ਖੂਬਸੂਰਤੀ ਵਧਾਉਣ ਲਈ ਘਰ ''ਚ ਬਣਾਓ ਐਲੋਵੇਰਾ ਸਾਬਣ

03/26/2017 11:26:43 AM

ਮੁੰਬਈ— ਐਲੋਵੇਰਾ (ਕਵਾਰ) ਦਾ ਜੂਸ ਹੋਵੇ ਜਾਂ ਜੈੱਲ, ਇਹ ਸਿਹਤ ਅਤੇ ਖੂਬਸੂਰਤੀ ਨਿਖਾਰਨ ਲਈ ਬਹੁਤ ਲਾਭਕਾਰੀ ਹੁੰਦਾ ਹੈ।  ਇਸ ਨੂੰ ਚਿਹਰੇ ਅਤੇ ਵਾਲਾਂ ਦੀ ਸੁੰਦਰਤਾ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਨਾਲ ਚਮੜੀ ਦੀ ਖੁਸ਼ਕੀ, ਫਿਣਸੀਆਂ ਅਤੇ ਦਾਗ-ਧੱਬੇ ਦੂਰ ਹੁੰਦੇ ਹਨ। ਵਾਲਾਂ ਦੀਆਂ ਜੜ੍ਹਾਂ ''ਚ ਐਲੋਵੇਰਾ ਜੈੱਲ ਲਗਾਉਣ ਨਾਲ ਇਹ ਘਣੇ ਅਤੇ ਮਜਬੂਤ ਹੁੰਦੇ ਹਨ। ਕੁਝ ਲੋਕ ਘਰ ''ਚ ਹੀ ਕਵਾਰ ਦਾ ਪੌਦਾ ਲਗਾਉਂਦੇ ਹਨ। ਇਸ ਪੌਦੇ ਤੋਂ ਮਿਲਦੀ ਜੈੱਲ ਦੀ ਵਰਤੋਂ ਤੁਸੀਂ ਘਰ ''ਚ ਐਲੋਵੇਰਾ ਸਾਬਣ ਬਣਾਉਣ ਲਈ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਐਲੋਵੇਰਾ ਸਾਬਣ ਬਨਾਉਣ ਦੀ ਵਿਧੀ ਦੱਸ ਰਹੇ ਹਾਂ।
ਸਮੱਗਰੀ-
ਐਲੋਵੇਰਾ ਦਾ ਗੁੱਦਾ - 100 ਗ੍ਰਾਮ
ਕਾਸਟਿਕ ਸੋਡਾ     - 110 ਮਿਲੀ ਲਿਟਰ
ਜੈਤੂਨ ਦਾ ਤੇਲ     - 750 ਮਿਲੀ ਲਿਟਰ
ਪਾਣੀ               - 250 ਮਿਲੀ ਲਿਟਰ
ਖੂਸ਼ਬੂ ਵਾਲਾ ਤੇਲ   - ਲੋੜ ਮੁਤਾਬਕ
ਸਾਬਣ ਬਨਾਉਣ ਦੀ ਵਿਧੀ-
1. ਪਾਣੀ ਨੂੰ ਉਬਾਲ ਕੇ ਇਸ ਨੂੰ ਪਲਾਸਟਿਕ ਦੇ ਕੰਟੇਨਰ ''ਚ ਪਾਓ।
2. ਇਸ ''ਚ ਕਾਸਟਿਕ ਸੋਡਾ ਮਿਲਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ ਇਕ ਘੰਟੇ ਤੱਕ ਠੰਡਾ ਹੋਣ ਦਿਓ।
3. ਕਵਾਰ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਸਲੋ ਅਤੇ ਨਾਲ ਹੀ ਜੈਤੂਨ ਦੇ ਤੇਲ ਨੂੰ ਪੰਜ ਮਿੰਟ ਤੱਕ ਗਰਮ ਕਰੋ।
4. ਪਾਣੀ ਅਤੇ ਕਾਸਟਿਕ ਸੋਡੇ ਦੇ ਮਿਸ਼ਰਣ ਦੇ ਠੰਡਾ ਹੋਣ ''ਤੇ ਉਸ ''ਚ ਜੈਤੂਨ ਦਾ ਤੇਲ ਪਾਓ ਅਤੇ ਗਾੜ੍ਹਾ ਹੋਣ ਤੱਕ ਇਕ ਹੀ ਦਿਸ਼ਾ ''ਚ ਹਿਲਾਂਦੇ ਰਹੋ।
5. ਹੁਣ ਇਸ ਮਿਸ਼ਰਣ ''ਚ ਐਲੋਵੇਰਾ ਜੈੱਲ ਮਿਲਾਓ ਅਤੇ ਖੂਸ਼ਬੂ ਲਈ ਲੈਵੰਡਰ ਜਾਂ ਗੁਲਾਬ ਦੀ ਮਹਿਕ ਵਾਲਾ ਤੇਲ ਪਾਓ।
6. ਜਦੋਂ ਸਾਰਾ ਮਿਸ਼ਰਣ ਮਿਲ ਜਾਏ ਤਾਂ ਇਸ ਨੂੰ ਸਾਂਚੇ ''ਚ ਪਾ ਕੇ ਜੰਮਣ ਲਈ ਖੁਲ੍ਹੀ ਹਵਾ ''ਚ ਰੱਖ ਦਿਓ।
7. ਇਕ ਦਿਨ ਬਾਅਦ ਇਸ ਨੂੰ ਸਾਬਣ ਦੇ ਆਕਾਰ ''ਚ ਕੱਟ ਲਓ ਪਰ ਇਸਦੀ ਵਰਤੋਂ 15-20 ਦਿਨਾਂ ਬਾਅਦ ਹੀ ਕਰੋ।