੋ ਸਕਦਾ ਹੈ। ਪਰ ਕਈ ਵਾਰ ਇਹ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਸਾਬਿਤ ਹੁੰਦਾ ਹੈ। ਜਿਵੇਂ ਇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਦਾਂ ਹੀ ਦਫਤਰ 'ਚ ਅਫੇਅਰ ਦੇ ਫਾਇਦੇ ਵੀ ਹਨ ਤੇ ਨੁਕਸਾਨ ਵੀ। ਕਈ ਵਾਰ ਆਫਿਸ ਅਫੇਅਰ ਤੁਹਾਡੇ ਲਈ ਮੁਸ਼ਕਲ ਵੀ ਖੜ੍ਹੀ ਕਰ ਸਕਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਫਿਸ ਅਫੇਅਰ ਦੇ ਕੀ ਨੁਕਸਾਨ ਹੋ ਸਕਦੇ ਹਨ।

ਚਰਚਾ ਦਾ ਵਿਸ਼ਾ
ਜੇਕਰ ਤੁਸੀਂ ਆਪਣੇ ਦਫਤਰ 'ਚ ਕਿਸੇ ਦੇ ਨਾਲ ਰਿਲੇਸ਼ਨ 'ਚ ਹੋ ਤਾਂ ਅਜਿਹੀ ਸਥਿਤੀ 'ਚ ਤੁਸੀਂ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹੋ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ ਤੁਹਾਡੀ ਹੀ ਗੱਲ ਚੱਲ ਰਹੀ ਹੁੰਦੀ ਹੈ। ਜਦੋਂ ਤੱਕ ਤੁਸੀਂ ਰਿਲੇਸ਼ਨ 'ਚ ਹੋ ਉਦੋਂ ਤੱਕ ਤੁਹਾਨੂੰ ਇਹ ਗੱਲ ਬੁਰੀ ਨਹੀਂ ਲੱਗਦੀ ਪਰ ਜਦੋਂ ਤੁਹਾਡਾ ਬ੍ਰੇਕਅਪ ਹੋ ਜਾਵੇਗਾ ਤਾਂ ਤੁਹਾਨੂੰ ਇਹ ਗੱਲਾਂ ਬਹੁਤ ਸੱਟ ਲਾ ਸਕਦੀਆਂ ਹਨ।

ਰੋਕ-ਟੋਕ ਵਧ ਜਾਣਾ
ਜਦੋਂ ਤੁਹਾਡਾ ਅਫੇਅਰ ਆਪਣੇ ਹੀ ਦਫਤਰ 'ਚ ਹੁੰਦਾ ਹੈ ਤਾਂ ਅਜਿਹੇ 'ਚ ਹਰ ਕਿਸੇ ਦੀ ਨਜ਼ਰ ਤੁਹਾਡੇ ਦੋਵਾਂ 'ਤੇ ਹੀ ਬਣੀ ਰਹਿੰਦੀ ਹੈ। ਜਿਸ ਦੇ ਕਾਰਨ ਤੁਹਾਡੇ ਦੋਵਾਂ 'ਤੇ ਰੋਕ-ਟੋਕ ਵਧ ਜਾਂਦੀ ਹੈ। ਅਜਿਹੇ 'ਚ ਤੁਸੀਂ ਕਈ ਵਾਰ ਖੁਦ ਨੂੰ ਬਦਲਣ ਦੀ ਸੋਚ ਲੈਂਦੇ ਹੋ।

ਪਰਸਨਲ ਲਾਈਫ ਕੰਮ 'ਤੇ ਭਾਰੂ
ਆਫਿਸ ਅਫੇਅਰ ਦੇ ਕਾਰਨ ਤੁਹਾਡੇ ਕੰਮ 'ਤੇ ਵੀ ਬਹੁਤ ਅਸਰ ਪੈਂਦਾ ਹੈ। ਜੇਕਰ ਦੋਵਾਂ ਦੇ ਵਿਚਾਲੇ ਲੜਾਈ ਹੋ ਜਾਵੇ ਤਾਂ ਤੁਹਾਡਾ ਕੰਮ 'ਚ ਮਨ ਨਹੀਂ ਲੱਗਦਾ। ਅਜਿਹੇ 'ਚ ਦਫਤਰ 'ਚ ਵੀ ਤੁਹਾਡੀ ਪਰਫਾਰਮੈਂਟ ਘੱਟਦੀ ਜਾਂਦੀ ਹੈ।

ਅਸੁਰੱਖਿਆ ਦੀ ਭਾਵਨਾ
ਇਕ ਰਿਸ਼ਤੇ 'ਚ ਰਹਿੰਦੇ ਵੇਲੇ ਅਸੁਰੱਖਿਆ ਦੀ ਭਾਵਨਾ ਦਾ ਹੋਣਾ ਜਾਇਜ਼ ਹੈ। ਅਜਿਹੇ 'ਚ ਜਦੋਂ ਤੁਸੀਂ ਆਪਣੇ ਆਫਿਸ 'ਚ ਕਿਸੇ ਨਾਲ ਜ਼ਿਆਦਾ ਹੱਸ-ਬੋਲ ਕੇ ਗੱਲਾਂ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪਾਰਟਨਰ 'ਚ ਅਸੁਰੱਖਿਆ ਦੀ ਭਾਵਨਾ ਹੋ ਸਕਦੀ ਹੈ। ਇਸ ਕਾਰਨ ਦਫਤਰ 'ਚ ਤੁਹਾਡਾ ਦਾਇਰਾ ਘੱਟ ਵੀ ਸਕਦਾ ਹੈ।


Baljit Singh

Content Editor

Related News