ਜਾਣੋ ਨਵਜੰਮੇ ਬੱਚਿਆਂ ਨੂੰ ਸ਼ਹਿਦ ਦੇਣਾ ਸਹੀ ਜਾਂ ਗਲਤ ?

06/25/2020 12:16:54 PM

ਨਵੀਂ ਦਿੱਲੀ : ਨਵਜੰਮੇ ਬੱਚੇ ਨੂੰ ਜਨਮ ਦੇ ਸਮੇਂ ਜੇਕਰ ਤੁਸੀਂ ਚੁਟਕੀ ਭਰ ਸ਼ਹਿਦ ਚਟਾ ਵੀ ਦਿਓ ਤਾਂ ਇਸ ਵਿਚ ਕੁੱਝ ਗਲਤ ਨਹੀਂ ਹੈ ਪਰ ਇਸ ਦੇ ਇਲਾਵਾ 6 ਮਹੀਨੇ ਤੋਂ ਪਹਿਲਾਂ ਬੱਚੇ ਨੂੰ ਸ਼ਹਿਦ ਦੇਣ ਦੀ ਗਲਤੀ ਨਾ ਕਰੋ, ਕਿਉਂਕਿ ਇਸ ਦੀ ਤਾਸੀਰ ਥੋੜ੍ਹੀ ਗਰਮ ਹੋਣ ਕਾਰਨ ਬੱਚਿਆਂ ਨੂੰ ਲੋੜ ਤੋਂ ਜ਼ਿਆਦਾ ਇਸ ਨੂੰ ਖੁਆਉਣ ਕਾਰਨ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣਦੇ ਹਾਂ ਛੋਟੇ ਬੱਚਿਆਂ ਲਈ ਸ਼ਹਿਦ ਦਾ ਸੇਵਨ ਫਾਇਦੇਮੰਦ ਹੈ ਜਾਂ ਨਹੀਂ?

PunjabKesari

ਸ਼ਹਿਦ ਦਾ ਬੈਕਟੀਰੀਆ
ਸ਼ਹਿਦ ਵਿਚ ਕਲਾਸਟਰੀਡਿਅਮ ਨਾਮ ਦਾ ਇਕ ਬੈਕਟੀਰੀਆ ਪਾਇਆ ਜਾਂਦਾ ਹੈ, ਜਿਸ ਨੂੰ ਸਹਿਣ ਕਰਨ ਦੀ ਸਮਰੱਥਾ ਸਿਰਫ ਵੱਡੇ ਲੋਕਾਂ ਵਿਚ ਹੀ ਹੁੰਦੀ ਹੈ। ਇਸ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਅਜੇ ਬੱਚੇ ਵਿਚ ਵਿਕਸਿਤ ਨਹੀਂ ਹੁੰਦੀ, ਜਿਸ ਕਾਰਨ ਬੱਚੇ ਲਈ ਸ਼ਹਿਦ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਕੀ-ਕੀ ਹੋ ਸਕਦੇ ਹਨ ਨੁਕਸਾਨ?

  • ਸ਼ਹਿਦ ਵਿਚ ਮੌਜੂਦ ਇਹ ਬੈਕਟੀਰੀਆ ਬੱਚੇ ਦਾ ਪਾਚਣ ਤੰਤਰ ਕਮਜ਼ੋਰ ਕਰ ਸਕਦੇ ਹਨ।  
  • ਬੱਚਾ ਇਸ ਨਾਲ ਇੰਫੈਂਟ ਬਾਟਿਊਲਿਜਮ  (Infant Botulism) ਨਾਮਕ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ। Infant Botulism ਕਾਰਨ ਬੱਚੇ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਸਕਦੀ ਹੈ।
  • ਇਸ ਬੈਕਟੀਰੀਆ ਦੇ ਚਲਦੇ ਬੱਚਾ ਮਾਂ ਦਾ ਦੁੱਧ ਪੀਣ ਤੋਂ ਇਨਕਾਰ ਕਰ ਸਕਦਾ ਹੈ ਜਾਂ ਫਿਰ ਦੁੱਧ ਪੀਣ ਦੇ ਬਾਵਜੂਦ ਉਸ ਨੂੰ ਹਜ਼ਮ ਨਹੀਂ ਹੁੰਦਾ।

PunjabKesari


ਬੱਚਿਆਂ ਨੂੰ ਕਦੋਂ ਦੇਣਾ ਚਾਹੀਦਾ ਹੈ ਸ਼ਹਿਦ?
ਡਾਕਟਰਾਂ ਦੀ ਮੰਨੋ ਤਾਂ 6 ਮਹੀਨੇ ਤੱਕ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ। ਮਾਂ ਦੇ ਦੁੱਧ ਵਿਚ ਬੱਚੇ ਲਈ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ, ਜੋ ਉਸ ਨੂੰ ਸਿਹਤਮੰਦ, ਬੀਮਾਰੀਆਂ ਨਾਲ ਲੜਨ ਅਤੇ ਉਸ ਦੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਣ ਵਿਚ ਉਸ ਦੀ ਮਦਦ ਕਰਦੇ ਹਨ। 1 ਸਾਲ ਦੇ ਬਾਅਦ ਜਦੋਂ ਚਾਹੋ ਬੱਚੇ ਨੂੰ ਸ਼ਹਿਦ ਦੇ ਸਕਦੇ ਹੋ, ਕਿਉਂਕਿ ਇਸ ਦੌਰਾਨ ਬੱਚੇ ਦਾ ਅੰਦਰੂਨੀ ਵਿਕਾਸ ਪੂਰਨ ਤੌਰ 'ਤੇ ਹੋ ਚੁੱਕਾ ਹੁੰਦਾ ਹੈ। ਉਹ ਕਿਸੇ ਵੀ ਹੱਲਕੀ-ਭਾਰੀ ਚੀਜ਼ ਨੂੰ ਆਸਾਨੀ ਨਾਲ ਹਜ਼ਮ ਕਰ ਸਕਦਾ ਹੈ।


cherry

Content Editor

Related News