ਐਥਨਿਕ ਵੀਅਰ ਨੂੰ ਬਣਾਓ ਆਪਣਾ Style Statement

09/01/2017 12:22:56 PM

ਨਵੀਂ ਦਿੱਲੀ— ਫੈਸ਼ਨੇਬਲ ਔਰਤਾਂ ਹਰ ਤਰ੍ਹਾਂ ਦੇ ਨਵੇਂ ਟ੍ਰੈਂਡ ਨੂੰ ਆਪਣੇ ਸਟਾਈਲ ਸਟੇਟਮੈਂਟ ਦਾ ਹਿੱਸਾ ਬਣਾਉਂਦੀਆਂ ਹਨ, ਫਿਰ ਭਾਵੇਂ ਫੈਸ਼ਨ ਕੱਪੜਿਆਂ ਨਾਲ ਜੁੜਿਆ ਹੋਵੇ ਜਾਂ ਮੇਕਅਪ ਨਾਲ। ਖੁਦ ਨੂੰ ਫੈਸ਼ਨ ਦੇ ਹਿਸਾਬ ਨਾਲ ਟਿਪਟਾਪ ਰੱਖਣਾ ਤੁਹਾਡੇ ਫੈਸ਼ਨਪ੍ਰਸਤ ਹੋਣ ਅਤੇ ਦਮਦਾਰ ਪਰਸਨੈਲਿਟੀ ਦੀ ਨਿਸ਼ਾਨੀ ਹੈ, ਜੋ ਅੱਜ ਦੇ ਇਸ ਮਾਡਰਨ ਜ਼ਮਾਨੇ ਵਿਚ ਜ਼ਰੂਰੀ ਵੀ ਹੈ। ਲੜਕੀਆਂ ਲੜਕਿਆਂ ਦੇ ਮੁਕਾਬਲੇ ਫੈਸ਼ਨ ਦੀ ਜ਼ਿਆਦਾ ਚੰਗੀ ਸੈਂਸ ਰੱਖਦੀਆਂ ਹਨ। ਡਿਫਰੈਂਟ ਸਟਾਈਲ ਡਰੈੱਸਅਪ ਦੀ ਚੰਗੀ ਵੈਰਾਇਟੀ ਇਨ੍ਹਾਂ ਦੀ ਵਾਰਡਰੋਬ ਵਿਚ ਸ਼ਾਮਲ ਹੁੰਦੀ ਹੈ, ਜਿਸ ਵਿਚ ਟ੍ਰੈਡੀਸ਼ਨਲ, ਵੈਸਟਰਨ ਅਤੇ ਇਨ੍ਹਾਂ ਦੋਵਾਂ ਦਾ ਚੰਗਾ ਫਿਊਜ਼ਨ ਵੀ ਦੇਖਣ ਨੂੰ ਮਿਲਦਾ ਹੈ। ਕਾਲਜ ਗੋਇੰਗ ਲੜਕੀਆਂ ਅਤੇ ਵਰਕਿੰਗ ਵੂਮੈਨ ਵੈਸਟਰਨ ਡਰੈੱਸਕੋਡ ਵਿਚ ਖੁਦ ਨੂੰ ਜ਼ਿਆਦਾ ਕੰਫਰਟੇਬਲ ਅਤੇ ਸਟਾਈਲਿਸ਼ ਮੰਨਦੀਆਂ ਹਨ ਪਰ ਅਜਿਹਾ ਕੁਝ ਨਹੀਂ ਹੈ। ਕੰਫਰਟ ਦੇ ਮਾਮਲੇ ਵਿਚ ਐਥਨਿਕ ਵੀਅਰ ਵੀ ਬੈਸਟ ਹੈ। ਇਸ ਨੂੰ ਤੁਸੀਂ ਫੈਮਿਲੀ ਫੰਕਸ਼ਨ ਤੋਂ ਇਲਾਵਾ ਕਾਲਜ, ਸ਼ਾਪਿੰਗ ਟਾਈਮ, ਈਵੈਂਟ ਅਤੇ ਆਫਿਸ ਵਿਚ ਵੀ ਵੀਅਰ ਕਰ ਸਕਦੇ ਹੋ। ਐਥਨਿਕ ਵੀਅਰ ਨੂੰ ਹੋਰ ਵੀ ਸਟਾਈਲਿਸ਼ ਬਣਾਉਣ ਲਈ ਤੁਸੀਂ ਇਸ ਨੂੰ ਵੱਖਰੇ ਤਰੀਕੇ ਨਾਲ ਸਟਿਚ ਕਰਵਾ ਸਕਦੇ ਹੋ।
1. ਸ਼ਰਾਰਾ ਸਟਾਈਲ
ਸ਼ਰਾਰਾ ਸਟਾਈਲ ਸੂਟ ਵੀ ਐਥਨਿਕ ਵੀਅਰ ਵਿਚ ਆਉਂਦਾ ਹੈ। ਇਸ ਨੂੰ ਉਂਝ ਤਾਂ ਪਾਰਟੀ, ਵਿਆਹ ਜਾਂ ਹੋਰ ਫੈਮਿਲੀ ਫੰਕਸ਼ਨ ਵਿਚ ਹੀ ਲੜਕੀਆਂ ਕੈਰੀ ਕਰਦੀਆਂ ਹਨ ਪਰ ਕਾਲਜ ਗੋਇੰਗ ਲੜਕੀਆਂ ਤੇ ਵਰਕਿੰਗ ਵੂਮੈਨ ਇਸ ਨੂੰ ਹਫਤੇ ਵਿਚ ਇਕ ਵਾਰ ਆਫਿਸ ਵਿਚ ਟ੍ਰਾਈ ਕਰ ਸਕਦੀਆਂ ਹਨ।


2. ਸ਼ਾਰਟ ਕੁੜਤੀ ਨਾਲ ਹੈਵੀ ਸਲਵਾਰ
ਸ਼ਾਰਟ ਕੁੜਤੀ ਨਾਲ ਸੈਮੀ ਜਾਂ ਪਟਿਆਲਾ ਸਲਵਾਰ ਬਹੁਤ ਲੜਕੀਆਂ ਦੀ ਪਸੰਦ ਹੈ। ਇਸ ਨੂੰ ਤੁਸੀਂ ਕਿਸੇ ਵੀ ਮੌਕੇ 'ਤੇ ਕੈਰੀ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਪਲੇਨ ਸੂਟ ਨਾਲ ਸਿਰਫ ਹੈਵੀ ਦੁਪੱਟਾ ਕੈਰੀ ਕਰ ਸਕਦੇ ਹੋ।


3. ਕੁੜਤੀ ਨਾਲ ਸਕਰਟ
ਜੇ ਤੁਸੀਂ ਕੁੜਤੀ ਨੂੰ ਥੋੜ੍ਹਾ ਸਟਾਈਲਿਸ਼ ਅਤੇ ਡਿਫਰੈਂਟ ਲੁਕ ਦੇਣਾ ਚਾਹੁੰਦੇ ਹੋ ਤਾਂ ਕੁੜਤੀ ਨਾਲ ਸਕਰਟ ਟ੍ਰਾਈ ਕਰੋ। ਇਹ ਚੋਣ ਤੁਹਾਡੇ 'ਤੇ ਹੈ ਕਿ ਤੁਸੀਂ ਟ੍ਰੈਡੀਸ਼ਨਲ ਸਰਕਟ ਟ੍ਰਾਈ ਕਰੋਗੇ ਜਾਂ ਵੈਸਟਰਨ। ਰੋਜ਼ਾਨਾ ਦੇ ਡਰੈੱਸਕੋਡ ਵਿਚ ਤੁਸੀਂ ਹਲਕੀ-ਫੁਲਕੀ ਸਕਰਟ ਟ੍ਰਾਈ ਕਰੋਗੇ ਤਾਂ ਜ਼ਿਆਦਾ ਕੰਫਰਟੇਬਲ ਰਹੇਗੀ।
4. ਲਾਂਗ ਕੁੜਤੀ ਨਾਲ ਪਲਾਜ਼ੋ
ਅੱਜਕਲ ਫਲੋਰਲ ਲੈਂਥ ਕੁੜਤੀ ਖੂਬ ਟ੍ਰੈਂਡ ਵਿਚ ਹੈ। ਇਸਦੇ ਨਾਲ ਤੁਸੀਂ ਚੂੜੀਦਾਰ ਪਜਾਮੀ, ਫਿਟਿੱਡ ਸਿਗਰਟ ਪੈਂਟ ਅਤੇ ਪਲਾਜ਼ੋ ਟ੍ਰਾਈ ਕਰ ਸਕਦੇ ਹੋ। ਪਲਾਜ਼ੋ ਸੂਟ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਹ ਦਿਖਾਈ ਦੇਣ ਵਿਚ ਜਿੰਨੇ ਐਲੀਗੈਂਟ ਲੱਗਦੇ ਹਨ, ਪਹਿਨਣ ਵਿਚ ਵੀ ਓਨੇ ਹੀ ਆਰਾਮਦਾਇਕ ਹੁੰਦੇ ਹਨ। ਜੇ ਤੁਸੀਂ ਕਾਲਜ ਗੋਇੰਗ ਜਾਂ ਵਰਕਿੰਗ ਵੂਮੈਨ ਹੋ ਤਾਂ ਤੁਸੀਂ ਹੈਵੀ ਦੀ ਥਾਂ ਕਾਟਨ, ਚਿਕਨਕਾਰੀ ਫਲੋਰਲ ਪ੍ਰਿੰਟਡ ਕੁੜਤੀ ਨਾਲ ਪਲੇਨ ਪਲਾਜ਼ੋ ਟ੍ਰਾਈ ਕਰ ਸਕਦੇ ਹੋ।
5. ਅਨਾਰਕਲੀ ਦੇ ਨਾਲ ਜੀਨਸ
ਅਨਾਰਕਲੀ ਦਾ ਫੈਸ਼ਨ ਕਦੀ ਵੀ ਆਊਟ ਨਹੀਂ ਹੁੰਦਾ। ਹੈਵੀ-ਲਾਈਟ ਅਨਾਰਕਲੀ ਸੂਟ ਦੀ ਚੋਣ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕਰੋ। ਅਨਾਰਕਲੀ ਦੇ ਨਾਲ ਲੜਕੀਆਂ ਜੀਨਸ ਵੀ ਟ੍ਰਾਈ ਕਰ ਰਹੀਆਂ ਹਨ। ਕਾਲਜ ਗੋਇੰਗ ਜਾਂ ਆਫਿਸ ਵੂਮੈਨ ਰਾਟਿਨ ਵਿਚ ਅਨਾਰਕਲੀ ਨਾਲ ਜੀਨਸ ਟ੍ਰਾਈ ਕਰ ਸਕਦੇ ਹੋ, ਇਸ ਨਾਲ ਐਥਨਿਕ ਦੇ ਨਾਲ ਵੈਸਟਰਨ ਲੁਕ ਵੀ ਦਿਖਾਈ ਦੇਵੇਗੀ।