ਇਸ ਤਰ੍ਹਾਂ ਬਣਾਓ ਮਿਰਚੀ ਵੜਾ

11/14/2017 1:49:26 PM

ਨਵੀਂ ਦਿੱਲੀ— ਮਿਰਚੀ ਵੜੇ ਨੂੰ ਹੋਰ ਵੀ ਨਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਮਿਰਚ ਦੇ ਪਕੌੜੇ ਆਦਿ। ਇਸ ਦੇ ਅੰਦਰ ਮਸਾਲੇਦਾਰ ਆਲੂ ਭਰੇ ਜਾਂਦੇ ਹਨ। ਜਿਸ ਤੋਂ ਬਾਅਦ ਇਸ ਨੂੰ ਵੇਸਣ ਦੇ ਘੋਲ ਵਿਚ ਡਿਪ ਫ੍ਰਾਈ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਸ਼ਾਮ ਦੀ ਚਾਹ ਨਾਲ ਵੀ ਬਣਾ ਸਕਦੇ ਹੋ। ਇਹ ਖਾਣ ਵਿਚ ਬੇਹੱਦ ਸੁਆਦ ਲੱਗਦੇ ਹਨ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 1ਚੱਮਚ ਤੇਲ 
- 1/2 ਚੱਮਚ ਜੀਰਾ
- 1/4 ਚੱਮਚ ਹਲਦੀ
- 1 ਚੱਮਚ ਇਲਾਇਚੀ ਪਾਊਡਰ 
- 1 ਚੱਮਚ ਹਰੀ ਮਿਰਚ 
- 1/2 ਚੱਮਚ ਅਦਰਕ ਪੇਸਟ
- 250 ਗ੍ਰਾਮ ਉਬਾਲੇ ਹੋਏ ਆਲੂ ਮੈਸ਼ ਕੀਤੇ ਹੋਏ
- 1/4 ਚੱਮਚ ਲਾਲ ਮਿਰਚ ਪਾਊਡਰ
- 1/2 ਚੱਮਚ ਸੁੱਕਾ ਅੰਬਚੂਰ ਪਾਊਡਰ
- 1/2 ਚੱਮਚ ਨਮਕ 
- 1/4 ਚੱਮਚ ਗਰਮ ਮਸਾਲਾ
- 10 ਗ੍ਰਾਮ ਧਨੀਆ
- 100 ਗ੍ਰਾਮ ਛੋਲਿਆਂ ਦੀ ਦਾਲ ਦਾ ਆਟਾ
- 250 ਮਿਲੀਲੀਟਰ ਪਾਣੀ
- 1/2 ਚੱਮਚ ਅਜਵਾਈਨ
- 1/4 ਚੱਮਚ ਹਰੀ ਮਿਰਚ
- ਹਰੀ ਮਿਰਚ 250 ਗ੍ਰਾਮ
- 1/4 ਛੋਟੇ ਚੱਮਚ ਬੇਕਿੰਗ ਸੋਡਾ
ਬਣਾਉਣ ਦੀ ਵਿਧੀ 
ਘੱਟ ਗੈਸ 'ਤੇ ਪੈਨ ਵਿਚ ਇਕ ਚੱਮਚ ਤੇਲ ਪਾਓ ਅਤੇ ਗਰਮ ਕਰੋ। ਇਸ ਵਿਚ ਇਕ ਛੋਟਾ ਚੱਮਚ ਜੀਰਾ, ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾ ਲਓ। 
ਫਿਰ ਇਸ ਵਿਚ ਇਕ ਛੋਟਾ ਚੱਮਚ ਧਨੀਆ ਪਾਊਡਰ,ਹਰੀ ਮਿਰਚ, ਅਦਰਕ ਪੇਸਟ ਪਾ ਕੇ 2-3 ਮਿੰਟ ਲਈ ਭੁੰਨ ਲਓ। 
ਫਿਰ ਇਸ ਵਿਚ 250 ਗ੍ਰਾਮ ਉਬਲੇ ਅਤੇ ਮੈਸ਼ ਕੀਤੇ ਆਲੂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
ਇਸ ਤੋਂ ਬਾਅਦ ਇਸ ਵਿਚ ਲਾਲ ਮਿਰਚ, ਅੰਬਚੂਰ ਪਾਊਡਰਸ ਨਮਕ,ਗਰਮ ਮਸਾਲਾ, ਧਨੀਆ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਨੂੰ 3-5 ਮਿੰਟ ਤੱਕ ਪਕਾਓ। 
ਫਿਰ ਇਸ ਬਾਊਲ ਲਓ ਅਤੇ 100 ਗ੍ਰਾਮ ਵੇਸਣ ਅਤੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਤ ਗਾੜ੍ਹਾ ਮਿਸ਼ਰਣ ਤਿਆਰ ਕਰ ਲਓ। 
ਇਸ ਵਿਚ ਛੋਟਾ ਚੱਮਚ ਨਮਕ,ਅਜਵਾਈਨ ਅਤੇ ਲਾਲ ਮਿਰਚ ਪਾ ਕੇ ਮਿਕਸ ਕਰੋ ਫਿਰ ਇਸ ਨੂੰ 10 ਮਿੰਟ ਲਈ ਰੱਖ ਦਿਓ। 
7. ਫਿਰ ਹਰੀ ਮਿਰਚ ਧੋਵੋ ਅਤੇ ਇਸ ਨੂੰ ਵਿਚੋਂ ਕੱਟ ਕੇ ਖਾਲੀ ਕਰ ਦਿਓ। ਇਸ ਦੇ ਪਿਛਲੇ ਹਿੱਸੇ ਨੂੰ ਇੰਝ ਹੀ ਰਹਿਣ ਦਿਓ।
ਸਾਰੀਆਂ ਮਿਰਚਾਂ ਦੇ ਅੰਦਰ ਚੱਮਚ ਦੀ ਮਦਦ ਨਾਲ ਮਿਸ਼ਰਣ ਭਰ ਦਿਓ। 
ਫਿਰ ਵੇਸਣ ਦੇ ਘੋਲ ਵਿਚ ਬੇਕਿੰਗ ਸੋਜਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਵਿਚ ਹਰੀ ਮਿਰਚ ਨੂੰ ਡਿਪ ਕਰੋ। 
ਘੱਟ ਗੈਸ 'ਤੇ ਇਕ ਕੜਾਈ ਵਿਚ ਜ਼ਰੂਰਤ ਮੁਤਾਬਕ ਤੇਲ ਪਾ ਕੇ ਗਰਮ ਕਰੋ। ਇਸ ਵਿਚ ਵੇਸਣ ਵਿਚ ਡਿਪ ਕੀਤੀ ਹੋਈ ਹਰੀ ਮਿਰਚ ਪਾ ਕੇ ਸੁਨਿਹਰਾ ਭੂਰਾ ਹੋਣ ਤੱਕ ਭੁੰਨ ਲਓ। ਤੁਹਾਡਾ ਮਿਰਚੀ ਵੜਾ ਤਿਆਰ ਹੈ ਇਸ ਨੂੰ ਗਰਮਾ-ਗਰਮ ਪਰੋਸੋ।