ਇਸ ਤਰ੍ਹਾਂ ਬਣਾਓ Homemade Peanut Butter

11/16/2017 12:59:48 PM

ਜਲੰਧਰ— ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ, ਜੋ ਆਪਣੀ ਖੁਰਾਕ 'ਚ ਪੀਨਟ ਬਟਰ ਦਾ ਜ਼ਰੂਰ ਇਸਤੇਮਾਲ ਕਰਦੇ ਹਨ ਪਰ ਹੁਣ ਬਾਜ਼ਾਰ ਤੋਂ ਖਰੀਦਣ ਦੀ ਜਗ੍ਹਾ ਤੁਸੀਂ ਇਸ ਨੂੰ ਘਰ 'ਚ ਹੀ ਬਣਾ ਸਕਦੇ ਹੋ। ਇਹ ਬਣਾਉਣ 'ਚ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- ਮੂੰਗਫਲੀ 400 ਗ੍ਰਾਮ
- ਨਮਕ ਸੁਆਦ ਅਨੁਸਾਰ
- ਸ਼ਹਿਦ 65 ਮਿਲੀ ਲੀਟਰ
- ਮੂੰਗਫਲੀ ਦਾ ਤੇਲ 65 ਮਿਲੀ ਲੀਟਰ
- ਬ੍ਰੈੱਡ ਸਲਾਈਸ ਜ਼ਰੂਰਤ ਅਨੁਸਾਰ
ਬਣਾਉਣ ਦੀ ਵਿਧੀ
1. ਘੱਟ ਗੈਸ 'ਤੇ ਇਕ ਪੈਨ ਰੱਖੋ ਅਤੇ ਉਸ 'ਚ 400 ਗ੍ਰਾਮ ਮੂੰਗਫਲੀ ਪਾ ਕੇ ਬਰਾਊਨ ਹੋਣ ਤੱਕ ਪਕਾ ਲਓ।
2. ਤੁਸੀਂ ਆਪਣੀ ਮਰਜ਼ੀ ਅਨੁਸਾਰ ਮੂੰਗਫਲੀ ਭੁੰਨਦੇ ਵੇਲੇ ਇਸ 'ਚ ਨਮਕ ਵੀ ਪਾ ਸਕਦੇ ਹੋ, ਇਹ ਤੁਹਾਡੇ ਸੁਆਦ 'ਤੇ ਨਿਰਭਰ ਕਰਦੀ ਹੈ।
3. ਇਸ ਤੋਂ ਬਾਅਦ ਇਸ ਨੂੰ ਮਿਕਸੀ 'ਚ ਪਾ ਕੇ ਮਿਕਸ ਕਰ ਲਓ।
4. ਜਦੋਂ ਮੂੰਗਫਲੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਮਿਕਸੀ 'ਚ 65 ਮਿਲੀ ਲੀਟਰ ਸ਼ਹਿਦ, 65 ਮਿਲੀ ਲੀਟਰ ਮੂੰਗਫਲੀ ਦਾ ਤੇਲ ਪਾ ਕੇ ਇਕ ਵਾਰ ਫੇਰ ਬਲੈਂਡ ਕਰੋ ਅਤੇ ਮਿਸ਼ਰਣ ਤਿਆਰ ਕਰ ਲਓ।
5. ਹੁਣ ਇਸ ਮਿਸ਼ਰਣ ਨੂੰ ਕਿਸੇ ਬਰਤਨ ਜਾ ਡਿੱਬੇ 'ਚ ਕੱਢ ਲਓ।
6. ਤੁਹਾਡਾ ਪੀਨਟ ਬਟਰ ਤਿਆਰ ਹੈ। ਤੁਸੀਂ ਇਸ ਨੂੰ ਤੁਰੰਤ ਇਸਤੇਮਾਲ ਵੀ ਕਰ ਸਕਦੇ ਹੋ ਅਤੇ ਬਾਅਦ 'ਚ ਵੀ। ਤੁਸੀਂ ਇਸ ਨੂੰ ਫਰਿੱਜ਼ 'ਚ ਰੱਖ ਕੇ ਸਟੋਰ ਕਰ ਸਕਦੇ ਹੋ।