ਹੁਕਮ ਚਲਾਉਣ ਵਾਲੀਆਂ ਔਰਤਾਂ ਹੁੰਦੀਆਂ ਹਨ ਬਿਹਤਰ ਪਤਨੀਆਂ

03/20/2017 2:06:12 PM

ਮੁੰਬਈ— ਔਰਤਾਂ ਅੱਜ ਕਿਸੇ ਵੀ ਤਰ੍ਹਾਂ ਮਰਦਾਂ ਤੋਂ ਘੱਟ ਨਹੀਂ ਹਨ। ਘਰ ਹੋਵੇ ਜਾਂ ਦਫ਼ਤਰ ਔਰਤਾਂ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਕਰਦੀਆਂ ਹਨ। ਘਰ ਦੇ ਫੈਸਲੇ ਲੈਣ ''ਚ ਵੀ ਔਰਤਾਂ ਅੱਗੇ ਹੁੰਦੀਆਂ ਹਨ। ਕੁੱਝ ਔਰਤਾਂ ਆਪਣੇ ਪਤੀ ਅਤੇ ਘਰ ''ਤੇ ਪੂਰਾ ਦਬਾਅ ਬਣਾ ਕੇ ਰੱਖਦੀਆਂ ਹਨ। ਅਜਿਹੀਆਂ ਔਰਤਾਂ ਨੂੰ ਹੁਕਮ ਚਲਾਉਣ ਵਾਲੀਆਂ ਪਤਨੀਆਂ ਕਿਹਾ ਜਾਂਦਾ ਹੈ। ਇਹ ਔਰਤਾਂ ਦੂਜੀਆਂ ਔਰਤਾਂ ਦੇ ਮੁਕਾਬਲੇ ਜ਼ਿਆਦਾ ਬਿਹਤਰ ਹੁੰਦੀਆਂ ਹਨ। 
1. ਪ੍ਰੇਰਨਾ
ਹੁਕਮ ਚਲਾਉਣ ਵਾਲੀਆਂ ਔਰਤਾਂ ਦੀ ਗੱਲ ਘਰ ''ਚ ਸਾਰੇ ਸੁਣਦੇ ਹਨ। ਉਹ ਆਪਣੀਆਂ ਗੱਲਾਂ ਨਾਲ ਹੀ ਆਪਣੇ ਪਤੀ ਅਤੇ ਬੱਚਿਆਂ ਨੂੰ ਅੱਗੇ ਵੱਧਣ ਦਾ 
ਹਿਮੰਤ ਦਿੰਦੀਆਂ ਹਨ। ਅਜਿਹੀਆਂ ਔਰਤਾਂ ਚੰਗੀਆਂ ਪਤਨੀਆਂ ਦੇ ਨਾਲ-ਨਾਲ ਚੰਗੀਆਂ ਮਾਵਾਂ ਵੀ ਹੁੰਦੀਆਂ ਹਨ। 
2. ਆਤਮ-ਨਿਰਭਰ ਅਤੇ ਮਜ਼ਬੂਤ
ਹੁਕਮ ਚਲਾਉਣ ਵਾਲੀਆਂ ਔਰਤਾਂ ਹਰ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਦੀਆਂ ਹਨ। ਉਹ ਬਹੁਤ ਆਤਮ-ਨਿਰਭਰ ਅਤੇ ਮਜ਼ਬੂਤ ਹੁੰਦੀਆਂ ਹਨ। 3. ਅਧੂਰਾ ਕੰਮ
ਅਜਿਹੀਆਂ ਔਰਤਾਂ ਕਿਸੇ ਵੀ ਮੁਸ਼ਕਲ ਕੰਮ ਤੋਂ ਡਰਦੀਆਂ ਨਹੀਂ,  ਜੋ ਵੀ ਕੰਮ ਆਪਣੇ ਹੱਥਾਂ ''ਚ ਲੈਂਦੀਆਂ ਹਨ ਉਸ ਨੂੰ ਪੂਰਾ ਕਰਕੇ ਹੀ ਛੱਡਦੀਆਂ ਹਨ। ਉਹ ਆਪਣੀ ਹਰ ਗੱਲ ਲਈ ਆਪਣੇ ਪਤੀ ਉਪਰ ਨਿਰਭਰ ਨਹੀਂ ਰਹਿੰਦੀਆਂ। ਅਜਿਹਾ ਕਰਨ ਨਾਲ ਮਰਦਾਂ ਨੂੰ ਵੀ ਸਪੇਸ ਮਿਲ ਜਾਂਦੀ ਹੈ ਅਤੇ ਦੋਵਾਂ ''ਚ ਪਿਆਰ ਬਣਿਆ ਰਹਿੰਦਾ ਹੈ। 
4. ਵਿਆਹੁਤਾ ਜ਼ਿੰਦਗੀ
ਅਜਿਹੀਆਂ ਔਰਤਾਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਨਿਭਾਉਂਦੀਆਂ ਹਨ। ਉਹ ਪੂਰੇ ਹੱਕ ਨਾਲ ਆਪਣੀ ਗੱਲ ਨੂੰ ਮਨਵਾ ਲੈਂਦੀਆਂ ਹਨ ਜਿਸ ਨਾਲ ਉਹਨਾਂ ਦਾ ਜੀਵਨ ਸੁੱਖੀ ਬਣਿਆ ਰਹਿੰਦਾ ਹੈ।