ਇਸ ਤਰ੍ਹਾਂ ਬਣਾਓ ਮਸਾਲਾ ਪਾਪੜ

11/06/2017 5:58:35 PM

ਨਵੀਂ ਦਿੱਲੀ— ਸ਼ਾਮ ਨੂੰ ਚਾਹ ਦੇ ਨਾਲ ਹਲਕੇ-ਫੁਲਕੇ ਸਨੈਕਸ ਨਾਲ ਚਾਹ ਦਾ ਮਜ਼ਾ ਦੋਗੁਣਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ 2 ਤਰ੍ਹਾਂ ਦੇ ਪਾਪੜ ਦੀ ਰੈਸਿਪੀ ਲੈ ਕੇ ਆਏ ਹਾਂ। ਜੋ ਘਰ ਵਿਚ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਇਸ ਨੂੰ ਬਣਾਉਣ ਲਈ ਸਮਾਂ ਵੀ ਜ਼ਿਆਦਾ ਨਹੀਂ ਲੱਗਦਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 1 ਪਾਪੜ
- 60 ਗ੍ਰਾਮ ਪਿਆਜ( ਕੱਟੇ ਹੋਏ)
- 60 ਗ੍ਰਾਮ ਟਮਾਟਰ( ਕੱਟੇ ਹੋਏ)
- 1 ਚੱਮਚ ਧਨੀਆ
- 1 ਚੱਮਚ ਨਿੰਬੂ ਦਾ ਰਸ
- ਕਾਲੀ ਮਿਰਚ ਸੁਆਦਮੁਤਾਬਕ
- ਲਾਲ ਮਿਰਚ ਸੁਆਦ ਮੁਤਾਬਕ
- ਸੇਵ 
- ਕਾਲਾ ਨਮਕ 
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਪਾਪੜ ਨੂੰ 4 ਟੁੱਕੜਿਆਂ ਵਿਚ ਕੱਟ ਲਓ ਅਤੇ ਟ੍ਰੇ ਵਿਚ ਰੱਖ ਦਿਓ। 
2. ਫਿਰ ਇਸ ਨੂੰ ਮਾਈਕਰ੍ਰੋਵੇਵ ਵਿਚ 1 ਮਿੰਟ ਲਈ ਬੇਕ ਕਰੋ। 
3. ਇਕ ਬਾਊਲ ਵਿਚ ਪਿਆਜ, ਟਮਾਟਰ, ਧਨੀਆ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
4. ਫਿਰ ਬੇਕ ਕੀਤੇ ਹੋਏ ਪਾਪੜ ਨੂੰ ਇਕ ਪਲੇਟ ਵਿਚ ਰੱਖੋ ਅਤੇ ਇਸ ਉਪਰ ਕਾਲੀ ਮਿਰਚ ਅਤੇ ਲਾਲ ਮਿਰਚ ਪਾਊਡਰ ਪਾਓ। 
5. ਇਸ ਤੋਂ ਬਾਅਦ ਮਿਕਸ ਕਰਕੇ ਪਿਆਜ਼ ਅਤੇ ਟਮਾਟਰ ਦਾ ਇਕ-ਇਕ ਚੱਮਚ ਪਾਪੜ ਦੇ ਉੱਤੇ ਫੈਲਾ ਦਿਓ। 
6. ਇਸ ਦੇ ਉਪਰ ਸੇਵ ਅਤੇ ਕਾਲਾ ਨਮਕ ਪਾਓ। 
7. ਮਸਾਲਾ ਪਾਪੜ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।