ਇਨ੍ਹਾਂ ਰਾਸ਼ੀਆਂ ਦੇ ਲੋਕਾਂ ਲਈ ਪਿਆਰ ਭਰਿਆ ਰਹੇਗਾ ਅਪ੍ਰੈਲ ਦਾ ਮਹੀਨਾ

04/06/2018 2:05:57 PM

ਨਵੀਂ ਦਿੱਲੀ— ਰਿਸ਼ਤੇ 'ਚ ਉਤਾਰ-ਚੜ੍ਹਾਅ ਤਾਂ ਚਲਦੇ ਰਹਿੰਦੇ ਹਨ। ਹਰ ਮਹੀਨਾ ਰਿਸ਼ਤੇ 'ਚ ਲੜ੍ਹਾਈ-ਝਗੜੇ ਦੇ ਨਾਲ-ਨਾਲ ਪਿਆਰ ਅਤੇ ਰੋਮਾਂਸ ਵੀ ਲੈ ਕੇ ਆਉਂਦਾ ਹੈ। ਹਾਲਾਂਕਿ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਲਵ ਲਾਈਫ 'ਚ ਕਦੇ ਵੀ ਕੋਈ ਸਮੱਸਿਆ ਨਾ ਆਵੇ ਪਰ ਜੇ ਲਵ ਲਾਈਫ 'ਚ ਥੋੜ੍ਹੀ ਜਿਹੀ ਵੀ ਖਟਪਟ ਹੁੰਦੀ ਹੈ ਤਾਂ ਜੀਵਨ ਦੀ ਗੱਡੀ ਦੀ ਰਫਤਾਰ ਘੱਟ ਹੋ ਜਾਂਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਪ੍ਰੈਲ ਦੇ ਮਹੀਨੇ 'ਚ ਕਿਸ ਰਾਸ਼ੀ ਦੀ ਲਵ ਲਾਈਫ 'ਚ ਉਤਾਰ ਚੜ੍ਹਾਅ ਆਉਣਗੇ ਅਤੇ ਕਿਨ੍ਹਾਂ ਨੂੰ ਇਸ ਮਹੀਨੇ ਸੱਚਾ ਪਿਆਰ ਮਿਲ ਸਕਦਾ ਹੈ। ਆਓ ਜਾਣਦੇ ਹਾਂ ਰਾਸ਼ੀ ਦੇ ਹਿਸਾਬ ਨਾਲ ਤੁਹਾਡੇ ਲਈ ਕਿਹੋ ਜਿਹਾ ਹੋਵੇਗਾ ਅਪ੍ਰੈਲ ਦਾ ਮਹੀਨਾ।
1. ਮੇਖ ਰਾਸ਼ੀ
ਮੇਖ ਰਾਸ਼ੀ ਦੀ ਲਵ ਲਾਈਫ ਲਈ ਅਪ੍ਰੈਲ ਦਾ ਮਹੀਨਾ ਪੈਸ਼ਨ ਲੈ ਕੇ ਆਵੇਗਾ। ਇਸ ਮਹੀਨੇ ਤੁਸੀਂ ਆਪਣੇ ਪਾਰਟਨਰ ਨਾਲ ਰੋਮਾਂਟਿਕ ਟਾਈਮ ਸਪੈਂਡ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਲੋਕ ਸਿੰਗਲ ਹਨ ਉਨ੍ਹਾਂ ਨੂੰ ਵੀ ਇਸ ਮਹੀਨੇ ਆਪਣਾ ਪਿਆਰ ਮਿਲ ਸਕਦਾ ਹੈ।
2. ਬ੍ਰਿਖ ਰਾਸ਼ੀ
ਅਪ੍ਰੈਲ ਦਾ ਮਹੀਨਾ ਇਸ ਰਾਸ਼ੀ ਦੇ ਲੋਕਾਂ ਲਈ ਰਿਸ਼ਤੇ 'ਚ ਕੁਝ ਬਦਲਾਅ ਲਿਆ ਸਕਦਾ ਹੈ। ਤੁਸੀਂ ਆਪਣੇ ਪਾਰਟਨਰ ਨਾਲ ਕਿਸੇ ਵੀ ਤਰ੍ਹਾਂ ਦਾ ਝਗੜਾ ਜਾਂ ਜਿੱਦ ਨਾ ਕਰੋ ਅਤੇ ਥੋੜ੍ਹੀ ਸਪੇਸ ਦਿਓ। ਨਹੀਂ ਤਾਂ ਤੁਹਾਡੀ ਜਿੱਦ ਦੇ ਕਾਰਨ ਰਿਸ਼ਤਿਆਂ 'ਚ ਦੂਰੀਆਂ ਵਧ ਜਾਣਗੀਆਂ।
3. ਮਿਥੁਨ ਰਾਸ਼ੀ
ਇਸ ਰਾਸ਼ੀ ਦੇ ਲੋਕ ਲਵ ਲਾਈਫ ਲਈ ਅਪ੍ਰੈਲ ਦਾ ਮਹੀਨਾ ਪਾਜਿਟੀਵਿਟੀ ਨਾਲ ਭਰਿਆ ਹੋਵੇਗਾ। ਇਸ ਰਾਸ਼ੀ ਦੇ ਸਿੰਗਲ ਲੋਕਾਂ ਨੂੰ ਵੀ ਇਸ ਮਹੀਨੇ ਕੋਈ ਪਾਰਟਨਰ ਮਿਲ ਸਕਦਾ ਹੈ। 
4. ਕਰਕ ਰਾਸ਼ੀ
ਅਪ੍ਰੈਲ ਦਾ ਮਹੀਨਾ ਤੁਹਾਡੇ ਜੀਵਨ 'ਚ ਸੱਚਾ ਪਿਆਰ ਤਾਂ ਨਹੀਂ ਲਿਆਵੇਗਾ ਪਰ ਇਸ ਮਹੀਨੇ ਤੁਸੀਂ ਖੁਦ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਵੋਗੇ। ਇਹ ਮਹੀਨਾ ਤੁਹਾਡੀ ਲਾਈਫ 'ਚ ਪਾਜ਼ਿਟੀਵ ਬਦਲਾਅ ਲਿਆਵੇਗਾ, ਜਿਸ ਨਾਲ ਤੁਹਾਨੂੰ ਸ਼ਾਂਤੀ ਮਹਿਸੂਸ ਹੋਵੇਗੀ।
5. ਸਿੰਘ ਰਾਸ਼ੀ
ਆਪਣੀ ਜ਼ਿੰਦਗੀ ਦੀ ਤਰ੍ਹਾਂ ਇਸ ਰਾਸ਼ੀ ਦੇ ਲੋਕ ਆਪਣੇ ਰਿਸ਼ਤੇ 'ਚ ਵੀ ਐਡਵੈਂਚਰ ਲਿਆਉਣ ਦੀ ਕੋਸ਼ਿਸ਼ ਕਰਣਗੇ। ਇਸ ਮਹੀਨੇ ਤੁਹਾਨੂੰ ਆਪਣੇ ਪਾਰਟਨਰ ਤੋਂ ਕੋਈ ਸਰਪ੍ਰਾਈਜ਼ ਮਿਲੇਗਾ।
6. ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੀ ਲਵ ਲਾਈਫ ਲਈ ਅਪ੍ਰ੍ਰੈਲ ਦਾ ਮਹੀਨਾ ਇਕਦਮ ਪਰਫੈਕਟ ਰਹੇਗਾ। ਇਸ ਮਹੀਨੇ ਤੁਹਾਡੀ ਲਵ ਲਾਈਫ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਨਾ ਹੀ ਕੁਝ ਬੁਰਾ ਜਾਂ ਗੰਭੀਰ ਹੋਵੇਗਾ।
7. ਤੁਲਾ ਰਾਸ਼ੀ
ਜੇ ਤੁਸੀਂ ਕਿਸੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਇਸ ਮਹੀਨੇ 'ਚ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਹੋ। ਤੁਹਾਡੀ ਲਵ ਲਾਈਫ ਲਈ ਅਪ੍ਰੈਲ ਦਾ ਮਹੀਨਾ ਕਾਫੀ ਸ਼ੁੱਭ ਹੈ।
8. ਬ੍ਰਿਸ਼ਚਕ ਰਾਸ਼ੀ
ਇਸ ਸਾਲ ਦੀ ਸ਼ੁਰੂਆਤ 'ਚ ਤੁਸੀਂ ਆਪਣੇ ਰਿਲੇਸ਼ਨਸ਼ਿਪ 'ਚ ਕਈ ਉਤਾਰ-ਚੜ੍ਹਾਅ ਦਾ ਅਨੁਭਵ ਕੀਤਾ ਹੋਵੇਗਾ ਪਰ ਇਸ ਮਹੀਨੇ ਤੁਹਾਡੇ ਅਤੇ ਪਾਰਟਨਰ 'ਚ ਚੀਜ਼ਾਂ ਬਿਹਤਰ ਹੋ ਸਕਦੀਆਂ ਹਨ। ਇਸ ਮਹੀਨੇ ਆਪਣੇ ਰਿਸ਼ਤੇ 'ਚ ਭਾਵੁਕ ਬਦਲਾਅ ਆਵੇਗਾ ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋ ਜਾਵੇਗਾ।
9. ਧਨ ਰਾਸ਼ੀ
ਅਪ੍ਰੈਲ ਦੇ ਮਹੀਨੇ 'ਚ ਤੁਹਾਡੀ ਲਵ ਲਾਈਫ 'ਚ ਬਹੁਤ ਹੀ ਵੱਡੇ ਬਦਲਾਅ ਆ ਸਕਦੇ ਹਨ। ਇਸ ਮਹੀਨੇ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਮੁਸ਼ਕਿਲ ਫੈਸਲੇ ਲਵੋਗੇ। ਤੁਸੀਂ ਆਪਣੀ ਅਹਿਮਿਅਤ ਨੂੰ ਸਮਝਦੇ ਹੋਏ ਆਪਣੇ ਪਾਰਟਨਰ ਨੂੰ ਅਲਵਿਦਾ ਵੀ ਕਹਿ ਸਕਦੇ ਹੋ।
10. ਮਕਰ ਰਾਸ਼ੀ
ਇਸ ਮਹੀਨੇ 'ਚ ਤੁਹਾਡੀ ਲਵ ਲਾਈਫ ਦੀ ਇਕ ਨਵੀਂ ਸ਼ੁਰੂਆਤ ਹੋਵੇਗੀ। ਅਪ੍ਰੈਲ ਦਾ ਮਹੀਨਾ ਤੁਹਾਡੇ ਰਿਸ਼ਤੇ 'ਚ ਨਵਾਂ ਵਿਸ਼ਵਾਸ ਅਤੇ ਭਾਵਾਤਮਕ ਬਦਲਾਅ ਲੈ ਕੇ ਆਵੇਗਾ। ਇਸ ਮਹੀਨੇ ਤੁਹਾਡੇ ਅਤੇ ਤੁਹਾਡੇ ਪਾਰਟਨਰ ਵਿਚ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
11. ਕੁੰਭ ਰਾਸ਼ੀ
ਇਸ ਰਾਸ਼ੀ ਦੇ ਸਿੰਗਲ ਲੋਕਾਂ ਨੂੰ ਇਸ ਮਹੀਨੇ ਆਪਣਾ ਪਾਰਟਨਰ ਮਿਲ ਸਕਦਾ ਹੈ। ਇਸ ਲਈ ਇਹ ਮਹੀਨਾ ਐਨਰਜੀ ਨਾਲ ਭਰਪੂਰ ਰਹੇਗਾ ਅਤੇ ਇਸ ਮਹੀਨੇ ਤੁਸੀਂ ਆਪਣੇ ਰਿਸ਼ਤੇ ਨੂੰ ਵੀ ਨਵੀਂ ਐਨਰਜੀ ਨਾਲ ਭਰ ਦੇਵੋਗੇ। ਅਪ੍ਰੈਲ ਦਾ ਮਹੀਨਾ ਕੁੰਭ ਰਾਸ਼ੀ ਲਈ ਨਵਾਂ ਉਤਸ਼ਾਹ ਲੈ ਕੇ ਆਵੇਗਾ।
12. ਮੀਨ ਰਾਸ਼ੀ
ਇਸ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਨਾਲ ਅਪ੍ਰੈਲ ਦੇ ਮਹੀਨੇ 'ਚ ਰੋਮਾਂਟਿਕ ਡੇਟ 'ਤੇ ਜਾ ਸਕਦੇ ਹਨ। ਇਸ ਮਹੀਨੇ ਤੁਹਾਡਾ ਆਪਣੇ ਪਾਰਟਨਰ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ। ਇਸ ਤੋਂ ਇਲਾਵਾ ਸਿੰਗਲ ਲੋਕ ਇਸ ਮਹੀਨੇ ਉਚਾਈਆਂ ਦਾ ਅਨੁਭਵ ਕਰ ਸਕਦੇ ਹਨ।