ਕੱਪੜਿਆਂ ਤੋਂ ਤੁਰੰਤ ਦੂਰ ਹੋਣਗੇ ਮੇਕਅੱਪ ਦੇ ਦਾਗ, ਜਾਣੋ ਉਪਾਅ

12/17/2019 12:03:17 PM

ਜਲੰਧਰ—ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਮੇਕਅੱਪ ਦੇ ਦਾਗ ਕੱਪੜਿਆਂ 'ਤੇ ਰਹਿ ਹੀ ਜਾਂਦੇ ਹਨ। ਕਈ ਵਾਰ ਇਨ੍ਹਾਂ ਨੂੰ ਤੁਰੰਤ ਸਾਫ ਕਰਨ ਦੇ ਬਾਵਜੂਦ ਹਲਕਾ ਜਿਹਾ ਧੱਬਾ ਕੱਪੜਿਆਂ 'ਤੇ ਰਹਿ ਹੀ ਜਾਂਦਾ ਹੈ। ਜੇਕਰ ਤੁਹਾਡੇ ਕੋਲੋਂ ਵੀ ਹਮੇਸ਼ਾ ਅਜਿਹਾ ਹੁੰਦਾ ਰਹਿੰਦਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੱਪੜਿਆਂ ਤੋਂ ਮੇਕਅੱਪ ਦੇ ਦਾਗ ਆਸਾਨੀ ਨਾਲ ਛੁਡਾਉਣ ਦੇ ਕੁਝ ਖਾਸ ਟਿਪਸ ਲੈ ਕੇ ਆਏ ਹਾਂ, ਆਓ ਜਾਣਦੇ ਹਾਂ ਉਨ੍ਹਾਂ ਟਿਪਸ ਦੇ ਬਾਰੇ ...
ਲਿਪਸਟਿਕ ਦੇ ਦਾਗ—ਮਿੱਠਾ ਸੋਡਾ ਅਤੇ ਨਿੰਬੂ
ਕੱਪੜਿਆਂ ਤੋਂ ਲਿਪਸਟਿਕ ਦੇ ਦਾਗ ਹਟਾਉਣ ਲਈ ਮਿੱਠਾ ਸੋਡਾ ਅਤੇ ਨਿੰਬੂ ਦੀ ਵਰਤੋਂ ਕਰੋ। ਇਹ ਦੋਵੇ ਚੀਜ਼ਾਂ ਮਿਲਾ ਕੇ ਮੇਕਅੱਪ ਦੇ ਦਾਗ ਨੂੰ ਜੜ੍ਹ ਤੋਂ ਖਤਮ ਕਰਨ ਦਾ ਕੰਮ ਕਰਦੀਆਂ ਹਨ। ਇਕ ਕੌਲੀ 'ਚ 1 ਚਮਚ ਮਿੱਠਾ ਸੋਡਾ ਲਓ ਉਸ 'ਚ ਅੱਧਾ ਨਿੰਬੂ ਦਾ ਰਸ ਪਾ ਕੇ ਬਰੱਸ਼ ਦੀ ਮਦਦ ਨਾਲ ਇਸ ਨੂੰ ਦਾਗ ਵਾਲੀ ਥਾਂ 'ਤੇ ਅਪਲਾਈ ਕਰੋ ਅਤੇ ਹਲਕੇ ਹੱਥਾਂ ਨਾਲ ਰਗੜੋ। ਧਿਆਨ ਰੱਖੋ ਕਿ ਕੱਪੜਾ ਸਿਲਕ ਦਾ ਨਹੀਂ ਹੋਣਾ ਚਾਹੀਦਾ। ਇਹ ਟਿਪਸ ਕਾਟਨ ਦੇ ਕੱਪੜਿਆਂ 'ਤੇ ਹੀ ਸਹੀ ਰਹੇਗਾ। ਇਸ ਨੁਸਖੇ ਨਾਲ ਤੁਹਾਡੇ ਦੇਖਦੇ ਹੀ ਦੇਖਦੇ ਲਿਪਸਟਿਕ ਦੇ ਦਾਗ ਚੁਟਕੀਆਂ 'ਚ ਗਾਇਬ ਹੋ ਜਾਣਗੇ।

PunjabKesari
ਫਾਊਂਡੇਸ਼ਨ ਦਾ ਦਾਗ—ਸੇਵਿੰਗ ਕ੍ਰੀਮ
ਫਾਊਂਡੇਸ਼ਨ ਦਾ ਦਾਗ ਹਟਾਉਣ ਲਈ ਸੇਵਿੰਗ ਕ੍ਰੀਮ ਦੀ ਵਰਤੋਂ ਕਰੋ। ਜਿਸ ਥਾਂ 'ਤੇ ਫਾਊਂਡੇਸ਼ਨ ਦਾ ਦਾਗ ਹੈ ਉਸ ਦੇ ਉੱਪਰ ਲੋੜ ਅਨੁਸਾਰ ਸੇਵਿੰਗ ਕ੍ਰੀਮ ਲਗਾਓ ਅਤੇ 5 ਮਿੰਟ ਦੇ ਬਾਅਦ ਪਾਣੀ ਨਾਲ ਧੋ ਲਓ। ਸੇਵਿੰਗ ਕ੍ਰੀਮ ਦੇ ਨਾਲ ਅਲਕੋਹਲ ਦੀ ਇਕ ਬੂੰਦ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਇਹ ਦਾਗ ਆਸਾਨੀ ਨਾਲ ਸਾਫ ਹੋ ਜਾਵੇਗਾ।
ਆਈਲਾਈਨਰ—ਪਾਊਡਰ
ਕਾਜਲ ਜਾਂ ਫਿਰ ਆਈਲਾਈਨਰ ਦਾ ਦਾਗ ਦੂਰ ਕਰਨ ਲਈ ਪਾਊਡਰ ਇਕ ਬੈਸਟ ਆਪਸ਼ਨ ਹੈ। ਜਿਸ ਜਗ੍ਹਾ 'ਤੇ ਕਾਜਲ ਲੱਗਿਆ ਹੋਵੇ ਉਸ 'ਤੇ ਉਸ ਸਮੇਂ ਪਾਊਡਰ ਛਿੜਕੋ। ਅਜਿਹਾ ਕਰਨ ਨਾਲ ਦਾਗ ਜਮ੍ਹੇਗਾ ਨਹੀਂ ਸਗੋਂ ਸੁੱਕ ਕੇ ਤੁਰੰਤ ਉਤਰ ਜਾਵੇਗਾ। ਤੁਸੀਂ ਚਾਹੇ ਤਾਂ ਬਰੱਸ਼ ਦੀ ਮਦਦ ਨਾਲ ਥੋੜ੍ਹਾ ਰਗੜ ਕੇ ਵੀ ਦਾਗ ਉਤਾਰ ਸਕਦੇ ਹੋ।

PunjabKesari
ਨੇਲ ਪਾਲਿਸ਼ ਦੇ ਦਾਗ
ਨਹੁੰਆਂ ਦੀ ਤਰ੍ਹਾਂ ਕੱਪੜਿਆਂ ਤੋਂ ਵੀ ਨੇਲ ਪਾਲਿਸ਼ ਦੇ ਦਾਗ ਨੇਲ ਰੀਮੂਵਰ ਨਾਲ ਦੂਰ ਕੀਤੇ ਜਾ ਸਕਦੇ ਹਨ। ਦਾਗ ਹਟਾਉਣ ਲਈ ਰੂੰ ਦੀ ਥਾਂ ਕਾਟਨ ਦੇ ਰੁਮਾਲ ਦੀ ਵਰਤੋਂ ਕਰੋ।
ਤਾਂ ਇਹ ਸਨ ਕੱਪੜਿਆਂ 'ਤੇ ਲੱਗੇ ਮੇਕਅੱਪ ਦੇ ਦਾਗ ਹਟਾਉਣ ਦੇ 4 ਆਸਾਨ ਤਰੀਕੇ

PunjabKesari


Aarti dhillon

Content Editor

Related News