ਇਸ ਤਰ੍ਹਾਂ ਬਣਾਓ ਪਪੀਤਾ-ਅਦਰਕ ਦਾ ਆਚਾਰ

Tuesday, May 30, 2017 - 02:57 PM (IST)

ਨਵੀਂ ਦਿੱਲੀ— ਗਰਮੀ 'ਚ ਮੁਹਾਸਿਆਂ ਅਤੇ ਐਲਰਜ਼ੀ ਦੇ ਡਰ ਨਾਲ ਲੋਕ ਆਚਾਰ ਖਾਣਾ ਬੰਦ ਕਰ ਦਿੰਦੇ ਹਨ ਪਰ ਪਪੀਤਾ-ਅਦਰਕ ਦਾ ਆਚਾਰ ਅਜਿਹਾ ਨਹੀਂ ਹੋਣ ਦਿੰਦਾ। ਇਹ ਆਚਾਰ ਖਾਣ ਨਾਲ ਮੁਹਾਸਿਆਂ ਤੋਂ ਬਚਾਅ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਪਪੀਤੇ ਅਤੇ ਅਦਰਕ ਨੂੰ ਮਿਕਸ ਕਰਕੇ ਆਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 1 ਕਟੋਰੀ ਸਰੋਂ ਦਾ ਤੇਲ
- 2 ਛੋਟੇ ਚਮਚ ਕਲੌਂਜੀ
- 1 ਕਟੋਰੀ ਕੱਚਾ ਪਪੀਤਾ (ਟੁਕੜਿਆਂ 'ਚ ਕੱਟਿਆ ਹੋਇਆ)
- 2 ਵੱਡੇ ਚਮਚ ਕੱਟਿਆ ਹੋਇਆ ਅਦਰਕ
- 1 ਚਮਚ ਗੁੜ
- ਨਮਕ ਸੁਆਦ ਮੁਤਾਬਕ 
- 1 ਛੋਟਾ ਚਮਚ ਸਿਰਕਾ
ਬਣਾਉਣ ਦੀ ਵਿਧੀ
- ਅਦਰਕ ਪਪੀਤੇ ਦਾ ਆਚਾਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਘੱਟ ਗੈਸ 'ਤੇ ਇਕ ਪੈਨ 'ਚ ਤੇਲ ਗਰਮ ਕਰਨ ਲਈ ਰੱਖੋ।
- ਤੇਲ ਗਰਮ ਹੁੰਦੇ ਹੀ ਕਲੌਂਜੀ, ਕੱਚਾ ਪਪੀਤਾ, ਅਦਰਕ ਅਤੇ ਗੁੜ ਪਾ ਕੇ ਇਸ ਨੂੰ ਨਰਮ ਹੋਣ ਤੱਕ ਪਕਾਓ।
- ਪਪੀਤੇ ਅਤੇ ਅਦਰਕ ਦੇ ਨਰਮ ਹੋ ਜਾਣ ਤੋਂ ਬਾਅਦ ਨਮਕ ਅਤੇ ਸਿਰਕਾ ਮਿਲਾਕੇ 2 ਤੋਂ 3 ਮਿੰਟਾਂ ਤੱਕ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।
- ਇਸ 'ਚ ਅਦਰਕ ਦਾ ਕੈਰਮਿਨੀਟਿਵ ਗੁਣ ਬਦਹਜ਼ਮੀ ਘੱਟ ਕਰਦਾ ਹੈ ਤਾਂ ਉੱਥੇ ਹੀ ਪਪੀਤੇ ਦੇ ਐਂਟੀਆਕਸੀਡੇਂਟ ਗੁਣ, ਫਾਇਵਰ ਅਤੇ ਵਿਟਾਮਿਨ ਸੀ ਦਾ ਗੁਣ ਕੌਲੈਸਟਰੋਲ ਦੇ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਵੀ ਕਰਦਾ ਹੈ। 
- ਪਪੀਤੇ ਅਤੇ ਅਦਰਕ ਦਾ ਆਚਾਰ ਤਿਆਰ ਹੈ ਇਸ ਨੂੰ ਬਰਨੀ 'ਚ ਪਾ ਕੇ ਰੱਖੋ ਜਦੋਂ ਚਾਹੇ ਖਾਣੇ ਦੇ ਨਾਲ ਇਸ ਦਾ ਸੁਆਦ ਲਓ।  



 


Related News