ਇਸ ਤਰ੍ਹਾਂ ਬਣਾਓ ਆਲੂ ਕੁੱਲਚਾ

10/30/2017 2:28:33 PM

ਜਲੰਧਰ— ਆਲੂ ਕੁੱਲਚਾ ਪੰਜਾਬ ਦਾ ਮਸ਼ਹੂਰ ਫੂਡ ਹੈ। ਦੁਨੀਆਭਰ 'ਚ ਇਸ ਨੂੰ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਬਹੁਤ ਆਸਾਨੀ ਨਾਲ ਆਲੂ ਕੁੱਲਚਾ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਸਮੱਗਰੀ
- ਮੈਦਾ 280 ਗ੍ਰਾਮ
- ਚੀਨੀ 1 ਚਮਚ
- ਬੇਕਿੰਡ ਸੋਡਾ 1 ਚਮਚ
- ਬੇਕਿੰਡ ਪਾਊਡਰ 1 ਚਮਚ
- ਨਮਕ 1 ਚਮਚ
- ਦਹੀ 90 ਗ੍ਰਾਮ
- ਘਿਓ 2 ਚਮਚ
- ਪਾਣੀ 140 ਮਿ.ਲੀ.
- ਆਲੂ ਉੱਬਲੇ ਹੋਏ ਮੈਸ਼ ਕੀਤੇ
- ਹਰੀ ਮਿਰਚ 1 ਚਮਚ
- ਅਦਰਕ 1 ਚਮਚ
- ਲਾਲ ਮਿਰਚ
- 1/2 ਚਮਚ
- ਗਰਮ ਮਸਾਲਾ 1/4 ਚਮਚ
- ਅੰਬਚੂਰਨ ਪਾਊਡਰ 1/4 ਚਮਚ
- ਅਜਵਾਇਨ 1/4 ਚਮਚ
- ਧਨੀਆ 2 ਚਮਚ
- ਨਮਕ 1/2 ਚਮਚ
- ਕਾਲੇ ਤਿੱਲ ਦੇ ਬੀਜ
- ਧਨੀਆ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ ਮੈਦਾ, ਚੀਨੀ, ਬੇਕਿੰਗ ਪਾਊਡਰ, ਬੇਕਿੰਗ ਸੋਡਾ, ਨਮਕ, ਦਹੀ, ਘਿਓ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ ਲਓ ਅਤੇ 4-5 ਘੰਟੇ ਦੇ ਲਈ ਢੱਕ ਕੇ ਰੱਖ ਦਿਓ।
2. ਇਸ ਤੋਂ ਬਾਅਦ ਇਕ ਵੱਖਰੇ ਬਾਊਲ 'ਚ ਆਲੂ, ਹਰੀ ਮਿਰਚ, ਅਦਰਕ, ਲਾਲ ਮਿਰਚ, ਗਰਮ ਮਸਾਲਾ, ਧਨੀਆ, ਅੰਬਚੂਰਨ, ਅਜਵਾਇਨ ਅਤੇ ਨਮਕ ਪਾ ਕੇ ਸਾਰੀ ਸਮੱਗਰੀ ਨੂੰ ਮਿਕਸ ਕਰ ਲਓ।
3. ਹੁਣ ਪਹਿਲਾਂ ਤੋਂ ਗੁੰਨ ਕੇ ਰੱਖੇ ਹੋਏ ਮੈਦੇ ਦੀ ਲੋਈ ਲੈ ਕੇ ਇਸ 'ਚ ਆਲੂ ਭਰ ਕੇ ਰੋਟੀ ਦੇ ਆਕਾਰ 'ਚ ਵੇਲ ਲਓ।
4. ਕੁੱਲਚੇ 'ਤੇ ਹੁਣ ਕਾਲੇ ਤਿੱਲ ਅਤੇ ਧਨੀਆ ਪਾ ਦਿਓ ਅਤੇ ਤਵੇ 'ਤੇ ਰੱਖੋ। ਕੁੱਲਚੇ 'ਤੇ ਕਿਸੇ ਚਮਚ ਨਾਲ ਛੇਕ ਕਰ ਲਓ।
5. ਹਲਕੀ ਜਿਹੀ ਹੀਟ ਲੱਗਣ ਤੋਂ ਬਾਅਦ ਕੁੱਲਚੇ ਨੂੰ ਬੇਕਿੰਗ ਸ਼ੀਟ 'ਤੇ ਰੱਖੋ ਅਤੇ ਪਹਿਲਾ ਤੋਂ 350 ਡਿੱਗਰੀ ਐੱਫ/ 180 ਡਿੱਗਰੀ ਸੀ 'ਤੇ ਪ੍ਰੀਹੀਟ ਕੀਤੇ ਹੋਏ ਓਵਨ 'ਚ 5 ਮਿੰਟ ਦੇ ਲਈ ਬੇਕ ਕਰੋ।
6. ਆਲੂ ਕੁੱਲਚੇ 'ਤੇ ਮੱਖਣ ਲਗਾ ਕੇ ਗਰਮਾ-ਗਰਮ ਸਰਵ ਕਰੋ।