ਸੰਬੰਧ ਬਣਾਉਣ ਤੋਂ ਬਾਅਦ ਮਰਦਾਂ ''ਚ ਆਉਂਦਾ ਹੈ ਬਦਲਾਅ

01/10/2017 10:28:47 AM

ਜਲੰਧਰ— ਪਤੀ-ਪਤਨੀ ਦੇ ਰਿਸ਼ਤੇ ''ਚ ਸੋਚ ਦਾ ਇਕ ਹੋਣ ਦੇ ਨਾਲ-ਨਾਲ ਅਤੇ ਸੰਬੰਧ ਬਣਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਫਿਰ ਹੀ ਪਤੀ-ਪਤਨੀ ਇਕ ਦੂਜੇ ਦੇ ਨਜ਼ਦੀਕ ਆਉਂਦੇ ਹਨ, ਇਸ ਕਾਰਨ ਹੀ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਲੰਮੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਸੰਬੰਧ ਬਣਾਉਣ ਨਾਲ ਚਿਹਰੇ ''ਤੇ ਚਮਕ ਆ ਜਾਂਦੀ ਹੈ। ਉੱਥੇ ਹੀ ਕੁਝ ਮਰਦ ਸੰਬੰਧ ਬਣਾਉਣ ਦੇ ਬਾਅਦ ਥੱਕ ਜਾਂਦੇ ਹਨ ਅਤੇ ਸੌਣਾ ਪਸੰਦ ਕਰਦੇ ਹਨ। ਇਸਦਾ ਦਾ ਕਾਰਨ ਤਣਾਅ ਵੀ ਹੋ ਸਕਦਾ ਹੈ। ਸਾਰਾ ਦਿਨ ਕੰਮ ''ਚ ਰੁਝਿਆ ਰਹਿਣ ਦੇ ਕਾਰਨ ਥਕਾਨ ਮਹਿਸੂਸ ਹੋਣ ਲੱਗਦੀ ਹੈ, ਜਿਸ ਕਾਰਨ ਮਰਦਾਂ ''ਚ ਬਦਲਾਅ ਆ ਆਉਣ ਲੱਗਦਾ ਹੈ।
ਆਓ ਜਾਣਦੇ ਹਾਂ ਸੰਬੰਧ ਬਣਾਉਣ ਤੋਂ ਬਾਅਦ ਮਰਦਾਂ ''ਚ ਕਿਹੜੇ ਬਦਲਾਅ ਆਉਂਦੇ ਹਨ।
1. ਹਾਰਮੋਨ
ਸੰਬੰਧ ਬਣਾਉਣ ਤੋਂ ਬਾਅਦ ਮਰਦਾਂ ਦੇ ਸਰੀਰ ''ਚ ਆਕਸਿਟੋਸਿਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ, ਜੋ ਅਰਾਮ ਦਾ ਅਨੁਭਵ ਕਰਵਾਉਂਦਾ ਹੈ। ਇਸ ਕਾਰਨ ਹੀ ਮਰਦ ਨੂੰ ਸੰਬੰਧ ਬਣਾਉਣ ਦੇ ਬਾਅਦ ਨੀਂਦ ਆਉਂਣ ਲੱਗਦੀ ਹੈ।
2. ਸੰਬੰਧ ਬਣਾਉਣ ਦਾ ਸਮਾਂ 
ਸੰਬੰਧ ਬਣਾਉਣ ਦਾ ਸਮਾਂ ਵੀ ਇਸ ਗੱਲ ਦਾ ਜ਼ਿੰਮੇਵਾਰ ਹੈ। ਸੰਬੰਧ ਬਣਾਉਣ ਦਾ ਸਹੀ ਸਮਾਂ ਰਾਤ ਦਾ ਹੁੰਦਾ ਹੈ, ਜਿਸ ਤੋਂ ਬਾਅਦ ਨੀਂਦ ਆਉਣਾ ਸੁਭਾਵਿਕ ਹੈ। ਪੂਰੇ ਦਿਨ ਦੀ ਥਕਾਨ ਨੂੰ ਦੂਰ ਕਰਕੇ ਮਰਦ ਰਾਤ ਨੂੰ ਚੰਗੀ ਨੀਂਦ ਲੈਣੀ ਪਸੰਦ ਕਰਦੇ ਹਨ।
3. ਕੈਲੋਰੀ ਖਤਮ ਹੋਣਾ 
ਮਰਦ ਸੰਬੰਧ ਬਣਾਉਣ ਤੋਂ ਬਾਅਦ ਥਕਾਨ ਇਸ ਕਰਕੇ ਮਹਿਸੂਸ ਕਰਦੇ ਹਨ ਕਿਉਂਕਿ ਸੰਬੰਧ ਬਣਾਉਦੇ ਸਮੇਂ ਕੈਲੋਰੀ ਜ਼ਿਆਦਾ ਖਰਚ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਥਕਾਨ ਮਹਿਸੂਸ ਹੁੰਦੀ ਹੈ ਅਤੇ ਉਨ੍ਹਾਂ ਨੂੰ ਨੀਂਦ ਆਉਣ ਲੱਗਦੀ ਹੈ।
4. ਤਣਾਅ
ਸੰਬੰਧ ਬਣਾਉਣਾ ਚੰਗੀ ਨੀਂਦ ਦੇ ਲਈ ਜ਼ਰੂਰੀ ਹੈ। ਇਸ ਨਾਲ ਥਕਾਨ ਅਤੇ ਤਣਾਅ ਦੋਨੋ ਦੂਰ ਹੋ ਜਾਂਦੇ ਹਨ। ਇਸ ਲਈ ਮਰਦ ਸੰਬੰਧ ਬਣਾਉਣਾ ਜ਼ਿਆਦਾ ਪਸੰਦ ਕਰਦੇ ਹਨ।