ਮਿੰਨੀ ਕਹਾਣੀ : ‘ਫਰਕ’

04/24/2020 2:53:52 PM

ਸੋਨੀਆ ਖਾਨ

ਮੋਨਿਕਾ ਲਈ ਆਏ ਇਕ ਰਿਸ਼ਤੇ ਨੂੰ ਉਸ ਦੇ ਪਰਿਵਾਰ ਨੇ ਅੱਜ ਇਹ ਕਹਿੰਦੇ ਹੋਏ ਨਾ ਕਰ ਦਿੱਤੀ ਕਿ ਅਸੀ ਆਪਣੀ ਧੀ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ, ਇਕ ਨਸ਼ੇੜੀ ਨਾਲ ਵਿਆਹ ਕੇ। ਵਿਚੋਲਣ ਦੇ ਕਹਿਣ ’ਤੇ ਕਿ ਮੁੰਡਾ ਹੁਣ ਕੋਈ ਨਸ਼ਾ ਨਹੀਂ ਕਰਦਾ ਤਾਂ ਮੋਨਿਕਾ ਦੀ ਮਾਂ ਨੇ ਕਿਹਾ ਕਿ ਜੋ ਪਹਿਲਾਂ ਤੋਂ ਹੀ ਖਾਂਦਾ-ਪੀਂਦਾ ਹੋਵੇ ਉਹ ਕਦੀਂ ਵੀ ਇਹ ਸਭ ਕੁਝ ਛੱਡ ਨਹੀਂ ਸਕਦਾ ਤੇ ਅਸੀਂ ਅੱਖੀ ਵੇਖ ਕੇ ਮੱਖੀ ਨਹੀਂ ਨਿਗਲ਼ ਸਕਦੇ...।

ਇਹ ਸਭ ਦੇਖ ਸੁਣ ਕੇ ਮੋਨਿਕਾ ਦੀ ਭਾਬੀ ਓਮਾ ਇਹ ਸੋਚਣ ’ਤੇ ਮਜਬੂਰ ਹੋ ਗਈ ਕਿ ਇਦਾਂ ਫਰਕ / ਵਿਤਕਰਾ ਕਿਉਂ ? ਉਹ ਵੀ ਤਾਂ ਕਿਸੇ ਦੀ ਧੀ ਸੀ ਫਿਰ ਉਸ ਦੀ ਜ਼ਿੰਦਗੀ ਖਰਾਬ ਹੋਉ...ਉਸ ਸਮੇਂ ਇਹ ਕਿਉਂ ਨਹੀਂ ਸੋਚਿਆ ਗਿਆ ਅਤੇ ਉਸ ਦੀ ਜ਼ਿੰਦਗੀ ਖਰਾਬ ਕਿਉਂ ਕਰ ਦਿੱਤੀ ਗਈ। ਕਿਉਂ ਆਪਣੀ ਕੁੜੀ ਨੂੰ ਵਿਆਹੁਣ ਦੇ ਸਮੇਂ ਕਿਸੇ ਦੀ ਕੁੜੀ ਨੂੰ ਨੂੰਹ ਬਣਾਕੇ ਲਿਆਉਣ ਸਮੇਂ ਸੋਚ ਵਿਚ ਫਰਕ ਆ ਜਾਂਦਾ ਹੈ ? 

ਦਰਅਸਲ ਵਿਚ ਇਕ ਸਾਲ ਕੁ ਪਹਿਲਾ ਮੋਨਿਕਾ ਦੇ ਭਰਾ ਸੰਜੇ ਦਾ ਵਿਆਹ ਓਮਾ ਨਾਲ ਹੋਇਆ ਸੀ। ਸੰਜੇ ਜੋ ਕਿ ਖੁਦ ਸ਼ਾਰਾਬ ਅਤੇ ਸਿਗਰੇਟ ਦਾ ਆਦੀ ਸੀ, ਓਮਾ ਨਾਲ ਰਿਸ਼ਤੇ ਦੇ ਸਮੇਂ ਸੰਜੇ ਦੇ ਪਰਿਵਾਰ ਨੇ ਝੂਠ ਕਿਹਾ ਸੀ ਕਿ ਉਨ੍ਹਾਂ ਦਾ ਮੁੰਡਾ ਕੁਝ ਵੀ ਖਾਂਦਾ ਪੀਂਦਾ ਨਹੀ ਹੈ। 

Email :- khansonia78661@yahoo.com


rajwinder kaur

Content Editor

Related News