ਸਰਦੀਆਂ ''ਚ ਨਹੀਂ ਹੋਵੇਗੀ ਵਾਲਾਂ ਨਾਲ ਜੁੜੀ ਕੋਈ ਸਮੱਸਿਆ, ਵਰਤੋਂ ਇਹ ਹੋਮਮੇਡ ਹੇਅਰ ਮਾਸਕ

10/24/2020 2:57:26 PM


ਜਲੰਧਰ: ਸਰਦੀਆਂ ਦਾ ਮੌਸਮ ਆਉਣ ਵਾਲਾ ਹੈ। ਇਸ ਤਰ੍ਹਾਂ ਮੌਸਮ ਦੇ ਬਦਲਾਅ ਹੋਣ ਨਾਲ ਵਾਲਾਂ 'ਚ ਰੁਖਾਪਨ, ਸਿਕਰੀ ਅਤੇ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ 3 ਹੇਅਰ ਮਾਸਕ ਦੱਸਾਂਗੇ। ਇਨ੍ਹਾਂ ਹੇਅਰ ਮਾਸਕ ਨੂੰ ਲਗਾ ਕੇ ਤੁਸੀਂ ਆਪਣੇ ਵਾਲਾਂ ਦੀ ਡਰਾਈਨੈੱਸ ਦੂਰ ਕਰਕੇ ਇਨ੍ਹਾਂ ਨੂੰ ਸੁੰਦਰ, ਸੰਘਣੇ, ਲੰਬੇ, ਮੁਲਾਇਮ ਅਤੇ ਸ਼ਾਇਨੀ ਬਣਾ ਸਕਦੇ ਹੋ। ਤਾਂ ਚੱਲੋ ਜਾਣਦੇ ਹਾਂ ਇਨ੍ਹਾਂ ਹੇਅਰ ਮਾਸਕ ਨੂੰ ਬਣਾਉਣ ਦਾ ਤਰੀਕਾ...

PunjabKesari
1. ਚੁਕੰਦਰ ਹੇਅਰ ਮਾਸਕ
ਸਮੱਗਰੀ 
ਚੁਕੰਦਰ ਦੇ ਪੱਤੇ (ਲੋੜ ਅਨੁਸਾਰ)
ਸ਼ਹਿਦ-2 ਵੱਡੇ ਚਮਚ
ਬਣਾਉਣ ਦੀ ਵਿਧੀ
-ਸਭ ਤੋਂ ਪਹਿਲਾਂ ਚੁਕੰਦਰ ਦੇ ਪੱਤਿਆਂ ਨੂੰ ਧੋ ਕੇ ਮਿਕਸੀ 'ਚ ਪੀਸ ਲਓ। 
-ਤਿਆਰ ਪੇਸਟ 'ਚ ਸ਼ਹਿਦ ਮਿਲਾ ਕੇ ਵਾਲਾਂ 'ਤੇ ਲਗਾਓ। 
-30 ਮਿੰਟ ਤੱਕ ਇਸ ਨੂੰ ਲੱਗਿਆ ਰਹਿਣ ਦਿਓ। 
-ਬਾਅਦ 'ਚ ਵਾਲਾਂ ਨੂੰ ਕੋਸੇ ਪਾਣੀ ਨਾਲ ਧੋਵੋ।
ਇਸ ਨਾਲ ਵਾਲਾਂ ਦਾ ਰੁਖਾਪਨ ਦੂਰ ਹੋ ਕੇ ਨਮੀ ਬਰਕਰਾਰ ਰਹੇਗੀ। ਨਾਲ ਹੀ ਵਾਲ ਡੂੰਘਾਈ 'ਤੋਂ ਪੋਸ਼ਿਤ ਹੋ ਕੇ ਸੁੰਦਰ, ਸੰਘਣੇ ਅਤੇ ਮੁਲਾਇਮ ਨਜ਼ਰ ਆਉਣਗੇ। 

PunjabKesari
2. ਦਹੀਂ ਹੇਅਰ ਮਾਸਕ
ਸਮੱਗਰੀ

ਦਹੀਂ- 2 ਵੱਡੇ ਚਮਚ
ਸ਼ਹਿਦ-1 ਚਮਚ
ਵਿਧੀ
-ਇਕ ਕੌਲੀ 'ਚ ਦੋਵੇਂ ਚੀਜ਼ਾਂ ਨੂੰ ਮਿਲਾਓ। 
-ਤਿਆਰ ਮਿਸ਼ਰਨ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਉਂਦੇ ਹੋਏ ਪੂਰੇ ਸਿਰ 'ਚ ਲਗਾਓ। 
-ਫਿਰ ਤੌਲੀਏ ਦੀ ਮਦਦ ਨਾਲ ਸਿਰ ਨੂੰ 20-25 ਮਿੰਟ ਤੱਕ ਢੱਕ ਦਿਓ। 
-ਬਾਅਦ 'ਚ ਵਾਲਾਂ ਨੂੰ ਕੋਸੇ ਪਾਣੀ ਨਾਲ ਧੋਵੋ। 
-ਇਸ ਨਾਲ ਵਾਲਾਂ ਦਾ ਰੁਖਾਪਨ, ਸਿਕਰੀ ਅਤੇ ਵਾਲ ਝੜਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ। 

PunjabKesari
3. ਸ਼ਹਿਦ ਅਤੇ ਨਾਰੀਅਲ ਦਾ ਦੁੱਧ
ਸਮੱਗਰੀ

ਨਾਰੀਅਲ ਦਾ ਦੁੱਧ-1/2 
ਸ਼ਹਿਦ-1 ਚਮਚ
ਬਣਾਉਣ ਦੀ ਵਿਧੀ
-ਇਕ ਕੌਲੀ 'ਚ ਦੋਵੇਂ ਚੀਜ਼ਾਂ ਨੂੰ ਪਾ ਕੇ ਮਿਲਾਓ। 
-ਤਿਆਰ ਹੇਅਰ ਮਾਸਕ ਨੂੰ ਵਾਲਾਂ ਦੀਆਂ ਜੜਾਂ ਤੋਂ ਲਗਾਉਂਦੇ ਹੋਏ ਪੂਰੇ ਵਾਲਾਂ 'ਤੇ ਲਗਾਓ। 
-ਹੁਣ ਤੌਲੀਏ ਦੀ ਮਦਦ ਨਾਲ ਸਿਰ ਨੂੰ 30 ਮਿੰਟ ਤੱਕ ਲਪੇਟੋ
-ਤੈਅ ਸਮੇਂ ਦੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋਵੋ। 
ਇਸ ਨਾਲ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਮਿਲੇਗਾ। ਨਾਲ ਵਾਲਾਂ ਦਾ ਰੁਖਾਪਨ ਦੂਰ ਹੋ ਕੇ ਇਸ 'ਚ ਨਮੀ ਬਰਕਰਾਰ ਰਹੇਗੀ।


Aarti dhillon

Content Editor

Related News