ਪਲਕਾਂ ਨੂੰ ਸੰਘਣਾ ਅਤੇ ਵੱਡਾ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

09/08/2017 12:38:58 PM

ਨਵੀਂ ਦਿੱਲੀ— ਅੱਖਾਂ ਦੀ ਖੂਬਸੂਰਤੀ ਪਲਕਾਂ ਨਾਲ ਪਹਿਚਾਨੀ ਜਾਂਦੀ ਹੈ ਜਿਨ੍ਹਾਂ ਲੋਕਾਂ ਦੀਆਂ ਪਲਕਾਂ ਵੱਡੀਆਂ ਅਤੇ ਸੰਘਣੀਆਂ ਹੁੰਦੀਆਂ ਹਨ ਉਨ੍ਹਾਂ ਦੀਆਂ ਅੱਖਾਂ ਕਾਫੀ ਖੂਬਸੂਰਤੀ ਲੱਗਦੀਆਂ ਹਨ। ਬਹੁਤ ਸਾਰੀਆਂ ਲੜਕੀਆਂ ਦੀਆਂ ਪਲਕਾਂ ਕੁਦਰਤੀ ਵੱਡੀਆਂ ਹੁੰਦੀਆਂ ਹਨ ਪਰ ਕੁਝ ਬਾਜ਼ਾਰ ਵਿਚੋਂ ਮਿਲਣ ਵਾਲੀਆਂ ਨਕਲੀਆਂ ਪਲਕਾਂ ਦੀ ਵਰਤੋਂ ਕਰਦੀਆਂ ਹਨ ਪਰ ਜੋ ਗੱਲ ਕੁਦਰਤੀ ਪਲਕਾਂ ਦੀ ਹੈ ਉਹ ਨਕਲੀ ਪਲਕਾਂ ਦੀ ਨਹੀਂ ਹੈ ਜੇ ਤੁਸੀਂ ਵੀ ਆਪਣੀਆਂ ਅੱਖਾਂ ਦੀਆਂ ਪਲਕਾਂ ਵੱਡੀਆਂ ਅਤੇ ਸੰਘਣੀਆਂ ਕਰਨਾ ਚਾਹੁੰਦੀ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਪਲਕਾਂ ਕੁਦਰਤੀ ਤਰੀਕੇ ਨਾਲ ਵੱਡੀਆਂ ਹੋਣਗੀਆਂ। 
1. ਅਰੰਡੀ ਦਾ ਤੇਲ
ਅਰੰਡੀ ਦਾ ਤੇਲ 2 ਚਮੱਚ ਕੋਲੀ ਵਿਚ ਪਾ ਕੇ ਕੋਸਾ ਕਰ ਲਓ। ਤੇਲ ਨੂੰ ਹਲਕਾ ਠੰਡਾ ਕਰਕੇ ਪਲਕਾ 'ਤੇ ਲਗਾਓ। ਤੇਲ ਵਿਚ ਮੌਜੂਦ ਐਂਟੀਆਕਸੀਡੈਂਟ ਰੋਮ ਨੂੰ ਵਿਕਸਿਤ ਕਰਕੇ ਪਲਕਾਂ ਨੂੰ ਵੱਡਾ ਅਤੇ ਸੰਘਣਾ ਬਣਾਉਂਦੇ ਹਨ।
2. ਵਿਟਾਮਿਨ ਈ ਕੈਪਸੂਲ 
ਕੈਪਸੂਲ ਵਿਚੋਂ ਜੈੱਲ ਨੂੰ ਕੱਢ ਕੇ ਕੈਸਟਰ ਤੇਲ ਵਿਚ ਮਿਲਾ ਲਓ। ਇਸ ਨੂੰ ਪਲਕਾਂ 'ਤੇ ਲਗਾਓ। ਇਸ ਨਾਲ ਪਲਕਾਂ ਮਜ਼ਬੂਤ ਅਤੇ ਘਣੀਆਂ ਹੋਣਗੀਆਂ। 
3. ਐਲੋਵੇਰਾ ਜੈੱਲ 
ਐਲੋਵੇਰਾ ਜੈੱਲ ਨੂੰ ਕੱਢ ਕੇ ਪਲਕਾਂ 'ਤੇ ਲਗਾਓ। ਐਲੋਵੇਰਾ ਵਿਚ ਵਿਟਾਮਿਨਸ ਮੌਜੂਦ ਹੁੰਦੇ ਹਨ, ਜੋ ਪਲਕਾਂ ਨੂੰ ਸੰਘਣਾ ਬਣਾਉਂਦੇ ਹਨ।


4. ਜੈਤੂਨ ਦਾ ਤੇਲ 
ਜੈਤੂਨ ਦੇ ਤੇਲ ਵਿਚ ਜ਼ਿਆਦਾ ਮਾਤਰਾ ਵਿਚ ਵਿਟਾਮਿਨ ਈ ਅਤੇ ਮੋਨੋਸੇਚੁਰੇਟਿਡ ਫੈਟੀ ਐਸਿਡ ਹੁੰਦਾ ਹੈ ਇਸ ਨੂੰ ਮਸਕਾਰਾ ਬਰੱਸ਼ ਦੀ ਮਦਦ ਨਾਲ ਪਲਕਾਂ 'ਤੇ ਲਗਾਓ। ਰਾਤ ਭਰ ਇੰਝ ਹੀ ਲੱਗਿਆਂ ਰਹਿਣ ਦਿਓ। 
5. ਪੈਟ੍ਰੋਲਿਅਮ ਜੈੱਲੀ
ਪੈਟ੍ਰੋਲਿਅਮ ਜੈੱਲੀ ਨੂੰ ਪਲਕਾਂ 'ਤੇ ਉਂਗਲੀਆਂ ਦੀ ਮਦਦ ਨਾਲ ਲਗਾਓ। ਉਪਰ ਤੋਂ ਥੱਲੇ ਪਲਕਾਂ 'ਤੇ ਚੰਗੀ ਤਰ੍ਹਾਂ ਨਾਲ ਲਗਾਓ। 


5. ਬਾਦਾਮ ਦਾ ਤੇਲ
ਬਾਦਾਮ ਤੇਲ ਵਿਚ ਵਿਟਾਮਿਨ ਡੀ ਅਤੇ ਵਿਟਾਮਿਨ ਈ ਹੁੰਦਾ ਹੈ ਜੋ ਕੁਦਰਤੀ ਮੋਈਸਚਰਾਈਜ਼ਰ ਦੇ ਰੂਪ ਵਿਚ ਕੰਮ ਕਰਦਾ ਹੈ। ਰਾਤ ਨੂੰ ਸੋਂਣ ਤੋਂ ਪਹਿਲਾਂ ਕੋਸਾ ਬਾਦਾਮ ਦਾ ਤੇਲ ਲਗਾਓ ਅਤੇ ਸਵੇਰੇ ਸਾਫ ਪਾਣੀ ਨਾਲ ਧੋ ਲਓ।