ਇਸ ਤਰ੍ਹਾਂ ਬਣਾਓ ਅੰਬ ਦੀ ਖੱਟੀ-ਮਿੱਠੀ ਚਟਨੀ

10/30/2017 5:01:16 PM

ਨਵੀਂ ਦਿੱਲੀ— ਗਰਮੀ ਦੇ ਮੌਸਮ ਵਿਚ ਅੰਬ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਹਰ ਕੋਈ ਅੰਬ ਦਾ ਆਚਾਰ ਹੋਵੇ ਜਾਂ ਇਸ ਦੀ ਖੱਟੀ-ਮਿੱਠੀ ਚਟਨੀ ਬੜੇ ਸ਼ੌਂਕ ਨਾਲ ਖਾਂਦਾ ਹੈ। ਅੱਜ ਅਸੀਂ ਤੁਹਾਨੂੰ ਅੰਬ ਦੀ ਚਟਨੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 2 ਚਮੱਚ ਤੇਲ 
- 2 ਚਮੱਚ ਅਦਰਕ(ਪਿਸਿਆ ਹੋਇਆ)
- 1 1/2 ਚਮੱਚ ਲਸਣ (ਪਿਸਿਆ ਹੋਇਆ)
- 1 ਚਮੱਚ ਲਾਲ ਮਿਰਚ 
- 1 ਚਮੱਚ ਕਲੌਂਜੀ 
- 2 ਚਮੱਚ ਧਨੀਆ ਪਾਊਡਰ 
- 2 ਚਮੱਚ ਜੀਰਾ ਪਾਊਡਰ 
- 1/2 ਚਮੱਚ ਇਲਾਇਚੀ ਪਾਊਡਰ 
- 1/2 ਚਮੱਚ ਹਲਦੀ
- 600 ਗ੍ਰਾਮ ਅੰਬ 
- 350 ਗ੍ਰਾਮ ਖੰਡ 
- 1/2 ਚਮੱਚ ਨਮਕ 
- 400 ਮਿਲੀਲੀਟਰ ਸਫੇਦ ਸਿਰਕਾ
ਬਣਾਉਣ ਦੀ ਵਿਧੀ 
1.
ਇਕ ਪੈਨ ਵਿਚ 2 ਚਮੱਚ ਤੇਲ ਗਰਮ ਕਰੋ ਅਤੇ ਫਿਰ ਇਸ ਵਿਚ ਅਦਰਕ, ਲਸਣ ਅਤੇ ਲਾਲ ਮਿਰਚ ਪਾ ਕੇ ਭੁੰਨ ਲਓ। 
2. ਫਿਰ ਇਸ ਵਿਚ ਕਲੌਂਦੀ, ਧਨੀਆ ਪਾਊਡਰ, ਜੀਰਾ ਪਾਊਡਰ, ਇਲਾਇਚੀ ਪਾਊਡਰ ਅਤੇ ਹਲਦੀ ਪਾ ਕੇ ਇਕ ਮਿੰਟ ਲਈ ਭੁੰਨ ਲਓ। 
3. ਫਿਰ ਇਸ ਵਿਚ ਕੱਟੇ ਹੋਏ ਅੰਬ, ਖੰਡ, ਨਮਕ ਅਤੇ ਸਫੇਦ ਸਿਰਕਾ ਪਾ ਦਿਓ। ਜਦੋਂ ਇਸ ਵਿਚ ਉਬਾਲ ਆ ਜਾਵੇ ਤਾਂ ਗੈਸ ਘੱਟ ਕਰ ਦਿਓ। 
4. ਇਕ ਘੰਟੇ ਲਈ ਰਿੱਝਣ ਦਿਓ ਫਿਰ ਇਸ ਨੂੰ ਗੈਸ 'ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ। 
5. ਕੱਚ ਦੇ ਜਾਰ ਵਿਚ ਚਟਨੀ ਨੂੰ ਭਰ ਕੇ ਢੱਕਣ ਬੰਦ ਕਰ ਦਿਓ। 
6. ਇਸ ਚਟਨੀ ਦੇ ਜਾਰ ਨੂੰ ਠੰਡੀ ਥਾਂ 'ਤੇ 24 ਘੰਟੇ ਲਈ ਰੱਖੋ ਅਤੇ ਬਿਲਕੁਲ ਨਾ ਹੱਥ  ਲਗਾਓ। ਤੁਸੀਂ ਇਸ ਚਟਨੀ ਨੂੰ ਇਕ ਸਾਲ ਤੱਕ ਰੱਖ ਕੇ ਵਰਤੋਂ ਕਰ ਸਕਦੇ ਹੋ।