Summer Bedsheet  ਨਾਲ ਕਮਰਾ ਰਹੇ ਖਿੜਿਆ-ਖਿੜਿਆ

05/28/2017 8:34:49 AM

ਮੁੰਬਈ— ਗਰਮੀ ਦੇ ਮੌਸਮ 'ਚ ਲਾਈਟ ਰੰਗਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਅੱਖਾਂ ਨੂੰ ਠੰਡਕ ਅਤੇ ਸਕੂਨ ਦਿੰਦੇ ਹਨ। ਅਜਿਹੇ ਮੌਸਮ 'ਚ ਲੋਕ ਕੱਪੜੇ ਤੋਂ ਲੈ ਕੇ ਇੰਟੀਰੀਅਰ ਤੱਕ ਸਾਰਿਆਂ 'ਚ ਲਾਈਟ ਰੰਗਾਂ ਦੀ ਵਰਤੋਂ ਕਰਦੇ ਹਨ। ਕੱਪੜਿਆਂ ਦੇ ਨਾਲ ਹੀ ਅੱਜਕਲ ਲੋਕ ਇੰਟੀਰੀਅਰ ਡੈਕੋਰੇਸ਼ਨ ਨੂੰ ਲੈ ਕੇ ਕਾਫੀ ਚੁਕੰਨੇ ਹੋ ਗਏ ਹਨ। ਲੋਕ ਨਵੇਂ ਤੋਂ ਨਵੇਂ ਆਈਡੀਆ ਲੈ ਕੇ ਆਪਣੇ ਘਰ ਨੂੰ ਸਜਾਉਂਦੇ ਹਨ, ਫਿਰ ਭਾਵਂੇ ਗੱਲ ਬੈੱਡਰੂਮ ਦੀ ਹੋਵੇ ਜਾਂ ਡਰਾਇੰਗ ਰੂਮ ਦੀ। ਘਰ 'ਚ ਬੈੱਡਰੂਮ ਹੀ ਇਕ ਅਜਿਹੀ ਥਾਂ ਹੈ, ਜਿੱਥੇ ਦਿਨ ਭਰ ਦੀ ਥਕਾਵਟ ਨੂੰ ਦੂਰ ਕੀਤਾ ਜਾਂਦਾ ਹੈ। ਅਜਿਹੇ 'ਚ ਜੇ ਰੂਮ ਹੀ ਸਾਫ ਨਾ ਹੋਵੇ ਤਾਂ ਚੈਨ ਦੀ ਨੀਂਦ ਸੌਂ ਸਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਥੇ ਹੀ ਬੈੱਡਸ਼ੀਟ ਕਮਰੇ ਦੀ ਸਜਾਵਟ ਦਾ ਖਾਸ ਹਿੱਸਾ ਹੈ। ਜੇ ਕਮਰੇ 'ਚ ਬੈੱਡਸ਼ੀਟ ਕਲਰ ਕੰਬੀਨੇਸ਼ਨ ਦੇ ਹਿਸਾਬ ਨਾਲ ਨਾ ਵਿਛਾਈ ਜਾਵੇ ਤਾਂ ਰੂਮ ਬੋਰਿੰਗ ਲਗਦਾ ਹੈ। ਹੈਵੀ ਬੈੱਡਸ਼ੀਟ ਦੀ ਥਾਂ ਇਸ ਮੌਸਮ 'ਚ ਕਾਟਨ ਦੀ ਸ਼ੀਟ ਰੂਮ ਨੂੰ ਦਿਲਖਿੱਚਵੀਂ ਲੁਕ ਦਿੰਦੀ ਹੈ। ਆਲਿਵ ਕਲਰ, ਲਾਈਟ ਪਿੰਕ, ਫਲੋਰਲ, ਪਲੇਨ ਬੈੱਡਸ਼ੀਟ ਨਾਲ ਮੈਚਿੰਗ ਪਿੱਲੋ ਕਵਰ, ਟੱਸਲ ਅਤੇ ਪਾਮ-ਪਾਮ ਫਲਾਵਰ ਅੱਜਕਲ ਖੂਬ ਪਸੰਦ ਕੀਤੇ ਜਾ ਰਹੇ ਹਨ।
1. ਫਲੋਰਲ ਪ੍ਰਿੰਟ ਬੈੱਡਸ਼ੀਟ
ਹਲਕੇ ਰੰਗਾਂ ਨਾਲ ਕਲਰਫੁੱਲ ਫਲੋਰਲ ਪ੍ਰਿੰਟ ਬੈੱਡਸ਼ੀਟ ਨਾਲ ਰੂਮ ਖਿੜਿਆ-ਖਿੜਿਆ ਲੱਗਦਾ ਹੈ। ਇਹ ਬੈੱਡਸ਼ੀਟ ਦੇਖਣ 'ਚ ਵੀ ਬਹੁਤ ਚੰਗੀ ਲੱਗਦੀ ਹੈ। ਤੁਸੀਂ ਬੱਚਿਆਂ ਦੇ ਬੈੱਡਰੂਮ 'ਚ ਵੀ ਇਸ ਤਰ੍ਹਾਂ ਦੀ ਬੈੱਡਸ਼ੀਟ ਦੀ ਵਰਤੋਂ ਕਰ ਸਕਦੇ ਹੋ।
2. ਗ੍ਰੇਸ ਕਾਟਨ
ਗਰਮੀ ਦੇ ਮੌਸਮ 'ਚ ਗ੍ਰੇਸ ਕਾਟਨ ਬੈਸਟ ਫੈਬ੍ਰਿਕ ਹੈ। ਇਸ 'ਚ ਤੁਹਾਨੂੰ ਕਈ ਪ੍ਰਕਾਰ ਦੀ ਵੈਰਾਇਟੀ ਵੀ ਮਿਲ ਜਾਵੇਗੀ। ਇਸਦੀ ਖਾਸ ਗੱਲ ਇਹ ਹੈ ਕਿ ਇਹ ਧੋਣ 'ਚ ਵੀ ਬਹੁਤ ਆਸਾਨ ਹੈ।
3. ਐਨੀਮਲ ਥੀਮ ਬੈੱਡਸ਼ੀਟ
ਬੱਚਿਆਂ ਨੂੰ ਕਾਰਟੂਨ ਨਾਲ ਸੰਬੰਧਿਤ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਹਨ। ਇਨ੍ਹਾਂ ਦੀ ਪਸੰਦ ਦਾ ਧਿਆਨ ਰੱਖਦੇ ਹੋਏ ਕਮਰੇ 'ਚ ਐਨੀਮਲ ਥੀਮ ਬੈੱਡਸ਼ੀਟ ਵਿਛਾਓ।
4. ਪਾਮ-ਪਾਮ ਫਲਾਵਰ ਬੈੱਡਸ਼ੀਟ
ਅੱਜਕਲ ਫੈਸ਼ਨ ਵਿਚ ਪਾਮ-ਪਾਮ ਦਾ ਟ੍ਰੈਂਡ ਖੂਬ ਦੇਖਣ ਨੂੰ ਮਿਲ ਰਿਹਾ ਹੈ। ਫੁੱਟਵੀਅਰ, ਕੱਪੜੇ ਅਤੇ ਅਸੈੱਸਰੀਜ਼ ਤੋਂ ਇਲਾਵਾ ਪਰਦਿਆਂ ਅਤੇ ਬੈੱਡਸ਼ੀਟ 'ਚ ਵੀ ਇਸਦੀ ਵਰਤੋਂ ਕੀਤੀ ਜਾ ਰਹੀ ਹੈ।
5. ਪਲੇਨ ਬੈੱਡਸ਼ੀਟ
ਹੈਵੀ ਬੈੱਡਸ਼ੀਟ ਦੀ ਥਾਂ ਹਲਕੀ ਅਤੇ ਕਾਟਨ ਦੀ ਬੈੱਡਸ਼ੀਟ ਜ਼ਿਆਦਾ ਚੰਗੀ ਲੱਗਦੀ ਹੈ। ਤੁਸੀਂ ਪਲੇਨ ਬੈੱਡਸ਼ੀਟ ਦੇ ਨਾਲ ਕਲਰਫੁੱਲ ਪਿੱਲੋ ਕਵਰ ਨਾਲ ਵੀ ਰੂਮ ਸਜਾ ਸਕਦੇ ਹੋ। ਇਸ ਨਾਲ ਕਮਰਾ ਵੀ ਕੂਲ ਦਿਖਾਈ ਦੇਵੇਗਾ।
- ਇਸ ਤਰ੍ਹਾਂ ਦੂਰ ਕਰੋ ਬੈੱਡਸ਼ੀਟ ਦੇ ਦਾਗ
ਬੈੱਡਸ਼ੀਟ 'ਤੇ ਦਾਗ-ਧੱਬੇ ਲੱਗ ਜਾਣ ਨਾਲ ਇਸਦੀ ਗ੍ਰੇਸ ਖਤਮ ਹੋ ਜਾਂਦੀ ਹੈ, ਜਿਸ ਨਾਲ ਕਮਰਾ ਵੀ ਗੰਦਾ ਲੱਗਣ ਲੱਗਦਾ ਹੈ। ਅਜਿਹੇ ਦਾਗ ਨੂੰ ਦੂਰ ਕਰਨ ਲਈ ਤੁਸੀਂ ਆਸਾਨ ਤਰੀਕੇ ਅਪਣਾ ਸਕਦੇ ਹੋ।
1. ਬੈੱਡਸ਼ੀਟ 'ਤੇ ਆਈਸਕ੍ਰੀਮ ਦਾ ਦਾਗ ਪੈ ਜਾਵੇ ਤਾਂ ਇਸ ਨੂੰ ਅਮੋਨੀਆ ਨਾਲ ਸਾਫ ਕਰੋ।
2. ਹਲਦੀ ਦੇ ਦਾਗ ਪੈ ਜਾਣ 'ਤੇ ਖੱਟੇ ਦਹੀਂ ਨਾਲ ਇਸ ਨੂੰ ਰਗੜੋ ਅਤੇ ਕੁਝ ਦੇਰ ਬਾਅਦ ਧੋ ਲਓ।
3. ਪੇਂਟ ਜਾਂ ਗ੍ਰੀਸ ਦੇ ਦਾਗ ਲੱਗ ਜਾਣ 'ਤੇ ਮਿੱਟੀ ਦੇ ਤੇਲ ਨਾਲ ਇਸ ਨੂੰ ਸਾਫ ਕਰੋ।
4. ਬੈੱਡਸ਼ੀਟ 'ਤੇ ਲਿਪਸਟਿਕ ਦਾ ਦਾਗ ਲੱਗ ਜਾਵੇ ਤਾਂ ਰੂੰ 'ਤੇ ਸਪਿਰਿਟ ਲਗਾ ਕੇ ਦਾਗ 'ਤੇ ਰਗੜੋ। ਇਸ ਤੋਂ ਬਾਅਦ ਇਸ ਨੂੰ ਸਰਫ ਨਾਲ ਧੋ ਲਓ।