ਇਸ ਤਰ੍ਹਾਂ ਬਣਾਓ ਦਹੀਂ ਆਲੂ

09/18/2017 2:57:29 PM

ਨਵੀਂ ਦਿੱਲੀ— ਨੌਰਾਤੇ ਦੇ ਦਿਨਾਂ ਵਿਚ ਖਾਣੇ ਦੇ ਲਈ ਆਲੂ ਬਹੁਤ ਪਸੰਦ ਕੀਤੇ ਜਾਂਦੇ ਹਨ। ਇਸ ਨਾਲ ਬਾਡੀ ਵਿਚ ਐਨਰਜੀ ਵੀ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦਹੀਂ ਆਲੂ ਬਣਾਉਣ ਦੀ ਆਸਾਨ ਵਿਧੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
2 ਚਮੱਚ ਤੇਲ
- 350 ਗ੍ਰਾਮ ਉਬਲੇ ਆਲੂ 
- 1 ਚਮੱਚ ਸਰੋਂ ਦਾ ਤੇਲ
- ਸਰੋਂ ਦੇ ਤੇਲ ਦੇ ਬੀਜ
- 1 ਚਮੱਚ ਜੀਰਾ
- 1/4 ਚਮੱਚ ਹਲਦੀ 
- 1/4 ਹੀਂਗ
-1 ਚਮੱਚ ਨਮਕ
- 1 ਚਮੱਚ ਲਾਲ ਮਿਰਚ
- 270 ਗ੍ਰਾਮ ਦਹੀਂ
- 1 ਚਮੱਚ ਧਨੀਆ
ਬਣਾਉਣ ਦੀ ਵਿਧੀ
1.
ਇਕ ਪੈਨ ਵਿਚ 2 ਚਮੱਚ ਤੇਲ ਪਾ ਕੇ ਇਸ ਵਿਚ ਉਬਲੇ ਆਲੂ ਪਾਓ ਅਤੇ 3-5 ਮਿੰਟ ਲਈ ਪਕਾਓ। 
2. ਇਕ ਵੱਖਰੇ ਪੈਨ ਵਿਚ ਸਰੋਂ ਦਾ ਤੇਲ, ਸਰੋਂ ਦੇ ਬੀਜ, ਜੀਰਾ ਪਾ ਕੇ ਇਸ ਦਾ ਰੰਗ ਬਦਲਣ ਤੱਕ ਭੁੰਨ ਲਓ। 
3. ਫਿਰ ਇਸ ਵਿਚ ਹਲਦੀ, ਹਿੰਗ, ਨਮਕ, ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
4. ਇਸ ਤੋਂ ਬਾਅਦ ਫਿਰ ਦਹੀਂ ਪਾ ਕੇ ਘੱਟ ਗੈਸ 'ਤੇ 3-5 ਮਿੰਟ ਲਈ ਪਕਾਓ। 
5. ਜਦੋਂ ਇਹ ਪੱਕ ਜਾਵੇ ਤਾਂ ਇਸ ਵਿਚ ਆਲੂ ਮਿਲਾ ਕੇ 2 ਮਿੰਟ ਲਈ ਪਕਾ ਲਓ। 
6. ਫਿਰ ਇਸ ਵਿਚ ਧਨੀਆ ਪਾ ਕੇ ਸਰਵ ਕਰੋ।