broche ਨੂੰ ਬਣਾਓ ਆਪਣੇ ਫੈਸ਼ਨ ਦਾ ਹਿੱਸਾ

05/29/2017 2:26:01 PM

ਮੁੰਬਈ— ਬ੍ਰੋਚਸ ਹਮੇਸ਼ਾ ਫੈਸ਼ਨ 'ਚ ਰਹਿੰਦੇ ਹਨ। ਇਨ੍ਹਾਂ ਬ੍ਰੋਚਸ ਨਾਲ ਤੁਸੀਂ ਆਪਣੀ ਡਰੈੱਸ ਨੂੰ ਸਟਾਈਲਿਸ਼ ਬਣਾ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਆਪਣੀ ਡਰੈੱਸ ਅੱਪ ਸੈਂਸ ਨੂੰ ਹੋਰ ਵੀ ਵਧੀਆ ਅਤੇ ਨਵੀਨਤਮ ਬਣਾ ਸਕਦੇ ਹੋ। ਇਨ੍ਹਾਂ ਬ੍ਰੋਚਸ ਨੂੰ ਤੁਸੀਂ ਸਕਰਟ, ਸੂਟ, ਕਮੀਜ਼ ਅਤੇ ਸ਼ੇਰਵਾਨੀ 'ਤੇ ਲਗਾ ਵੀ ਸਕਦੇ ਹੋ ਜਾਂ ਪਿਨ ਦੇ ਨਾਲ ਡਰੈੱਸ 'ਤੇ ਅਟੈਚ ਕਰ ਸਕਦੇ ਹੋ। 
ਡਿਜ਼ਾਈਨਰ ਅਨੂ ਪੀਡੀ ਮੁਤਾਬਕ ਬ੍ਰੋਚਸ ਕਮੀਜ਼ 'ਤੇ, ਸਾੜ੍ਹੀ ਦੇ ਪੱਲ੍ਹੇ 'ਤੇ ਜਾਂ ਕਾਲਰ 'ਚ ਲਗਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਤੁਸੀਂ ਇਸ ਨੂੰ ਸਕਾਰਫ ਜਾਂ ਕੈਪ ਦੇ ਨਾਲ ਪੇਡੈਂਟ ਦੇ ਤੌਰ 'ਤੇ ਵਰਤ ਸਕਦੇ ਹੋ। ਅੱਜ ਅਸੀਂ ਤੁਹਾਨੂੰ ਬ੍ਰੋਚਸ ਲਗਾਉਣ ਦੇ ਕੁਝ ਤਰੀਕੇ ਦੱਸ ਰਹੇ ਹਾਂ।
1. ਸਹੀ ਪਿਨ ਅੱਪ ਕਰੋ
ਨਵੇਂ ਦੇ ਨਾਲ ਪੁਰਾਣੇ ਮਿਕਸ ਕਰੋ, ਜੇ ਤੁਹਾਡੇ ਕੋਲ ਇਕ ਵਿਟੇਂਜ ਬ੍ਰੋਚ ਹੈ। ਇਸ ਨੂੰ ਇਕ ਡਿਜ਼ਾਈਨਰ ਅਤੇ ਗ੍ਰਾਫਿਕ ਪ੍ਰਿੰਟ ਵਾਲੀ ਪੋਸ਼ਾਕ ਨਾਲ ਪਾਓ। ਜਾਂ ਇਕ ਫਲੋਰੀ ਵਿਟੇਂਜ ਡਰੈੱਸ 'ਤੇ ਪਿਨਅੱਪ ਕਰੋ।
2. ਬਲੈਜ਼ਰ ਅਤੇ ਬ੍ਰੋਚਸ ਚੰਗੇ ਦੋਸਤ ਦੀ ਤਰ੍ਹਾਂ ਹਨ। ਜੈਕੇਟ 'ਤੇ ਇਸ ਨੂੰ ਲਗਾਉਣ ਨਾਲ ਤੁਹਾਨੂੰ ਵਧੀਆ ਲੁਕ ਮਿਲੇਗੀ।
3. ਇਸ ਦੀ ਵਰਤੋਂ ਇਕ ਬੈਗ 'ਤੇ ਕਰ ਸਕਦੇ ਹੋ। ਕਿਸੇ ਵੀ ਬੈਗ ਨੂੰ ਚੰਗਾ ਬਣਾਉਣ ਲਈ ਇਕ ਵੱਡੇ ਬ੍ਰੋਚ ਜਾਂ ਪਿਨ ਦੀ ਵਰਤੋਂ ਕਰੋ। ਇਕ ਬੈਗ ਦੇ ਸਿਰੇ ਦੇ ਕੋਨੇ 'ਚ ਬ੍ਰੋਚ ਨੂੰ ਜੋੜੋ। ਇਹ ਬਹੁਤ ਸੁੰਦਰ ਲੱਗੇਗਾ।
4. ਬ੍ਰੋਚ ਨੂੰ ਮਿਨੀ ਟਿਆਰਾ ਦੀ ਤਰ੍ਹਾਂ ਆਪਣੇ ਵਾਲਾਂ 'ਚ ਜਿਊਲਰੀ ਦੀ ਤਰ੍ਹਾਂ ਵਰਤੋਂ।