ਇਸ ਤਰ੍ਹਾਂ ਬਣਾਓ ਟੇਸਟੀ ਅਤੇ ਸਪਾਇਸੀ ਇੰਡੀਅਨ ਪਨੀਰ Sandwich Wrap

12/04/2017 3:33:01 PM

ਜਲੰਧਰ— ਕਈ ਲੋਕ ਨਾਸ਼ਤੇ 'ਚ ਸੈਂਡਵਿਚ ਖਾਣਾ ਪਸੰਦ ਕਰਦੇ ਹਨ। ਸਵੇਰੇ ਨਾਸ਼ਤੇ 'ਚ ਪਨੀਰ ਸੈਂਡਵਿਚ ਖਾਣ ਨਾਲ ਜਲਦੀ ਭੁੱਖ ਨਹੀਂ ਲੱਗਦੀ ਨਾਲ ਹੀ ਇਹ ਹੈਲਦੀ ਵੀ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਸਪਾਇਸੀ ਇੰਡੀਅਨ ਪਨੀਰ ਸੈਂਡਵਿਚ ਰੋਲ ਬਣਾਉਣ ਦੀ ਵਿਧੀ ਲੈ ਕੇ ਆਏ ਹਾਂ।
ਸਮੱਗਰੀ
- 1 ਤੋਂ 1/2 ਚਮਚ ਤੇਲ ਦੋ ਭਾਗਾਂ 'ਚ ਵੰਡਿਆ ਹੋਇਆ
- 160 ਗ੍ਰਾਮ ਸ਼ਿਮਲਾ ਮਿਰਚ
- 100 ਗ੍ਰਾਮ ਪਿਆਜ਼
- ਸਲਾਦ
(ਪੇਸਟ ਦੇ ਲਈ)
- 25 ਗ੍ਰਾਮ ਧਨੀਆ
- 1 ਹਰੀ ਮਿਰਚ
- 1/2 ਚਮਚ ਨਮਕ
- 1 ਚਮਚ ਨਿੰਬੂ ਦਾ ਰਸ
- 280 ਗ੍ਰਾਮ ਕਰੀਮ
- 1/2 ਚਮਚ ਕਾਲੀ ਮਿਰਚ
- 1/2 ਚਮਚ ਚਿੱਲੀ ਫਲੈਕਸ
- 1 ਚਮਚ ਅਜਵਾਇਨ ਦੀ ਪੱਤੀ
- 3/4 ਚਮਚ ਨਮਕ
- 2 ਲਸਣ ਦੀਆਂ ਕਲੀਆਂ
- 2 ਹਰੀ ਮਿਰਚ
- 35 ਗ੍ਰਾਮ ਧਨੀਆ
- 1/2 ਚਮਚ ਨਿੰਬੂ ਦਾ ਰਸ
- 1/2 ਚਮਚ ਤੇਲ
- 350 ਗ੍ਰਾਮ ਪਨੀਰ
ਬਣਾਉਣ ਦੀ ਵਿਧੀ
1. ਬਲੈਂਡਰ 'ਚ 1/2 ਚਮਚ ਕਾਲੀ ਮਿਰਚ, 1/2 ਚਮਚ ਚਿੱਲੀ ਫਲੈਕਸ, 1 ਚਮਚ ਅਜਵਾਇਨ ਦੀ ਪੱਤੀ, 3/4 ਚਮਚ ਨਮਕ, 2 ਲਸਣ ਦੀਆਂ ਕਲੀਆਂ, 2 ਹਰੀ ਮਿਰਚ, 35 ਗ੍ਰਾਮ ਧਨੀਆ, 1/2 ਚਮਚ ਨਿੰਬੂ ਦਾ ਰਸ ਅਤੇ 1/2 ਚਮਚ ਤੇਲ ਪਾ ਕੇ ਪੇਸਟ ਤਿਆਰ ਕਰ ਲਓ।
2. ਇਕ ਬਾਊਲ 'ਚ ਪਨੀਰ ਅਤੇ ਤਿਆਰ ਕੀਤਾ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਫਿਰ ਬਲੈਂਡਰ 'ਚ 25 ਗ੍ਰਾਮ ਧਨੀਆਂ, 1 ਹਰੀ ਮਿਰਚ, 1/2 ਚਮਚ ਨਮਕ ਅਤੇ 1 ਨਿੰਬੂ ਦਾ ਰਸ ਪਾ ਕੇ ਪੀਸ ਲਓ।
3. ਹੁਣ ਇਸ ਮਿਸ਼ਰਣ ਨੂੰ ਸਾਓਸ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਇਕ ਪੈਨ 'ਚ ਤੇਲ ਗਰਮ ਕਰਕੇ ਸ਼ਿਮਲਾ ਮਿਰਚ ਅਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ ਅਤੇ 3-5 ਮਿੰਟ ਲਈ ਪਕਾਓ।
5. ਇਕ ਹੋਰ ਪੈਨ 'ਚ ਤੇਲ ਗਰਮ ਕਰਕੇ ਤਿਆਰ ਕੀਤੇ ਪਨੀਰ ਦੇ ਪੇਸਟ ਨੂੰ 3-5 ਮਿੰਟ ਲਈ ਫ੍ਰਾਈ ਕਰੋ।
6. ਇਸ ਤੋਂ ਬਾਅਦ ਰੋਟੀ ਲਓ ਅਤੇ ਉਸ ਦੇ ਉੱਪਰ ਤਿਆਰ ਕੀਤੀ ਕਰੀਮ ਪਾ ਕੇ ਚੰਗੀ ਤਰ੍ਹਾਂ ਫੈਲਾਓ। ਫਿਰ ਇਸ ਦੇ ਉੱਪਰ ਸਲਾਦ, ਪਿਆਜ਼ ਦਾ ਪੇਸਟ ਅਤੇ ਪਨੀਰ ਪਾ ਕੇ ਰੋਲ ਕਰੋ। (ਵੀਡੀਓ 'ਚ ਦੇਖੋ)
7. ਸਪਾਇਸੀ ਇੰਡੀਅਨ ਪਨੀਰ ਸੈਂਡਵਿਚ ਰੈਪ ਤਿਆਰ ਹੈ। ਸਰਵ ਕਰੋ।