ਇਸ ਤਰ੍ਹਾਂ ਬਣਾਓ ਤੰਦੂਰੀ ਆਲੂ ਟਿੱਕਾ

01/06/2018 2:30:01 PM

ਨਵੀਂ ਦਿੱਲੀ— ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਤੁਸੀਂ ਹਰ ਸਬਜ਼ੀ 'ਚ ਪਾ ਕੇ ਖਾ ਸਕਦੇ ਹੋ। ਸਿਰਫ ਸਬਜ਼ੀਆਂ ਹੀ ਨਹੀਂ ਸਗੋਂ ਇਸ ਦੇ ਸਨੈਕਸ ਵੀ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ। ਖਾਸ ਕਰਕੇ ਬੱਚੇ ਫ੍ਰੈਂਚ ਫ੍ਰਾਈਸ, ਪਕੌੜੇ ਆਦਿ ਬਹੁਤ ਪਸੰਦ ਕਰਦੇ ਹਨ। ਉਂਝ ਹੀ ਤੰਦੂਰ ਨਾਲ ਬਣਿਆ ਮਸਾਲੇਦਾਰ ਆਲੂ ਟਿੱਕਾ ਵੀ ਬਹੁਤ ਸੁਆਦ ਹੁੰਦਾ ਹੈ। ਸਰਦੀਆਂ ਦੇ ਮੌਸਮ 'ਚ ਤਾਂ ਇਸ ਦਾ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਤੰਦੂਰੀ ਆਲੂ ਟਿੱਕਾ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
- ਅਜਵਾਈਨ 1/2 ਚੱਮਚ 
- ਲਾਲ ਮਿਰਚ 1 ਚੱਮਚ 
- ਕਾਲਾ ਨਮਕ 1/2 ਚੱਮਚ 
- ਤੰਦੂਰੀ ਮਸਾਲਾ 2 ਚੱਮਚ 
- ਸੁੱਕੀ ਮੇਥੀ ਦੇ ਪੱਤੇ 1/2 ਚੱਮਚ 
- ਨਮਕ 1/2 ਚੱਮਚ 
- ਅਦਰਕ ਲਸਣ ਪੇਸਟ 2 ਚੱਮਚ 
- ਦਹੀਂ 240 ਗ੍ਰਾਮ 
- ਤੇਲ 1 ਚੱਮਚ 
- ਕੋਰਨ ਫਲੋਰ 1 ਚੱਮਚ
- ਅੱਧੇ ਉਬਲੇ ਆਲੂ 400 ਗ੍ਰਾਮ 
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ 'ਚ ਉਬਲੇ ਆਲੂਆਂ ਨੂੰ ਛੱਡ ਕੇ ਬਾਕੀ ਦੀ ਸਮੱਗਰੀ ਨਾਲ ਮਿਕਸ ਕਰ ਲਓ। 
2. ਫਿਰ ਇਸ ਤਿਆਰ ਪੇਸਟ 'ਚ ਆਲੂ ਪਾਓ ਅਤੇ 15 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ। 
3. ਫਿਰ ਸੀਖ 'ਚ ਆਲੂ ਲਗਾਓ ਅਤੇ ਇਸ ਨੂੰ ਓਵਨ 'ਚ 350 ਡਿਗਰੀ ਫਾਰਨਹਾਈਟ ਤੋਂ 180 ਡਿਗਰੀ ਸੈੱਲਸਿਅਸ ਤਕ 25 ਮਿੰਟ ਲਈ ਸੇਕੋ। 
4. ਗਰਮਾ-ਗਰਮ ਮਸਾਲੇਦਾਰ ਆਲੂ ਟਿੱਕਾ ਤਿਆਰ ਹੈ ਇਸ ਨੂੰ ਸਰਵ ਕਰੋ।