ਰਸੋਈ ''ਚ ਵਰਤੀਆਂ ਜਾਣ ਵਾਲੀਆਂ ਓਟਸ ਸਣੇ ਇਹ ਚੀਜ਼ਾਂ ਬਣਾਉਣਗੀਆਂ ਵਾਲ ਮਜ਼ਬੂਤ ਅਤੇ ਚਮਕਦਾਰ

07/31/2022 4:36:38 PM

ਨਵੀਂ ਦਿੱਲੀ- ਹਰ ਮਹਿਲਾ ਚਾਹੁੰਦੀ ਹੈ ਕਿ ਉਸ ਦੇ ਵਾਲ ਲੰਬੇ, ਮਜ਼ਬੂਤ ਅਤੇ ਚਮਕਦਾਰ ਹੋਣ। ਇਸ ਲਈ ਉਹ ਕਈ ਤਰ੍ਹਾਂ ਦੇ ਹੇਅਰ ਕੇਅਰ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ। ਮਹਿੰਗੇ ਸ਼ੈਂਪੂ ਅਤੇ ਸੀਰਮ 'ਚ ਪਾਏ ਜਾਣ ਵਾਲੇ ਕੈਮੀਕਲ ਤੁਹਾਡੇ ਵਾਲਾਂ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ। ਤੁਸੀਂ ਘਰੇਲੂ ਪ੍ਰਾਡੈਕਟਸ ਦੇ ਰਾਹੀਂ ਵੀ ਵਾਲਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਕੇਲਾ
ਤੁਸੀਂ ਕੇਲਾ ਆਪਣੇ ਵਾਲਾਂ ਲਈ ਇਸਤੇਮਾਲ ਕਰ ਸਕਦੇ ਹੋ। ਇਸ 'ਚ ਪਾਇਆ ਜਾਣ ਵਾਲਾ ਪ੍ਰੋਟੀਨ ਵਾਲਾਂ ਨੂੰ ਸੰਘਣਾ ਅਤੇ ਲੰਬਾ ਬਣਾਉਣ 'ਚ ਮਦਦ ਕਰਦਾ ਹੈ। ਤੁਸੀਂ ਕੇਲੇ ਨਾਲ ਬਣਿਆ ਹੇਅਰ ਮਾਸਕ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। 
ਸਮੱਗਰੀ
ਕੇਲੇ-2-3 
ਸ਼ਹਿਦ-3 ਚਮਚੇ
ਆਂਡੇ-2

PunjabKesari
ਕਿੰਝ ਬਣਾਈਏ ਮਾਸਕ
-ਸਭ ਤੋਂ ਪਹਿਲਾਂ ਤੁਸੀਂ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। 
-ਫਿਰ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ।
-ਇਸ ਤੋਂ ਬਾਅਦ ਆਂਡੇ ਨੂੰ ਤੋੜ ਕੇ ਸ਼ਹਿਦ 'ਚ ਮਿਲਾਓ। 
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਮੈਸ਼ ਕੀਤੇ ਹੋਏ ਕੋਲੇ 'ਚ ਮਿਲਾਓ। 
-ਕੇਲੇ 'ਚ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਆਪਣੇ ਵਾਲਾਂ 'ਚ ਲਗਾ ਲਓ। 
-20-30 ਮਿੰਟ ਬਾਅਦ ਤੁਸੀਂ ਵਾਲ ਸਾਦੇ ਪਾਣੀ ਨਾਲ ਧੋ ਲਓ।

ਕੋਕੋਨੈੱਟ ਆਇਲ
ਵਾਲਾਂ ਲਈ ਕੋਕੋਨੈੱਟ ਆਇਲ ਵੀ ਵਰਤੋਂ ਕਰ ਸਕਦੇ ਹੋ। ਇਹ ਨੁਖ਼ਸਾ ਬਹੁਤ ਹੀ ਪੁਰਾਣਾ ਅਤੇ ਅਸਰਦਾਰ ਹੈ। ਇਸ ਨਾਲ ਵਾਲ ਮਾਇਸਚੁਰਾਈਜ਼ਰ ਹੁੰਦੇ ਹਨ। ਰੁੱਖੇ ਵਾਲਾਂ ਲਈ ਵੀ ਕੋਕੋਨੈੱਟ ਆਇਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੁਸੀਂ ਇਕ ਕੌਲੀ 'ਚ ਨਾਰੀਅਲ ਤੇਲ ਗਰਮ ਕਰ ਲਓ। ਫਿਰ ਤੁਸੀਂ ਹਲਕੇ ਗਿੱਲੇ ਵਾਲਾਂ 'ਚ ਇਸ ਦਾ ਇਸਤੇਮਾਲ ਕਰ ਲਓ। ਹਲਕੇ ਗਿੱਲੇ ਵਾਲਾਂ 'ਚ ਇਹ ਜ਼ਿਆਦਾ ਫਾਇਦੇਮੰਦ ਹੋਵੇਗਾ। 

PunjabKesari
ਬੇਕਿੰਗ ਸੋਡਾ
ਤੁਸੀਂ ਵਾਲਾਂ 'ਚ ਪੈਦਾ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕਰ ਸਕਦੇ ਹੋ। ਇਕ ਚਮਚਾ ਬੇਕਿੰਗ ਸੋਡਾ ਤੁਸੀਂ ਸ਼ੈਂਪੂ 'ਚ ਮਿਲਾ ਕੇ ਵਾਲਾਂ 'ਚ ਲਗਾਓ। ਇਸ ਤੋਂ ਬਾਅਦ ਵਾਲਾਂ 'ਚ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਇਸ ਨਾਲ ਵਾਲਾਂ 'ਚ ਚਮਕ ਆਵੇਗੀ ਅਤੇ ਮਜ਼ਬੂਤ ਵੀ ਹੋਣਗੇ। 

PunjabKesari
ਓਟਸ
ਤੁਸੀਂ ਓਟਸ ਹੇਅਰ ਮਾਸਕ ਵੀ ਵਾਲਾਂ 'ਚ ਇਸਤੇਮਾਲ ਕਰ ਸਕਦੇ ਹੋ। ਓਟਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਵਾਲਾਂ ਨੂੰ ਮਜ਼ਬੂਤ ਅਤੇ ਸੰਘਣੇ ਬਣਾਉਣ 'ਚ ਮਦਦ ਕਰਦੇ ਹਨ।

 PunjabKesari
ਸਮੱਗਰੀ
ਓਟਸ-1 ਕੱਪ
ਬਦਾਮ ਦਾ ਤੇਲ- 3 ਚਮਚੇ
ਦੁੱਧ-2 ਕੱਪ
ਕਿੰਝ ਬਣਾਈਏ ਮਾਸਕ
-ਸਭ ਤੋਂ ਪਹਿਲਾਂ ਤੁਸੀਂ ਕਿਸੇ ਭਾਂਡੇ 'ਚ ਓਟਸ ਪਾ ਲਓ। 
-ਫਿਰ ਇਸ 'ਚ ਬਦਾਮ ਦਾ ਤੇਲ ਅਤੇ ਦੁੱਧ ਮਿਲਾਓ। 
-ਦੋਵਾਂ ਚੀਜ਼ਾਂ ਨੂੰ ਓਟਸ 'ਚ ਮਿਲਾਓ। 
-ਇਸ ਤੋਂ ਬਾਅਦ ਤੁਸੀਂ ਓਟਸ ਨਾਲ ਤਿਆਰ ਕੀਤਾ ਹੋਇਆ ਪੈਕ ਆਪਣੇ ਵਾਲਾਂ 'ਚ ਲਗਾ ਲਓ।
-ਇਸ ਨੂੰ 30 ਮਿੰਟ ਤੱਕ ਆਪਣੇ ਵਾਲਾਂ 'ਚ ਲਗਾਓ। ਫਿਰ ਤੈਅ ਸਮੇਂ ਤੋਂ ਬਾਅਦ ਵਾਲ ਸਾਦੇ ਪਾਣੀ ਨਾਲ ਧੋ ਲਓ। 


Aarti dhillon

Content Editor

Related News