ਮਸ਼ਰੂਮ ਨੂਡਲਜ਼

02/16/2017 1:25:10 PM

ਜਲੰਧਰ— ਫਾਸਟ ਫੂਡ ''ਚ ਬੱਚਿਆ ਨੂੰ ਜ਼ਿਆਦਾ ਨੂਡਲਜ਼ ਖਾਣਾ ਜ਼ਿਆਦਾ ਪਸੰਦ ਹੁੰਦਾ ਹੈ। ਪਰ ਇਹ ਨਹੀਂ ਕੀ ਵੱਡੇ ਇਸ ਨੂੰ ਨਹੀਂ ਖਾ ਸਕਦੇ ਉਨ੍ਹਾਂ ਨੂੰ ਵੀ ਨੂਡਲਜ਼ ਖਾਣਾ ਪਸੰਦ ਹੁੰਦਾ ਹੈ। ਇਹ ਖਾਣ ''ਚ ਬਹੁਤ ਸੁਆਦ ਲੱਗਦੇ ਹਨ ਅਤੇ ਲੋਕ  ਇਨ੍ਹਾਂ ਨੂੰ ਕਈ ਤਰੀਕਿਆਂ ਦੇ ਨਾਲ ਬਣਾਉਦੇ ਹਨ। ਇਨ੍ਹਾਂ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ।  ਅੱਜ ਅਸੀਂ ਤੁਹਾਨੂੰ ਮਸ਼ਰੂਮ ਨੂਡਲਜ਼ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 200 ਗ੍ਰਾਮ ਨੂਡਲਜ਼ (ਉਬਲੇ ਹੋਏ)
- 300 ਗ੍ਰਾਮ ਮਸ਼ਰੂਮ (ਕੱਟੇ ਹੋਏ)
- 1-2 ਚਮਚ ਲਸਣ (ਬਾਰੀਕ ਕੱਟਿਆ ਹੋਇਆ)
- 1-2 ਚਮਚ ਅਦਰਕ (ਬਾਰੀਕ ਕੱਟਿਆ ਹੋਇਆ)
- 1 ਚਮਚ ਹਰੀ ਮਿਰਚ (ਬਾਰੀਕ ਕੱਟੀ ਹੋਈ)
- 1-2 ਚਮਚ ਪਿਆਜ਼ (ਕੱਟੇ ਹੋਏ)
- 2 ਚਮਚ ਤੇਲ
- ਚਮਚ ਸੋਆ ਸਾਸ
-1-2 ਚਮਚ ਰਾਈਸ ਸਿਰਕਾ
- ਨਮਕ ਸੁਆਦ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਪੈਨ ''ਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ''ਚ ਲਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਇਸਨੂੰ ਲਾਲ ਹੋਣ ਤੱਕ ਭੁੰਨ ਲਓ।
2. ਇਸਦੇ ਬਾਅਦ ਉਸਦੇ ਪਿਆਜ਼ ਪਾਓ। ਜਦੋਂ ਤੱਕ ਪਿਆਜ਼ ਹਲਕੇ ਗੁਲਾਬੀ ਨਾ ਹੋ ਜਾਣ ,ਤਾਂ ਇਸ ''ਚ ਕੱਟੇ ਹੋਏ ਮਸ਼ਰੂਮ ਮਿਲਾਓ।
3. ਜਦੋਂ ਮਸ਼ਰੂਮ ''ਚੋਂ ਪਾਣੀ ਨਿਕਲਣ ਲੱਗੇ ਅਤੇ ਕੁਝ ਦੇਰ ''ਚ ਜਦੋਂ ਇਹ ਸੁੱਕ ਜਾਣ ਤਾਂ ਇਸ ''ਚ ਕਾਲੀ ਮਿਰਚ ਪੀਸ ਕੇ ਪਾਓ।
4. ਇਸਦੇ ਬਾਅਦ ਸੋਆ ਸਾਸ ਪਾ ਕੇ ਮਿਕਸ ਕਰੋਂ। ਫਿਰ ਨੂਡਲਜ਼ ਅਤੇ ਨਮਕ ਸੁਆਦ ਅਨੁਸਾਰ ਪਾਓ।
5. ਹੁਣ ਇਸ ''ਚ ਰਾਈਸ ਸਿਰਕਾ ਮਿਲਾ ਕੇ ਗੈਸ ਬੰਦ ਕਰ ਦਿਓ। ਇਸਦੇ ਬਾਅਦ ਇਸ ''ਚ ਬਾਕੀ ਕੱਟੇ ਹੋਏ ਪਿਆਜ਼  ਮਿਲਾਓ।
6. ਤੁਹਾਡੇ ਮਸ਼ਰੂਮ ਨੂਡਲਜ਼ ਤਿਆਰ ਹਨ।