ਇਸ ਤਰ੍ਹਾਂ ਬਣਾਓ ਚਾਕਲੇਟ ਦਲੀਆ

05/18/2017 4:08:25 PM

ਜਲੰਧਰ— ਗਰਮੀਆਂ ''ਚ ਕੁਝ ਹਲਕਾ ਅਤੇ ਸਿਹਤਮੰਦ ਭੋਜਨ ਖਾਣਾ ਹੋਵੇ ਤਾਂ ਦਲੀਆ ਇਸ ਲਈ ਵਧੀਆ ਚੋਣ ਹੈ। ਇਸ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵਧੀਆ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਚਾਕਲੇਟ ਦਲੀਆ ਬਣਾਉਣਾ ਦੱਸ ਰਹੇ ਹਾਂ।
ਸਮੱਗਰੀ
- ਅੱਧੀ ਕਟੋਰੀ ਦਲੀਆ
- ਦੋ ਚਮਚ ਦੇਸੀ ਘਿਓ
- ਇਕ ਗਿਲਾਸ ਦੁੱਧ
- ਦੋ ਚਮਚ ਚੀਨੀ
- ਦੋ ਚਮਚ ਡਰਿੰਕਿਗ ਚਾਕਲੇਟ
- ਇਕ ਚਮਚ ਕਾਜੂ (ਕੱਟੇ ਹੋਏ)
- ਇਕ ਚਮਚ ਬਦਾਮ(ਕੱਟੇ ਹੋਏ)
- ਇਕ ਚਮਚ ਪਿਸਤਾ(ਕੱਟਿਆ ਹੋਇਆ)
- ਦੋ ਚਮਚ ਕਰੀਮ
- ਇਕ ਚਮਚ ਚਾਕਲੇਟ ਚਿਪਸ
ਬਣਾਉਣ ਦੀ ਵਿਧੀ
1. ਗੈਸ ''ਤੇ ਕੜਾਹੀ ''ਚ ਘਿਓ ਗਰਮ ਕਰੋ।
2. ਹੁਣ ਇਸ ''ਚ ਦਲੀਆ ਭੁੰਨੋ। ਬਾਅਦ ''ਚ ਦੁੱਧ ਪਾ ਕੇ ਚੰਗੀ ਤਰ੍ਹਾਂ ਪਕਾਓ।
3. ਪਕਦੇ ਦਲੀਏ ''ਚ ਚਾਕਲੇਟ ਪਾਊਡਰ, ਡਾਰਕ ਚਾਕਲੇਟ, ਮਿਕਸ ਕਰਕੇ ਪਕਾਓ।
4. ਚੰਗੀ ਤਰ੍ਹਾਂ ਦਲੀਆ ਪੱਕ ਜਾਣ ''ਤੇ ਗੈਸ ਬੰਦ ਕਰ ਦਿਓ।
5. ਹੁਣ ਇਸ ਨੂੰ ਕਾਜੂ, ਬਦਾਮ, ਪਿਸਤਾ, ਚਾਕਲੇਟ ਚਿਪਸ ਅਤੇ ਕਰੀਮ ਨਾਲ ਸਜਾ ਕੇ ਸਰਵ ਕਰੋ।