ਮਸੂਰ ਦਾਲ ਨਾਲ ਬਣੇ ਫੇਸਪੈਕ ਨਾਲ ਚਿਹਰੇ ''ਤੇ ਆਉਂਦਾ ਹੈ ਨਿਖਾਰ

02/22/2018 11:27:16 AM

ਨਵੀਂ ਦਿੱਲੀ— ਮਸੂਰ ਦਾਲ ਹਰ ਭਾਰਤੀ ਦੇ ਰਸੋਈ ਘਰ 'ਚ ਮੌਜੂਦ ਹੁੰਦੀ ਹੈ। ਇਹ ਖਾਣ 'ਚ ਸੁਆਦ ਅਤੇ ਸਿਹਤ ਲਈ ਲਾਭਕਾਰੀ ਹੁੰਦੀ ਹੈ। ਇਸ 'ਚ ਕੈਲਸ਼ੀਅਮ, ਕਲੋਰੀਨ, ਐਲਯੁਮੀਨਿਯਮ, ਆਓਡੀਨ, ਫਾਸਫੋਰਸ, ਮੈਗਨੀਸ਼ੀਅਮ, ਆਇਰਨ, ਸੋਡੀਅਮ, ਪੋਟਾਸ਼ੀਅਮ, ਸਲਫਰ ਕਾਪਰ ਜਿੰਕ, ਪ੍ਰੋਟੀਨ, ਕਾਬੋਹਾਈਡ੍ਰੇਟ, ਆਦਿ ਮੌਜੂਦ ਹੁੰਦੇ ਹਨ। ਜੋ ਕਿ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਜਾਂ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਚ ਨਿਖਾਰ ਆਉਣ ਲੱਗਦਾ ਹੈ। ਇਸ ਨਾਲ ਹੀ ਇਹ ਚਮੜੀ ਨਾਲ ਸਬੰਧਤ ਹਰ ਛੋਟੀ-ਮੋਟੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਮਸੂਰ ਦਾਲ ਦੇ ਵੱਖ-ਵੱਖ ਫੇਸਪੈਕ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।
1. ਮਸੂਰ ਦਾਲ ਫੇਸ ਪੈਕ ਬਣਾਉਣ ਦੀ ਸਮੱਗਰੀ
- ਮਸੂਰ ਦਾਲ


- ਕੱਚਾ ਦੁੱਧ
- ਹਲਦੀ
- ਨਾਰੀਅਲ


- ਬਾਦਾਮ ਤੇਲ
- ਸ਼ਹਿਦ
ਬਣਾਉਣ ਦੀ ਵਿਧੀ
1. ਗਲੋਇੰਗ ਸਕਿਨ
ਗਲੋਇੰਗ ਅਤੇ ਬੇਦਾਗ ਸਕਿਨ ਪਾਉਣ ਲਈ ਮਸੂਰ ਦਾਲ ਫੇਸ ਪੈਕ ਦੀ ਵਰਤੋਂ ਕਰੋ। ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਮਸੂਰ ਦਾਲ ਨੂੰ ਸੁੱਕਾ ਲਓ ਅਤੇ ਪੀਸ ਲਓ। ਫਿਰ ਇਸ 'ਚ 2 ਚੱਮਚ ਕੱਚਾ ਦੁੱਧ, 1 ਚੁਟਕੀ ਹਲਦੀ ਅਤੇ ਨਾਰੀਅਲ ਤੇਲ ਪਾ ਕੇ ਮਿਲਾਓ। ਇਸ ਤੋਂ ਬਾਅਦ ਪੇਸਟ ਨੂੰ 10 ਮਿੰਟ ਲਈ ਚਿਹਰੇ 'ਤੇ ਲਗਾਓ। ਫਿਰ ਪੈਕ ਨੂੰ ਹੌਲੀ-ਹੌਲੀ ਰਗੜਦੇ ਹੋਏ ਉਤਾਰੋ। ਅਜਿਹਾ ਕਰਨ ਨਾਲ ਚਿਹਰੇ ਦੀ ਡੈੱਡ ਸਕਿਨ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਚਿਹਰੇ ਦੀ ਰੰਗਤ 'ਚ ਨਿਖਾਰ ਆਉਂਦਾ ਹੈ।


2. ਮੁਹਾਸੇ
ਮੁਹਾਸਿਆਂ ਤੋਂ ਰਾਹਤ ਪਾਉਣ ਲਈ ਮਸੂਰ ਦਾਲ ਦਾ ਫੇਸ ਪੈਕ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਫੇਸ ਪੈਕ ਬਣਾਉਣ ਲਈ 1 ਕੋਲੀ ਦਾਲ ਨੂੰ ਰਾਤ ਨੂੰ ਭਿਓਂ ਕੇ ਰੱਖ ਦਿਓ। ਸਵੇਰੇ ਉੱਠ ਕੇ ਇਸ ਪੇਸਟ 'ਚ ਦੁੱਧ ਮਿਲਾਓ। ਇਸ ਪੇਸਟ ਨਾਲ ਚਿਹਰੇ 'ਤੇ ਮਸਾਜ ਕਰਨ ਦੇ ਬਾਅਦ 20 ਮਿੰਟ ਤਕ ਸੁੱਕਣ ਲਈ ਛੱਡ ਦਿਓ। ਹਫਤੇ 'ਚ 2 ਵਾਰ ਇਸ ਪੇਸਟ ਦੀ ਵਰਤੋਂ ਕਰਨ ਨਾਲ ਮੁਹਾਸਿਆਂ 'ਚ ਫਰਕ ਦਿੱਖਣ ਲੱਗਦਾ ਹੈ।
3. ਬੇਦਾਗ ਚਿਹਰਾ
1 ਚੱਮਚ ਕੱਚੇ ਦੁੱਧ 'ਚ, 1 ਚੱਮਚ ਬਾਦਾਮ ਤੇਲ, ਅੱਧਾ ਚੱਮਚ ਸ਼ਹਿਦ, 1ਚੱਮਚ ਸੰਤਰੇ ਦੇ ਛਿਲਕੇ ਦਾ ਪਾਊਡਰ ਅਤੇ ਮਸੂਰ ਪਾ ਦਿਓ। ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਫੇਸ ਪੈਕ ਨੂੰ ਚਿਹਰੇ 'ਤੇ 20-25 ਮਿੰਟ ਤਕ ਲਗਾਓ। ਇਸ ਪੇਸਟ ਨੂੰ ਹਫਤੇ 'ਚ 3 ਵਾਰ ਲਗਾਉਣ ਨਾਲ ਰੰਗ ਨਿਖਰਣ ਦੇ ਨਾਲ ਹੀ ਚਿਹਰੇ ਦੇ ਦਾਗ ਧੱਬੇ ਵੀ ਦੂਰ ਹੋ ਜਾਂਦੇ ਹਨ।