ਫੱਟੀਆਂ ਅੱਡੀਆਂ ਨੂੰ ਇਨ੍ਹਾਂ ਤਰੀਕਿਆਂ ਨਾਲ ਬਣਾਓ ਨਰਮ

05/29/2017 5:34:08 PM

ਨਵੀਂ ਦਿੱਲੀ— ਆਮਤੌਰ 'ਤੇ ਔਰਤਾਂ ਆਪਣੇ ਚਿਹਰੇ ਦਾ ਤਾਂ ਬਹੁਤ ਧਿਆਨ ਰੱਖਦੀਆਂ ਹਨ ਪਰ ਪੈਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਅਜਿਹੇ 'ਚ ਪੈਰਾਂ ਦੀਆਂ ਅੱਡੀਆਂ ਫੱਟ ਜਾਂਦੀਆਂ ਹਨ। ਜੋ ਕਿ ਦੇਖਣ 'ਚ ਬਹੁਤ ਹੀ ਗੰਦੀਆਂ ਲਗਦੀਆਂ ਹਨ ਨਾਲ ਹੀ ਉਨ੍ਹਾਂ 'ਚ ਦਰਦ ਵੀ ਹੁੰਦਾ ਹੈ। ਫੱਟੀ ਅੱਡੀਆਂ ਹੋਣ ਦੇ ਕਾਰਨ ਤੁਸੀਂ ਆਪਣੇ ਪਸੰਦ ਦੀ ਸੈਂਡਲ ਵੀ ਨਹੀਂ ਪਹਿਨ ਪਾਉਂਦੇ। ਕਈ ਵਾਰ ਤਾਂ ਅੱਡੀਆਂ ਇੰਨੀਆਂ ਫੱਟ ਜਾਂਦੀਆਂ ਹਨ ਕਿ ਉਨ੍ਹਾਂ 'ਚੋਂ ਖੂਨ ਵੀ ਨਿਕਲਣ ਲਗਦਾ ਹੈ। ਇਨ੍ਹਾਂ ਨੂੰ ਠੀਕ ਕਰਨ ਦੇ ਲਈ ਚਾਹੇ ਬਾਜ਼ਾਰ 'ਚ ਕਈ ਦਵਾਈਆਂ ਆਉਂਦੀਆਂ ਹਨ ਪਰ ਇਨ੍ਹਾਂ ਨਾਲ ਵੀ ਕੋਈ ਖਾਸ ਫਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਇਸੇ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀਆਂ ਅੱਡੀਆਂ ਨਰਮ ਅਤੇ ਮੁਲਾਅਮ ਹੋ ਜਾਣਗੀਆਂ।
1. ਨਾਰੀਅਲ ਦਾ ਤੇਲ
ਰਾਤ ਨੂੰ ਸੋਣ ਤੋਂ ਪਹਿਲਾਂ ਅੱਡੀਆਂ 'ਤੇ ਨਾਰੀਅਲ ਤੇਲ ਲਗਾਓ। ਜੇ ਨਾਰੀਅਲ ਤੇਲ ਹਲਕਾ ਗਰਮ ਕਰਕੇ ਲਗਾਓਗੇ ਤਾਂ ਜ਼ਿਆਦਾ ਬਹਿਤਰ ਹੋਵੇਗਾ। ਹਲਕੀ-ਹਲਕੀ ਮਸਾਜ਼ ਕਰਨ ਨਾਲ ਪੈਰਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ। ਮਸਾਜ਼ ਕਰਨ ਤੋਂ ਬਾਅਦ ਜੁਰਾਬਾ ਪਹਿਨ ਲਓ। ਇਸ ਨੁਸਖੇ ਨੂੰ ਲਗਾਤਾਰ 10 ਦਿਨਾਂ ਲਈ ਕਰੋ। ਫਿਰ ਦੇਖਿਓ ਤੁਹਾਡੀਆਂ ਅੱਡੀਆਂ ਕਿਵੇਂ ਮੁਲਾਅਮ ਹੋ ਜਾਂਦੀਆਂ ਹਨ। 


2. ਗਿਲਸਰੀਨ ਅਤੇ ਗੁਲਾਬ ਜਲ 
ਜੇ ਅੱਡੀਆਂ ਬਹੁਤ ਜ਼ਿਆਦਾ ਫੱਟੀਆਂ ਹੋਈਆਂ ਹਨ ਤਾਂ ਗਿਲਸਰੀਨ ਅਤੇ ਗੁਲਾਬ ਜਲ ਸਭ ਤੋਂ ਬਹਿਤਰ ਤਰੀਕਾ ਹੈ। ਦੋਹਾਂ ਹੀ ਚੀਜ਼ਾਂ ਅੱਡੀਆਂ ਨੂੰ ਨਮੀ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਕੋਮਲ ਬਣਾਉਂਦੀਆਂ ਹਨ। ਤਿੰਨ-ਚੋਥਾਈ ਮਾਤਰਾ 'ਚ ਗੁਲਾਬ ਜਲ ਅਤੇ ਇਕ ਚੋਥਾਈ ਮਾਤਰਾ 'ਚ ਗਿਲਸਰੀਨ ਲੈ ਕੇ ਮਿਸ਼ਰਨ ਬਣਾਓ ਅਤੇ ਕੁਝ ਦੇਰ ਤੱਕ ਅੱਡੀਆਂ 'ਤੇ ਲਗਾ ਰਹਿਣ ਦਿਓ। ਉਸ ਤੋਂ ਬਅਦ ਕੋਸੇ ਪਾਣੀ ਨਾਲ ਉਸ ਨੂੰ ਸਾਫ ਕਰ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਕਾਫੀ ਜ਼ਿਆਦਾ ਫਰਕ ਦਿਖਣਾ ਸ਼ੁਰੂ ਹੋ ਜਾਂਦਾ ਹੈ।


3. ਸ਼ਹਿਦ
ਸ਼ਹਿਦ ਇਕ ਬਹੁਤ ਹੀ ਵਧੀਆਂ ਮੋਈਸਚਰਾਈਜ਼ਰ ਹੈ ਜੋ ਪੈਰਾਂ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹੀ ਉਨ੍ਹਾਂ ਨੂੰ ਪੋਸ਼ਨ ਵੀ ਦਿੰਦਾ ਹੈ। ਪਾਣੀ 'ਚ ਅੱਧਾ ਕੱਪ ਸ਼ਹਿਦ ਮਿਲਾ ਕੇ ਉਸ 'ਚ ਕੁਝ ਦੇਰ ਲਈ ਪੈਰ ਡੁਬੋ ਕੇ ਰੱਖੋ। ਲਗਭਗ 20 ਮਿੰਟਾਂ ਬਾਅਦ ਪੈਰਾਂ ਨੂੰ ਬਾਹਰ ਕੱਢੋ। ਪੈਰ ਬਾਹਰ ਕੱਢਣ ਤੋਂ ਬਾਅਦ ਹਲਕੇ ਹੱਥਾਂ ਨਾਲ ਉਸ ਨੂੰ ਸਾਫ ਕਰ ਲਓ। ਤੁਹਾਡੇ ਪੈਰ ਨਰਮ ਹੋ ਜਾਣਗੇ।

 


4. ਜੈਤੂਨ ਦਾ ਤੇਲ
ਜੈਤੂਨ ਤੇਲ ਦੇ ਇਸਤੇਮਾਲ ਨਾਲ ਅੱਡੀਆਂ ਕੋਮਲ ਅਤੇ ਮੁਲਾਅਮ ਹੁੰਦੀਆਂ ਹਨ। ਹਥੇਲੀ 'ਤੇ ਤੇਲ ਦੀ ਕੁਝ ਮਾਤਰਾ ਲੈ ਕੇ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਇਸ ਤੋਂ ਬਾਅਦ ਪੈਰਾਂ ਨੂੰ ਅੱਧੇ ਘੰਟੇ ਲਈ ਇੰਝ ਹੀ ਰਹਿਣ ਦਿਓ। ਇਸ ਪ੍ਰਕਿਰਿਆ ਨੂੰ ਹਫਤੇ 'ਚ ਇਕ ਵਾਰ ਜ਼ਰੂਰ ਕਰੋ।