ਇਸ ਤਰ੍ਹਾਂ ਬਣਾਓ Penne Arrabbiata ਪਾਸਤਾ

11/16/2017 4:53:30 PM

ਜਲੰਧਰ— ਪਾਸਤਾ ਖਾਣਾ ਬੱਚਿਆਂ ਅਤੇ ਵੱਡਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਅਤੇ ਕੁਝ ਲੋਕਾਂ ਦੀ ਤਾਂ ਇਹ ਮਨਪਸੰਦੀ ਡਿਸ਼ ਹੈ। ਅੱਜ ਅਸੀਂ ਪੇਨੇ ਪਾਸਤਾ ਨੂੰ ਬੇਸਿਕ ਇਟੈਲਿਯਨ ਟੋਮੇਟੋ ਸਾਓਸ 'ਚ ਪਕਾ ਕੇ ਨਵੀਂ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਦਾ ਨਾਮ ਹੈ Penne Arrabbiata ਹੈ। ਇਸ ਨੂੰ ਬਣਾਉਣ 'ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ। ਤੁਸੀਂ ਇਸ ਨੂੰ ਘਰ 'ਚ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ
- 2 ਲੀਟਰ ਪਾਣੀ
- 1/2 ਚਮਚ ਨਮਕ
- 70 ਮਿ.ਲੀ. ਤੇਲ
- 500 ਗ੍ਰਾਮ ਪੇਨੇ ਪਾਸਤਾ
- 1 ਚਮਚ ਲਸਣ
- 600 ਗ੍ਰਾਮ ਟਮਾਟਰ
- 1/2 ਚਮਚ ਚਿੱਲੀ ਫਲੈਕਸ
- 1/2 ਚਮਚ ਇਟੈਲਿਯਨ ਸੀਜਨਿੰਗ
- 1/4 ਚਮਚ ਕਾਲੀ ਮਿਰਚ
- 1/2 ਚਮਚ ਨਮਕ
- 1/2 ਚਮਚ ਤੁਲਸੀ ਦੀਆਂ ਪੱਤੀਆਂ
ਬਣਾਉਣ ਦੀ ਵਿਧੀ
1. ਇਕ ਪੈਨ 'ਚ 2 ਲੀਟਰ ਪਾਣੀ ਲੈ ਕੇ ਉਸ 'ਚ 1/2 ਚਮਚ ਨਮਕ ਅਤੇ 500 ਗ੍ਰਾਮ ਪੇਨੇ ਪਾਸਤਾ ਪਾ ਕੇ ਨਰਮ ਹੋਣ ਤੱਕ ਉੱਬਾਲੋ।
2. ਇਸ 'ਚੋਂ ਪਾਣੀ ਕੱਢ ਕੇ ਸਾਈਡ 'ਤੇ ਰੱਖ ਦਿਓ।
3. ਇਕ ਵੱਖਰੇ ਪੈਨ 'ਚ 70 ਮਿਲੀ ਲਿਟਰ ਤੇਲ ਗਰਮ ਕਰੋ ਅਤੇ ਫਿਰ ਇਸ 'ਚ ਲਸਣ ਨੂੰ ਭੁੰਨ ਕੇ ਟਮਾਟਰ ਪਾਓ।
4. ਫਿਰ ਇਸ 'ਚ ਚਿੱਲੀ ਫਲੈਕਸ, ਇਟੈਲਿਯਨ ਸੀਜਨਿੰਗ, ਕਾਲੀ ਮਿਰਚ ਅਤੇ 1/2 ਚਮਚ ਨਮਕ ਪਾ ਕੇ ਮਿਕਸ ਕਰੋ।
5. ਇਸ ਤੋਂ ਬਾਅਦ ਇਸ ਸਾਓਸ 'ਚ ਉੱਬਲਿਆ ਹੋਇਆ ਪਾਸਤਾ ਮਿਕਸ ਕਰ ਲਓ।
6. ਤੁਲਸੀ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।