ਸੈਲਾਨੀਆਂ ਨੂੰ ਮੁਫਤ ਖਾਣਾ ਅਤੇ ਹੋਟਲ ''ਚ ਸਸਤੇ ਕਮਰੇ ਦਾ ਆਫਰ ਦੇ ਰਹੇ ਕਈ ਦੇਸ਼

06/10/2020 3:30:16 PM

ਨਵੀਂ ਦਿੱਲੀ (ਇੰਟ) : ਕੋਰੋਨਾ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਨਾਲ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਸੈਰ-ਸਪਾਟਾ ਗਤੀਵਿਧੀਆਂ ਨੂੰ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ 'ਚ ਸਾਰੇ ਦੇਸ਼ ਵੱਖ-ਵੱਖ ਲੁਭਾਉਣੇ ਆਫਰ ਦੇ ਰਹੇ ਹਨ। ਸਪੇਨ ਜਿੱਥੇ ਸਸਤਾ ਹੋਟਲ ਅਤੇ ਵਾਪਸੀ ਦੇ ਕਿਰਾਏ 'ਚ 5 ਫੀਸਦੀ ਦੀ ਛੋਟ ਦਾ ਆਫਰ ਦੇ ਰਿਹਾ ਹੈ ਤਾਂ ਉਥੇ ਹੀ ਇਟਲੀ ਵੀ ਕਈ ਤਰ੍ਹਾਂ ਦੀਆਂ ਮੁਫਤ ਸਹੂਲਤ ਦੇ ਰਿਹਾ ਹੈ। ਕਈ ਹੋਟਲ ਮੁਫਤ ਖਾਣਾ ਵੀ ਆਫਰ ਕਰ ਰਹੇ ਹਨ। 8 ਕਰੋੜ ਸੈਲਾਨੀ ਹਰ ਸਾਲ ਛੁੱਟੀਆਂ ਮਨਾਉਣ ਸਪੇਨ ਪੁੱਜਦੇ ਹਨ। ਜੇਕਰ ਕੋਰੋਨਾ ਸੰਕਟ ਦੀ ਵਜ੍ਹਾ ਨਾਲ ਸੈਰ-ਸਪਾਟਾ ਖੇਤਰ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਇਟਲੀ ਦੇ ਟੂਰਿਜ਼ਮ ਸੈਕਟਰ ਨੂੰ 2380 ਅਰਬ ਰੁਪਏ ਦਾ ਨਕਸਾਨ ਹੋ ਚੁੱਕਾ ਹੈ।

ਇਟਲੀ ਦੇ ਅਜਾਇਬ-ਘਰ 'ਚ ਨਹੀਂ ਲਿਆ ਜਾਵੇਗਾ ਚਾਰਜ
ਇਟਲੀ ਨੇ ਸੈਲਾਨੀਆਂ ਨੂੰ ਲੁਭਾਉਣ ਲਈ ਅਜਾਇਬ-ਘਰਾਂ 'ਚ ਪ੍ਰਵੇਸ਼ ਲਈ ਕੋਈ ਚਾਰਜ ਨਾ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ 14 ਦਿਨਾਂ ਦੀ ਨਿਵੇਕਲੀ ਮਿਆਦ ਨੂੰ ਵੀ ਖਤਮ ਕਰ ਦਿੱਤਾ ਹੈ। ਸਪੇਨ 'ਚ ਸੈਲਾਨੀਆਂ ਨੂੰ ਹੋਟਲ ਦੇ ਕਮਰੇ ਅਤੇ ਵਾਪਸੀ ਦੇ ਹਵਾਈ ਕਿਰਾਏ 'ਤੇ 50 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਸੈਰ-ਸਪਾਟਾ ਸਥਾਨਾਂ ਦੀ ਸੈਰ ਲਈ ਵੀ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਿਆ ਜਾ ਰਿਹਾ।

ਮੈਕਸੀਕੋ 'ਚ ਸਪਾਅ ਕੂਪਨ
ਮੈਕਸੀਕੋ ਦੇ ਹੋਟਲ 'ਚ ਸੈਲਾਨੀਆਂ ਨੂੰ ਕਾਰ ਰੈਂਟਲ, ਥੀਮ ਪਾਰਕ, ਗੋਲਫ ਕੋਰਸ ਅਤੇ ਸਪਾਅ ਦੀਆਂ ਸੁਵਿਧਾਵਾਂ ਮੁਫਤ 'ਚ ਉਪਲੱਬਧ ਕਰਵਾਈਆਂ ਜਾਣਗੀਆਂ। ਪੁਰਤਗਾਲ ਨੇ ਆਪਣੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਮੁਫਤ 'ਚ ਕੋਰੋਨਾ ਜਾਂਚ ਦੀ ਪੇਸ਼ਕਸ਼ ਕੀਤੀ ਹੈ। ਉਥੇ ਹੀ ਸਾਈਪ੍ਰਸ ਨੇ ਸੈਲਾਨੀਆਂ ਦੇ ਕੋਰੋਨਾ ਨਾਲ ਪੀੜਤ ਹੋਣ 'ਤੇ ਜਾਂਚ ਦਾ ਪੂਰਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ।


cherry

Content Editor

Related News