ਇਹ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਨਦੀ, ਦੇਖੋ ਤਸਵੀਰਾਂ

05/12/2018 9:16:24 AM

ਮੁੰਬਈ (ਬਿਊਰੋ)— ਦੁਨੀਆ ਵਿਚ ਬਹੁਤ-ਸਾਰੀਆਂ ਅਨੋਖੀਆਂ, ਖੂਬਸੂਰਤੂ ਨਦੀਆਂ ਹਨ। ਉਥੇ ਹੀ, ਕੁਝ ਨਦੀਆਂ ਇੰਨੀਆਂ ਰਹੱਸਮਈ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੁਣ ਕੇ ਲੋਕ ਅਕਸਰ ਹੈਰਾਨ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਨਦੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਪਾਣੀ ਸਫੈਦ ਹੋਣ ਦਾ ਥਾਂ ਰੰਗ-ਬਿਰੰਗਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਨਦੀ ਕੇਨੋ ਕਰੀਸਟਲ ਦੀ। ਆਓ ਜਾਣਦੇ ਹਾਂ ਇਸ ਨਦੀ ਬਾਰੇ ਕੁਝ ਹੋਰ ਗੱਲਾਂ।

 
Rainbow River

Most beautiful river in the world

Posted by Be There on Thursday, October 12, 2017


ਕੇਨੋ ਕ੍ਰੀਸਟਲ ਨਦੀ ਕੋਲੰਬੀਆ ਦੇ Serrenia de la Macerana ਤੋਂ ਹੋ ਕੇ ਗੁਜਰਦੀ ਹੈ। ਇਸ ਨਦੀ ਦੀ ਖਾਸ ਗੱਲ ਹੈ ਕਿ ਇਹ ਸਾਲ ਦੇ ਸਾਰੇ ਦਿਨਾਂ ਵਿਚ ਤਾਂ ਇਹ ਬਾਕੀ ਨਦੀਆਂ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਪਰ ਜੁਲਾਈ ਤੋਂ ਨਵੰਬਰ  ਦੇ ਮਹੀਨੇ 'ਚ ਇਹ ਨਦੀ ਰੰਗੀਨ ਦਿਖਾਈ ਦਿੰਦੀ ਹੈ, ਜਿਸਦਾ ਦ੍ਰਿਸ਼ ਕਾਫ਼ੀ ਖੂਬਸੂਰਤ ਹੈ।

ਕੇਨੋ ਕ੍ਰੀਸਟਲ ਨੂੰ ਰਿਵਰ ਆਫ ਫਾਈਵ ਕਲਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗਰਮੀ ਤੋਂ ਲੈ ਕੇ ਮੀਂਹ ਦੇ ਮੌਸਮ ਤੱਕ ਇਸ ਨਦੀ ਵਿਚ ਮੈਕਰੇਨੀਆ ਕਲੇਵਿਗਰਾ ਬੂਟੇ ਨਿਕਲ ਆਉਂਦੇ ਹਨ, ਜਿਸ ਕਾਰਨ ਇਸ ਨਦੀ ਦਾ ਪਾਣੀ ਰੰਗ ਬਿਰੰਗਾ ਹੋ ਜਾਂਦਾ ਹੈ। ਇਹ ਬੂਟੇ ਅੱਧੇ ਪਾਣੀ ਦੇ ਅੰਦਰ ਅਤੇ ਅੱਧੇ ਪਾਣੀ ਦੇ ਬਾਹਰ ਰਹਿੰਦੇ ਹਨ। ਫੁੱਲਾਂ ਕਾਰਨ ਇਸ ਨਦੀ ਦਾ ਪਾਣੀ ਹਰਾ, ਨਾਰੰਗੀ,  ਲਾਲ, ਪੀਲਾ ਅਤੇ ਨੀਲੇ ਰੰਗ 'ਚ ਦਿਖਾਈ ਦਿੰਦਾ ਹੈ, ਜੋ ਕਿ ਬਿਲਕੁੱਲ ਸਤਰੰਗੀ ਪੀਂਘ ਦੀ ਤਰ੍ਹਾਂ ਲੱਗਦਾ ਹੈ।

ਇਸ ਨਦੀ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਹੈ ਪਰ ਫਿਰ ਵੀ ਇਸ ਦੀ ਖੂਬਸੂਰਤੀ ਦੇਖਣ ਲਈ ਯਾਤਰੀ ਹਰ ਮੁਸ਼ਕਲ ਪਾਰ ਕਰ ਲੈਂਦੇ ਹਨ। ਸੂਰਜ ਦੀ ਰੋਸ਼ਨੀ ਜਦੋਂ ਇਸ 'ਤੇ ਪੈਂਦੀ ਹੈ ਤਾਂ ਲੱਗਦਾ ਹੈ ਮੰਨ ਲਉ ਸਤਰੰਗੀ ਪੀਂਘ ਦੇ ਵੱਖ-ਵੱਖ ਰੰਗ ਖੁਦ ਹੀ ਉੱਭਰ ਕੇ ਆ ਰਹੇ ਹਨ। ਜੇਕਰ ਤੁਸੀਂ ਕਦੇ ਵੀ ਕੋਲੰਬੀਆ ਘੁੰਮਣ ਜਾਓ ਤਾਂ ਇਸ ਨਦੀ ਨੂੰ ਦੇਖਣ ਜ਼ਰੂਰ ਜਾਓ।