ਇਸ ਤਰ੍ਹਾਂ ਬਣਾਓ Baked Pumpkin Chocolate Chip Oatmeal Cups

11/17/2017 5:27:51 PM

ਨਵੀਂ ਦਿੱਲੀ— ਜੇ ਤੁਸੀਂ ਵੀ ਆਪਣੇ ਬੱਚਿਆਂ ਲਈ ਹੈਲਦੀ ਬ੍ਰੇਕਫਾਸਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ Baked Pumpkin Chocolate Chip Oatmeal Cups  ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 300 ਮਿਲੀਲੀਟਰ ਦੁੱਧ 
- 150 ਗ੍ਰਾਮ ਬੇਕਡ ਕਦੂ ਦੀ ਪਿਊਰੀ
- 1 ਅੰਡਾ 
- 120 ਮਿਲੀਲੀਟਰ ਸ਼ਹਿਦ
- 1/4 ਚੱਮਚ ਜੈਫਲ ਪਾਊਡਰ 
- 1 ਚੱਮਚ ਦਾਲਚੀਨੀ
- 1 ਚੱਮਚ ਵਨੀਲਾ ਐਕਸਟ੍ਰੈਕਟ
- 250 ਗ੍ਰਾਮ ਓਟਸ 
- 90 ਗ੍ਰਾਮ ਚਾਕਲੇਟ ਚਿਪਸ
ਬਣਾਉਣ ਦੀ ਵਿਧੀ
1.
ਇਕ ਬਾਊਲ ਵਿਚ ਦੁੱਧ, ਬੇਕਡ ਕਦੂ ਦੀ ਪਿਊਰੀ, ਸ਼ਹਿਦ,ਜੈਫਲ ਪਾਊਡਰ,ਦਾਲਚੀਨੀ ਪਾਊਡਰ,ਵਨੀਲਾ ਐਕਸਟ੍ਰੇਕਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਫਿਰ ਇਸ ਵਿਚ ਓਟਸ, ਚਾਕਲੇਟ ਚਿਪਸ ਪਾ ਕੇ ਮਿਕਸ ਕਰੋ। 
3. ਫਿਰ ਇਸ ਮਿਸ਼ਰਣ ਨੂੰ ਮਫਿਨ ਕੱਪ ਵਿਚ ਬਰਾਬਰ ਮਾਤਰਾ ਵਿਚ ਪਾਓ। 
4. ਓਵਨ ਨੂੰ 350 ਡਿਗਰੀ ਫਾਰਨਹਾਈਟ/180 ਡਿਗਰੀ ਸੈਲਸਿਅਸ 'ਤੇ ਪ੍ਰੋਹੀਟ ਕਰੋ। ਇਸ ਤੋਂ ਬਾਅਦ ਮਫਿਨ ਕੱਪ ਨੂੰ ਇਸ ਵਿਚ 30 ਮਿੰਟ ਲਈ ਰੱਖ ਦਿਓ। 
5. ਤੁਹਾਡੀ ਡਿਸ਼ ਤਿਆਰ ਹੈ। ਇਸ ਨੂੰ ਸਰਵ ਕਰੋ।