ਗਰਭਵਤੀ ਔਰਤਾਂ ਨੂੰ ਤੁਲਸੀ ਖਾਣ ਨਾਲ ਹੁੰਦੇ ਹਨ ਕਈ ਫਾਇਦੇ
Tuesday, Feb 21, 2017 - 01:49 PM (IST)

ਮੁੰਬਈ— ਗਰਭ-ਅਵਸਥਾ ਦਾ ਸਮਾਂ ਹਰ ਔਰਤ ਲਈ ਬਹੁਤ ਹੀ ਖਾਸ ਹੁੰਦਾ ਹੈ। ਇਸ ਦੌਰਾਨ ਗਰਭਵਤੀ ਔਰਤਾਂ ਦੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਉਹ ਆਪਣੇ ਖਾਣ-ਪੀਣ ''ਤੇ ਚੰਗੀ ਤਰ੍ਹਾਂ ਧਿਆਨ ਦੇਣ। ਤਾਂਕਿ ਉਸ ਦੇ ਬੱਚੇ ''ਤੇ ਉਸ ਦੀ ਸਿਹਤ ਚੰਗੀ ਰਹਿ ਸਕੇ। ਗਰਭਵਤੀ ਹੋਣ ''ਤੇ ਜੇਕਰ ਤੁਸੀਂ ਤੁਲਸੀ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਹੋਣ ਵਾਲੇ ਬੱਚੇ ਦੇ ਲਈ ਲਾਭਕਾਰੀ ਹੁੰਦਾ ਹੈ।
1. ਗਰਭਵਤੀ ਔਰਤਾਂ ਲਈ ਤੁਲਸੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਤੁਲਸੀ ਦੀ ਪੱਤੀਆਂ ''ਚ ਹੀਲਿੰਗ ਕੁਆਲਟੀ ਹੁੰਦੀ ਹੈ, ਇਸ ਕਰਕੇ ਇਹ ਗਰਭਵਤੀ ਔਰਤਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
2. ਗਰਭ-ਅਵਸਥਾ ਦੇ ਦੌਰਾਨ ਜੇਕਰ ਤੁਸੀਂ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਹਰ ਰੋਜ਼ ਖਾਣ ''ਚ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ''ਚੋ ਇੰਨਫੈਕਸ਼ਨ ਦਾ ਖਤਰਾ ਘੱਟ ਕਰ ਦਿੰਦੀ ਹੈ, ਕਿਉਂਕਿ ਇਸ ਦੀਆਂ ਪੱਤੀਆਂ ''ਚ ਐਂਟੀ-ਬੈਕਟੀਰੀਆ ਗੁਣ ਵੀ ਪਾਏ ਜਾਂਦੇ ਹਨ।
3. ਰੋਜ਼ਾਨਾ ਤੁਲਸੀ ਦੀਆਂ 2 ਪੱਤੀਆਂ ਖਾਣ ਦੇ ਨਾਲ ਸਰੀਰ ''ਚ ਖ਼ੂਨ ਦੀ ਘਾਟ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਗਰਭ-ਅਵਸਥਾ ''ਚ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਦੀ ਸ਼ਿਕਾਇਤ ਵੀ ਹੁੰਦੀ ਰਹਿੰਦੀ ਹੈ, ਤਾਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਹਰ ਰੋਜ਼ ਤੁਲਸੀ ਦੀਆਂ 2 ਪੱਤੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
4. ਤੁਲਸੀ ''ਚ ਵਿਟਾਮਿਨ ਏ ਬਹੁਤ ਮਾਤਰਾ ''ਚ ਹੁੰਦਾ ਹੈ ਜੋ ਹੋਣ ਵਾਲੇ ਬੱਚੇ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਜਿਨ੍ਹਾਂ ਬੱਚਿਆਂ ਦਾ ਵਿਕਾਸ ਘੱਟ ਹੁੰਦਾ ਹੈ , ਜੇਕਰ ਉਨ੍ਹਾਂ ਦੀਆਂ ਮਾਂਵਾ ਤੁਲਸੀ ਦੀਆਂ 2 ਪੱਤੀਆਂ ਦਾ ਇਸਤੇਮਾਲ ਕਰਨ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਬਿਹਤਰ ਨਤੀਜੇ ਮਿਲਦੇ ਹਨ।
5. ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਲਈ ਮੈਗਾਨੀਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ, ਜੋ ਕਿ ਤੁਲਸੀ ਦੀਆਂ ਪੱਤੀਆਂ ''ਚ ਪਾਇਆ ਜਾਂਦਾ ਹੈ। ਤੁਲਸੀ ਦੀਆਂ ਪੱਤੀਆਂ ਪਰੇਸ਼ਾਨੀ ਨੂੰ ਘੱਟ ਕਰਨ ''ਚ ਵੀ ਬਹੁਤ ਮਦਦ ਕਰਦੀ ਹੈ।
6. ਖਾਰਿਸ਼ ਹੋਣ ''ਤੇ ਜਾਂ ਚਮੜੀ ਦਾ ਕੋਈ ਵੀ ਇੰਨਫੈਕਸ਼ਨ ਹੋਣ ''ਤੇ ਤੁਲਸੀ ਦੇ ਅਰਕ ਨੂੰ ਉਸ ਉੱਪਰ ਲਗਾਉਣ ਨਾਲ ਫਾਇਦਾ ਮਿਲਦਾ ਹੈ।
7. ਜੇਕਰ ਤੁਹਾਨੂੰ ਅੱਖਾਂ ''ਚ ਜਲਨ ਦੀ ਸੱਮਸਿਆ ਹੋ ਗਈ ਹੈ ਤਾਂ ਰੋਜ਼ ਰਾਤ ਨੂੰ ਕਾਲੀ ਤੁਲਸੀ ਦੇ ਅਰਕ ਦੀਆਂ 2 ਬੂੰਦਾਂ ਅੱਖਾਂ ''ਚ ਪਾਣ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ।