ਲਾਕਡਾਊਨ ਦੇ ਸੰਦਰਭ ਵਿਚ ਘਰੇਲੂ ਔਰਤ ਦੀ ਸਥਿਤੀ ਆਖਰ ਕਿਹੋ ਜਿਹੀ ਹੁੰਦੀ ਹੈ...

05/06/2020 2:00:34 PM

ਦੇਵ ਕੁਰਾਈਵਾਲਾ
9413400053

ਜੇਕਰ ਕੋਰੋਨਾ ਵਾਇਰਸ ਅਤੇ ਕਰਫਿਊ ਤੋਂ ਬਾਹਰ ਜਾ ਕੇ ਵੀ ਸੋਚਿਆ ਜਾਵੇ ਤਾਂ ਘਰਾਂ ਦੀ ਕੈਦ ਸਦਾ ਹੀ ਮਾਨਸਿਕ ਪਰੇਸ਼ਾਨੀ ਅਤੇ ਬੌਧਿਕ ਕੰਗਾਲੀ ਦਾ ਕਾਰਨ ਰਹੀ ਹੈ। ਸਾਰਾ ਦਿਨ ਸ਼ਹਿਰਾਂ ਗਲੀਆਂ ਸੱਥਾਂ ਅਤੇ ਪਾਰਕਾਂ ਵਿਚ ਖੁੱਲੇ ਘੁੰਮਣ ਵਾਲੇ ਮਰਦਾਂ ਨੂੰ ਜਲਦੀ ਹੀ ਘਰਾਂ ਦੀ ਕੈਦ ਦਾ ਅਹਿਸਾਸ ਹੋ ਗਿਆ ਹੋਵੇਗਾ। ਕਮਰੇ ਤੋਂ ਘਰ ਦੇ ਬਾਹਰਲੇ ਦਰਵਾਜ਼ੇ ਤੱਕ ਜਾਣਾ ਅਤੇ ਵਾਪਸ ਮੁੜ੍ਹ ਆਉਣਾ ਘਰ ਦੀਆਂ ਛੱਤਾਂ ਉੱਤੇ ਟਹਿਲਣਾਂ ਆਦਿ ਮਰਦ ਦੀ ਮਾਨਸਿਕ ਬੇਚੈਨੀ ਨੂੰ ਪ੍ਰਗਟ ਕਰ ਰਹੇ ਹਨ। ਦੋਸਤਾਂ ਨਾਲ ਲੰਬੀ ਰਾਤ ਤੱਕ ਚੱਲਣ ਵਾਲੀਆਂ ਮਹਿਫਲਾਂ ਦਾ ਬੰਦ ਹੋਣਾ ਹੀ ਮਰਦ ਲਈ ਅਸਲੀ ਕਰਫਿਊ  ਹੈ। ਔਰਤਾਂ ਨੂੰ ਸਾਰਾ ਦਿਨ ਟੈਲੀਵਿਜ਼ਨ ਸੀਰੀਅਲ ਵੇਖਣ, ਵਿਹਲੀਆਂ ਗੱਲਾਂ ਕਰਨ ਦੇ ਤਾਅਨੇ ਕਸਣ ਵਾਲੇ ਮਰਦਾਂ ਤੋਂ ਅੱਜ ਘਰਾਂ ਵਿਚ ਇਹ ਕੰਮ ਵੀ ਨਹੀਂ ਹੋ ਰਿਹਾ। ਖੁੱਲਾ ਆਸਮਾਨ ਵੇਖਣ ਦੇ ਆਦੀ ਮਰਦ ਅੱਜ ਕੰਧਾਂ ਉੱਪਰ ਦੀ ਝਾਕ ਰਹੇ ਹਨ।

ਜੇਕਰ ਅਸੀਂ ਸਮਝਣਾ ਚਾਹੀਏ ਤਾਂ ਇਹ “ਘਰਾਂ ਅੰਦਰ ਬੰਦ” ਦੇ ਦਿਨ ਘਰੇਲੂ ਔਰਤਾਂ ਨੂੰ ਸਮਝਣ ਲਈ ਸਭ ਤੋਂ ਵਧੀਆ ਮੌਕਾ ਹੈ। ਸਵੇਰੇ ਬੈੱਡਰੂਮ ਤੋਂ ਆਪਣਾ ਦਿਨ ਸ਼ੁਰੂ ਕਰਨਾ ਅਤੇ ਰਸੋਈ, ਲੌਬੀ,  ਵਾਇਆ ਗੈਸਟ ਰੂਮ, ਹੋਕੇ ਸ਼ਾਮ ਨੂੰ ਫਿਰ ਬੈੱਡਰੂਮ ’ਤੇ ਆ ਕੇ ਆਪਣਾ ਸਫ਼ਰ ਪੂਰਾ ਕਰਨਾ ਔਰਤ ਨੂੰ ਕਿੰਨੀ ਮਾਨਸਿਕ ਪੀੜਾ ਦਿੰਦਾ ਹੋਵੇਗਾ।

ਔਰਤ ਨੂੰ ਘਰਾਂ ਦੀ ਦਹਿਲੀਜ਼ ਨਾ ਟੱਪਣ ਦੇਣ ਵਾਲੇ ਮਰਦਾਂ ਨੂੰ ਅੱਜ ਆਪ ਘਰਾਂ ਦੀ ਦਹਿਲੀਜ ਕਿੰਨੀ ਓਪਰੀ ਅਤੇ ਅਕੇਵੇਂ ਭਰੀ ਲਗਦੀ ਹੋਵੇਗੀ।

ਪੜ੍ਹੋ ਇਹ ਵੀ ਖਬਰ - ਬਰਸੀ ’ਤੇ ਵਿਸ਼ੇਸ਼ : ਬਿਰਹੋ ਦਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’

ਪੜ੍ਹੋ ਇਹ ਵੀ ਖਬਰ - Viral World ’ਚ ਦੋ ਭੈਣਾਂ 'ਰਾਜੀ ਕੌਰ ਅਤੇ ਵੀਨੂ ਗਿੱਲ' ਦੀ 'ਮਾਝਾ/ਮਾਲਵਾ' ਪੰਜਾਬੀ ਚਰਚਾ (ਵੀਡੀਓ) 

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਖ਼ਰਬੂਜੇ ਸ਼ਾਹ ਉਰਫ਼ ਸਾਈ ਅੱਲਾ ਦਿੱਤਾ 

21ਵੀਂ ਸਦੀ ਵਿਚ ਪਹੁੰਚਣ ਦੇ ਬਾਵਜੂਦ ਅਸੀਂ ਅੱਜ ਵੀ ਪੱਥਰ ਯੁੱਗ ਵਿਚ ਅਟਕੇ ਹੋਏ ਹਾਂ। ਮਨੁੱਖੀ ਵਿਕਾਸ ਜੰਗਲਾਂ ਤੋਂ ਸ਼ੁਰੂ ਹੋ ਕੇ ਅੱਜ ਪਿੰਡਾਂ ਸ਼ਹਿਰਾਂ ਨਗਰਾਂ ਮਹਾਂਨਗਰਾਂ ਵਿਚ ਪਹੁੰਚ ਚੁੱਕਿਆ ਹੈ ਪਰ ਔਰਤ ਨੂੰ ਘਰ ਸੰਭਾਲਣ ਬੱਚੇ ਪਾਲਣ ਅਤੇ ਖਾਣਾ ਬਣਾਉਣ ਦੀ ਅਜਿਹੀ ਜ਼ਿੰਮੇਵਾਰੀ ਦਿੱਤੀ ਕਿ ਔਰਤ ਚੁੱਲ੍ਹੇ ਦੁਆਲੇ ਉਸਾਰੀਆਂ ਕੰਧਾਂ ਦੀ ਕੈਦਣ ਹੋ ਕਿ ਰਹਿ ਗਈ ਹੈ। ਬਹੁਤੀਆਂ ਔਰਤਾਂ ਨੂੰ ਵਿਆਹ ਸ਼ਾਦੀ ਵਿਚ ਹੀ ਘਰੋਂ ਨਿਕਲਣ ਦਾ ਮੌਕਾ ਮਿਲਦਾ ਹੈ ਨਹੀਂ ਤਾਂ ਸਾਰੀ ਉਮਰ ਔਰਤ ਘਰਾਂ ਵਿਚ ਹੀ ਗੁਜਾਰ ਦਿੰਦੀ ਹੈ। ਆਮ ਘਰਾਂ ਵਿਚ ਕੁੜੀਆਂ ਨੂੰ ਮੋਬਾਇਲ ਰੱਖਣ ਦੀ ਮਨਾਹੀ ਹੈ। ਇਕੱਲੀਆਂ ਔਰਤਾਂ ਕਿਤੇ ਘੁੰਮਣ ਨਹੀਂ ਜਾ ਸਕਦੀਆਂ ਬਹੁਤ ਘਰਾਂ ਵਿਚ ਕਿਤਾਬਾਂ ਪੜ੍ਹਨ ਵਾਲੀਆਂ ਔਰਤਾਂ ਦੇ ਚਰਿੱਤਰ ਦੇ ਵੱਖਰੇ ਅਰਥ ਕੱਢੇ ਜਾਂਦੇ ਹਨ।

ਆਮ ਘਰਾ ਵਿਚ ਇਹ ਸੋਚਿਆ ਹੀ ਨਹੀਂ ਜਾਂਦਾ ਕਿ ਔਰਤ ਦੇ ਆਪਣੇ ਕੋਈ ਸ਼ੌਕ ਹੋ ਸਕਦੇ ਹਨ ਔਰਤ ਨੂੰ ਮਰਦ ਦੀ ਜ਼ਿੰਦਗੀ ਵਿਚ ਰਲਗੱਡ ਕਰਕੇ ਵੇਖਿਆ ਜਾਂਦਾ ਹੈ 

“ਦਾ ਸੈਕਿੰਡ ਸੈਕਸ” ਕਿਤਾਬ ਦੀ ਮਸ਼ਹੂਰ ਲੇਖਿਕਾ ਸਿਮੋਨ ਦ ਬੋਵਅਰ ਔਰਤ ਮਰਦ ਦੇ ਪਿਆਰੇ ਰਿਸ਼ਤੇ ਬਾਰੇ ਲਿਖਦੀ ਹੈ ਕਿ

“ਇਕ ਦੂਜੇ ਨੂੰ ਸਿੱਦਤ ਨਾਲ ਪਿਆਰ ਕਰਨ ਦਾ ਅਰਥ ਹੈ,
ਇਕ ਦੂਜੇ ਦੀ ਨਿੱਜੀ ਸੁਤੰਤਰਤਾ ਦਾ ਸਤਿਕਾਰ ਕਰਨਾ।“

ਪਰ ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਨਿੱਜੀ  ਸੁਤੰਤਰਤਾ ਨੂੰ ਜਾਂ ਤਾਂ ਮੰਨਿਆ ਹੀ ਨਹੀਂ ਜਾਂਦਾ ਤੇ ਜਾਂ ਇਸਨੂੰ ਔਰਤ ਦੇ ਚਰਿੱਤਰ ਨਾਲ ਸਿੱਧਾ ਜੋੜਿਆ ਜਾਂਦਾ ਹੈ।

ਘਰ ਦੀ ਇਕੱਲਤਾ ਕਾਰਨ ਔਰਤਾਂ ਬਹੁਤ ਤਰ੍ਹਾਂ ਦੇ ਮਾਨਸਿਕ ਰੋਗਾਂ ਤੋਂ ਗ੍ਰਸਤ ਹੋ ਜਾਂਦੀਆਂ ਹਨ। ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਤੇਜੀ ਨਾਲ ਭੱਜ ਰਹੇ ਸਮਾਜ ਤੋਂ ਘਰੇਲੂ ਔਰਤ ਸਦਾ ਪਿੱਛੇ ਰਹਿੰਦੀ ਆ ਰਹੀ ਹੈ।

ਪੜ੍ਹੋ ਇਹ ਵੀ ਖਬਰ - ਪ੍ਰਕਾਸ਼ ਪੁਰਬ ਵਿਸ਼ੇਸ਼ : ਧੰਨ-ਧੰਨ ‘ਸ੍ਰੀ ਗੁਰੂ ਅਮਰਦਾਸ ਜੀ’

ਪੜ੍ਹੋ ਇਹ ਵੀ ਖਬਰ - ਜਾਣੋ ਬਾਲ ਮਾਨਸਿਕਤਾ ਨੂੰ ਡੋਲਣ ਤੋਂ ਕਿਵੇਂ ਬਚਾ ਸਕਦੇ ਹਾਂ ਅਸੀਂ... 

ਪੜ੍ਹੋ ਇਹ ਵੀ ਖਬਰ - ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਦੇ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਾਗ ਨੂੰ ਸਵਾਲ

ਵੱਡੇ ਕਾਲਜ ਯੂਨੀਵਰਸਿਟੀਆ ਹੋਸਟਲਾਂ ਵਿਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਜਦ ਕੋਈ ਪੱਥਰ ਯੁੱਗ ਵਿਚ ਰਹਿਣ ਵਾਲਾ ਪਰਿਵਾਰ ਮਿਲ ਜਾਂਦਾ ਹੈ ਤਾਂ ਇਨ੍ਹਾਂ ਕੁੜੀਆਂ ਦੇ ਸੁਪਨੇ ਸਿੱਲ ਪੱਥਰ ਹੋ ਜਾਂਦੇ ਹਨ।

ਬਹੁਤ ਕੁੜੀਆਂ ਦੀਆਂ ਡਿਗਰੀਆਂ ਉਨ੍ਹਾਂ ਦੇ ਚੁੱਲ੍ਹੇ ਤੇ ਰੱਖੇ ਤਵੇ ਉੱਤੇ ਸੜ੍ਹ ਜਾਂਦੀਆ ਹਨ। ਪਾਲਤੂ ਪਸ਼ੂਆਂ ਦੀਆਂ ਪੂਛਾਂ ਉਨ੍ਹਾਂ ਦੇ ਸੁਪਨਿਆਂ ਨੂੰ ਆਪਣੇ ਮਲ ਮੂਤਰ ਵਿਚ ਭਿਉਂ ਦਿੰਦੀਆਂ ਹਨ। ਸਮਾਜ ਨੂੰ ਸੋਹਣਾ ਬਣਾਉਣ ਲਈ ਸਾਨੂੰ ਔਰਤ ਨੂੰ ਸਮਾਜਿਕ ਅਤੇ ਮਨੋਵਿਗਿਆਨਕ ਪੱਖ ਤੋਂ ਸਮਝਣਾ ਹੀ ਪਵੇਗਾ। ਖ਼ਲੀਲ ਜਿਬਰਾਨ ਔਰਤ ਮਰਦ ਦੇ ਰਿਸ਼ਤੇ ਬਾਰੇ ਕਹਿੰਦਾ ਹੈ ਕਿ 

ਨਾਲ ਨਾਲ ਰਹਿੰਦਿਆਂ ਕੁਝ ਫਾਸਲਾ ਵੀ ਲਾਜ਼ਮੀ ਹੈ,
ਤਾਂ ਜੋ ਸੁਰਗ ਦੀ ਹਵਾ ਦੋਹਾਂ ਵਿਚਕਾਰ ਖੁੱਲ੍ਹ ਕਿ ਨੱਚ ਸਕੇ।

ਪੂਰੇ ਸਮਾਜ ਨਾਲੋਂ ਕੱਟੀ ਹੋਈ ਘਰਾਂ ਅੰਦਰ ਕੈਦ ਔਰਤ ਸਿਰ ਸਾਡਾ ਉਲਾਂਭਾ ਹੈ ਕਿ ਉਸਦੀ ਮੱਤ ਗਿੱਚੀ ਪਿੱਛੇ ਹੈ। ਔਰਤ ਨੂੰ ਇਹ ਉਲਾਂਭਾ ਦੇਣ ਵਾਲਿਆ ਨੂੰ ਅੰਮ੍ਰਿਤਾ ਪ੍ਰੀਤਮ ਦਾ ਇਹ ਮਿਹਣਾ ਹੈ ਕਿ ਮਰਦ ਨੇ ਸਿਰਫ ਔਰਤ ਨਾਲ ਸੌਣਾ ਸਿੱਖਿਆ ਹੈ ਜਾਗਣਾ ਨਹੀਂ।

 


rajwinder kaur

Content Editor

Related News