ਰੱਖੜੀ ਦੇ ਤਿਉਹਾਰ ''ਤੇ ਖੂਬਸੂਰਤ ਨਜ਼ਰ ਆਉਣਾ ਹੈ ਤਾਂ ਫੋਲੋ ਕਰੋ ਸ਼ਹਿਨਾਜ਼ ਹੁਸੈਨ ਦੇ ਬਿਊਟੀ ਟਿਪਸ

08/18/2021 1:03:13 PM

ਨਵੀਂ ਦਿੱਲੀ- ਰੱਖੜੀ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਰੱਖੜੀ ਦਾ ਤਿਉਹਾਰ 22 ਅਗਸਤ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਵਾਰ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਦਿਨ 'ਚ ਕਿਸੇ ਵੀ ਸਮੇਂ ਰੱਖੜੀ ਬੰਨ੍ਹ ਸਕਦੀਆਂ ਹਨ ਕਿਉਂਕਿ ਇਸ ਦਿਨ ਰੱਖੜੀ ਦਾ 12 ਘੰਟੇ ਦਾ ਮਹੂਰਤ ਹੈ। ਖਾਸ ਗੱਲ ਇਹ ਹੈ ਕਿ ਐਤਵਾਰ ਹੋਣ ਦੀ ਵਜ੍ਹਾ ਨਾਲ ਮਾਹੌਲ ਹਲਕਾ ਰਹੇਗਾ ਕਿਉਂਕਿ ਤੁਹਾਨੂੰ ਦਫ਼ਤਰ ਜਾਣ ਦੀ ਟੈਨਸ਼ਨ ਨਹੀਂ ਹੋਵੇਗੀ। ਇਸ ਦਿਨ ਭੈਣਾਂ ਦਾ ਤਿਆਰ ਹੋਣਾ ਤਾਂ ਬਣਦਾ ਹੀ ਹੈ।
ਇੰਝ ਕਰੋ ਤਿਆਰੀ
ਇਸ ਦਿਨ 'ਤੇ ਆਕਰਸ਼ਕ ਅਤੇ ਖੂਬਸੂਰਤ ਦਿਸਣ ਲਈ ਤੁਸੀਂ ਚਮਕੀਲੇ ਰੰਗ ਵਾਲੇ ਰਾਇਲ ਬਲਿਊ, ਗੁਲਾਬੀ ਜਾਂ ਮੈਰੂਨ ਰੰਗ ਚੁਣ ਸਕਦੇ ਹੋ। ਇਸ ਦੀ ਜਗ੍ਹਾ 'ਤੇ ਸਾਦੇ ਕੱਪੜੇ ਵੀ ਪਾ ਸਕਦੇ ਹੋ। ਪਰ ਮੌਸਮ ਦੇ ਲਿਹਾਜ਼ ਨਾਲ ਤੁਹਾਨੂੰ ਗਲੈਮਰਸ ਜਾਂ ਸਟਾਈਲਿਸ਼ ਲੁੱਕ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਲੈਣੀ ਹੋਵੇਗੀ। ਬਰਸਾਤ ਦੇ ਮੌਸਮ 'ਚ ਮਨਾਏ ਜਾਣ ਵਾਲੇ ਇਸ ਤਿਉਹਾਰ 'ਚ ਚਮਕਦੀ ਚਮੜੀ ਪਾਉਣ ਲਈ ਤੁਹਾਨੂੰ ਤਿਉਹਾਰ ਤੋਂ ਇਕ ਹਫ਼ਤਾ ਪਹਿਲੇ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। 

PunjabKesari
ਫਰੂਟ ਮਾਸਕ ਲਗਾਓ
ਕੇਲਾ, ਸੇਬ, ਪਪੀਤਾ ਅਤੇ ਸੰਤਰੇ ਨੂੰ ਮਿਲਾ ਕੇ ਇਸ ਮਿਸ਼ਰਨ ਨੂੰ ਅੱਧੇ ਘੰਟੇ ਤੱਕ ਲਗਾ ਕੇ ਚਿਹਰੇ ਨੂੰ ਤਾਜ਼ੇ ਠੰਡੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਠੰਡਕ ਪ੍ਰਦਾਨ ਕਰਦਾ ਹੈ, ਮਰੀਆਂ ਕੋਸ਼ਿਕਾਵਾਂ ਨੂੰ ਸਾਫ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ। 
ਕੂਲਿੰਗ ਮਾਸਕ
ਤਰਬੂਜ ਦਾ ਜੂਸ ਚਮੜੀ ਦੀ ਰੰਗਤ ਅਤੇ ਤਾਜ਼ਗੀ ਲਈ ਬਹੁਤ ਲਾਹੇਵੰਦ ਭੂਮਿਕਾ ਅਦਾ ਕਰਦਾ ਹੈ। ਤਰਬੂਜ ਦੇ ਜੂਸ ਨਾਲ ਚਮੜੀ ਦੇ ਰੁੱਖੇਪਨ ਵੀ ਰੋਕਿਆ ਜਾ ਸਕਦਾ ਹੈ। ਇਹ ਚਮੜੀ 'ਚ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦਾ ਹੈ। ਤਰਬੂਜ ਦੇ ਜੂਸ ਨਾਲ ਚਿਹਰੇ 'ਤੇ ਮਾਸਕ ਲਗਾ ਕੇ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ।
ਖੀਰੇ ਦੇ ਜੂਸ 'ਚ ਦੋ ਚਮਚੇ ਪਾਊਡਰ ਦੁੱਧ ਅਤੇ ਆਂਡੇ ਦਾ ਸਫੇਦ ਹਿੱਸਾ ਮਿਲਾ ਕੇ ਮਿਸ਼ਰਨ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਅੱਧਾ ਘੰਟਾ ਲਗਾ ਕੇ ਬਾਅਦ 'ਚ ਤਾਜ਼ੇ ਅਤੇ ਸਾਫ ਪਾਣੀ ਨਾਲ ਧੋ ਲਓ। 
ਆਇਲੀ ਚਮੜੀ ਲਈ ਮਾਸਕ
ਇਕ ਚਮਚਾ ਮੁਲਤਾਨੀ ਮਿੱਟੀ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟਾ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।

PunjabKesari
ਫੇਸ ਮਾਸਕ ਲਗਾਉਣ ਤੋਂ ਬਾਅਦ ਕਰੋ ਇਹ ਕੰਮ
ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡ ਨੂੰ ਗੁਲਾਬ ਜਲ 'ਚ ਭਿਓ ਕੇ ਰੱਖੋ। ਇਨ੍ਹਾਂ ਨੂੰ ਆਈਪੈਡ ਦੀ ਤਰ੍ਹਾਂ ਵਰਤੋਂ ਕਰੋ। ਕਾਟਨਵੂਲ ਪੈਡ 'ਚੋਂ ਗੁਲਾਬ ਜਲ ਨੂੰ ਨਿਚੋੜ ਕੇ ਇਸ ਨੂੰ ਬੰਦ ਪਲਕਾਂ 'ਤੇ ਰੱਖ ਕੇ ਲੇਟ ਜਾਓ। ਵਰਤੋਂ 'ਚ ਲਏ ਗਏ ਟੀ-ਬੈਗ ਵੀ ਖ਼ੂਬਸੂਰਤੀ 'ਚ ਚਾਰ ਚੰਨ ਲਗਾ ਸਕਦੇ ਹਨ। ਵਰਤੋਂ ਕੀਤੇ ਗਏ ਟੀ-ਬੈਗ ਨੂੰ ਕੋਸੇ ਪਾਣੀ 'ਚ ਭਿਓ ਲਓ ਅਤੇ ਬਾਅਦ 'ਚ ਇਨ੍ਹਾਂ ਨੂੰ ਆਈ-ਪੈਡ ਦੀ ਤਰ੍ਹਾਂ ਵਰਤੋਂ 'ਚ ਲਿਆਓ।
ਅਜਿਹਾ ਹੋਵੇ ਮੇਕਅੱਪ 
ਰੱਖੜੀ ਦਾ ਤਿਉਹਾਰ ਦਿਨ 'ਚ ਮਨਾਇਆ ਜਾਂਦਾ ਹੈ। ਦਿਨ ਦੇ ਸਮੇਂ 'ਚ ਮੇਕਅਪ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ। ਜੇਕਰ ਤੁਹਾਡੀ ਚਮੜੀ ਸਾਫ ਹੈ ਤਾਂ ਫਾਊਂਡੇਸ਼ਨ ਤੋਂ ਪਰਹੇਜ਼ ਕਰੋ। ਚਮੜੀ ਨੂੰ ਸਾਫ ਕਰਨ ਤੋਂ ਬਾਅਦ ਮਾਇਸਚੁਰਾਈਜ਼ਰ ਸਮੇਤ ਸਨਸਕ੍ਰੀਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ। ਬੇਬੀ ਪਾਊਡਰ ਵਰਗਾ ਸਾਫ ਅਤੇ ਨਿਰਮਲ ਪਾਊਡਰ ਇਸ 'ਚ ਜ਼ਿਆਦਾ ਉਪਯੋਗੀ ਸਾਬਤ ਹੋ ਸਕਦਾ ਹੈ। ਆਇਲੀ ਚਮੜੀ 'ਚ ਮਾਇਸਚੁਰਾਈਜ਼ਰ ਦੀ ਜਗ੍ਹਾ ਅਸਟਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ। ਚਿਹਰੇ ਦੇ ਨੱਕ, ਮੱਥੇ, ਠੋਡੀ ਵਰਗੇ ਆਇਲੀ ਹਿੱਸਿਆਂ ਦੇ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਪਾਊਡਰ ਨੂੰ ਹਲਕੀ ਗਿੱਲੀ ਸਪੰਜ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।
ਅੱਖਾਂ ਦੇ ਮੇਕਅਪ ਲਈ
ਅੱਖਾਂ ਦੀ ਸੁੰਦਰਤਾ ਲਈ ਦਿਨ 'ਚ ਆਈ ਪੈਂਸਿਲ ਦੀ ਵਰਤੋਂ ਕਾਫੀ ਹੋਵੇਗੀ। ਤੁਸੀਂ ਆਪਣੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈਸ਼ੈਡੋ ਨਾਲ ਵੀ ਲਾਈਨ ਕਰ ਸਕਦੇ ਹੈ। ਇਸ ਨਾਲ ਕਾਫੀ ਸੁੰਦਰ ਨਜ਼ਰ ਆਵੋਗੇ। ਇਸ ਤੋਂ ਬਾਅਦ ਮਸਕਾਰੇ ਦਾ ਇਕ ਕੋਟ ਲਗਾਉਣ ਨਾਲ ਅੱਖਾਂ 'ਚ ਚਮਕ ਆ ਜਾਵੇਗੀ। ਲਿਪਸਟਿਕ ਲਈ ਭੂਰੇ ਰੰਗ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਤੁਸੀਂ ਹਲਕਾ ਗੁਲਾਬੀ, ਬੈਂਗਣੀ, ਹਲਕੇ ਭੂਰੇ, ਕਾਂਸੀ ਜਾਂ ਤਾਂਬੇ ਦੇ ਰੰਗ ਦੀ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੈ। ਲਿਪਸਟਿਕ ਦਾ ਰੰਗ ਬਹੁਤ ਤੇਜ਼, ਗੂੜ੍ਹਾ ਜਾਂ ਚਮਕੀਲਾ ਨਹੀਂ ਹੋਣਾ ਚਾਹੀਦਾ। ਪਹਿਲੇ ਆਪਣੇ ਬੁੱਲ੍ਹਾਂ 'ਤੇ ਲਿਪ ਲਾਈਨਰ ਲਗਾਓ। ਉਸ ਤੋਂ ਬਾਅਦ ਉਸ ਰੰਗ ਦੀ ਲਿਪਸਟਿਕ ਬੁੱਲ੍ਹਾਂ ਤੇ ਲਗਾਓ। ਬੁੱਲ੍ਹਾਂ 'ਤੇ ਲਿਪਸਟਿਕ ਬਰੱਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ। 

PunjabKesari
ਵਾਲ਼ਾਂ ਦੀ ਇੰਝ ਕਰੋ ਦੇਖਭਾਲ
ਖੁਰਦਰੇ, ਉਲਝੇ ਅਤੇ ਘੁੰਗਰਾਲੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਕਰਨ ਲਈ ਕ੍ਰੀਮੀ ਹੇਅਰ ਕੰਡੀਸ਼ਨਰ 'ਚ ਸਾਫ ਪਾਣੀ ਮਿਲਾ ਕੇ ਇਸ ਨੂੰ ਸਪ੍ਰੇ ਬੋਤਲ 'ਚ ਪਾਓ। ਇਸ ਮਿਸ਼ਰਨ ਨੂੰ ਵਾਲਾਂ 'ਤੇ ਛਿੜਕਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰੋ ਤਾਂ ਜੋ ਇਹ ਵਾਲਾਂ 'ਤੇ ਪੂਰੀ ਤਰ੍ਹਾਂ ਨਾਲ ਫੈਲ ਜਾਵੇ। ਇਕ ਘੰਟੇ ਬਾਅਦ ਵਾਲਾਂ ਨੂੰ ਤਾਜ਼ੇ ਅਤੇ ਸਾਫ ਪਾਣੀ ਨਾਲ ਧੋ ਲਓ। ਤੁਸੀਂ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿੱਪ ਜਾਂ ਆਕਰਸ਼ਕ ਰਿਬਨ ਨਾਲ ਬੰਨ੍ਹ ਲਓ। 
ਘੁੰਗਰਾਲੇ ਲੰਬੇ ਵਾਲਾਂ ਦਾ ਤਿਉਹਾਰਾਂ 'ਚ ਇਕ ਵਿਸ਼ੇਸ਼ ਫੈਸ਼ਨ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਉਨ੍ਹਾਂ ਨੂੰ ਕੁਝ ਘੁੰਗਰਾਲੇ ਬਣਾਓ। ਵਾਲ਼ਾਂ ਦੀ ਗੁੱਤ ਵੀ ਇਸ ਤਿਉਹਾਰ 'ਤੇ ਤੁਹਾਡੀ ਖੂਬਸੂਰਤ ਵਧਾਏਗੀ। ਗੁੱਤ ਨੂੰ ਰਿਬਨ ਨਾਲ ਬੰਨ੍ਹਣ ਨਾਲ ਇਸ ਦੀ ਖੂਬਸੂਰਤੀ ਵਧ ਜਾਂਦੀ ਹੈ। 


Aarti dhillon

Content Editor

Related News