ਬੱਚਿਆਂ ਨੂੰ ਕਦੋਂ ਅਤੇ ਕਿਵੇਂ ਪਾਓ ਮਨੀ ਸੇਵਿੰਗ ਦੀ ਆਦਤ

06/02/2020 12:43:01 PM

ਨਵੀਂ ਦਿੱਲੀ : ਮਾਤਾ-ਪਿਤਾ ਆਪਣੇ ਬੱਚੇ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਹਨ ਪਰ ਕਈ ਵਾਰ ਪੈਸਿਆਂ ਦੀ ਤੰਗੀ ਦੇ ਚਲਦੇ ਕੁੱਝ ਮਾਤਾ-ਪਿਤਾ ਮਜਬੂਰ ਹੋ ਜਾਂਦੇ ਹਨ। ਅਜਿਹੇ ਵਿਚ ਬੱਚੇ ਦਾ ਰੁਸਣਾ ਠੀਕ ਹੈ, ਕਿਉਂਕਿ ਛੋਟੀ ਉਮਰ ਦੇ ਬੱਚੇ ਨੂੰ ਪੈਸਿਆਂ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਹੁੰਦਾ। ਜੇਕਰ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਮਨੀ ਸੇਵਿੰਗ ਕਰਨ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਰਹੇ ਤਾਂ ਭਵਿੱਖ ਵਿਚ ਮਾਤਾ-ਪਿਤਾ ਅਤੇ ਬੱਚੇ ਦੋਵਾਂ ਨੂੰ ਬਹੁਤ ਮਦਦ ਮਿਲੇਗੀ।  ਹਾਲਾਂਕਿ ਇਹ ਕੰਮ ਥੋੜ੍ਹਾ ਮੁਸ਼ਕਲ ਜ਼ਰੂਰ ਹੈ ਪਰ ਕੁੱਝ ਤਰੀਕੇ ਤੁਹਾਡੇ ਕੰਮ ਆ ਸਕਦੇ ਹਨ। 

1. ਕੀ ਹੈ ਮਨੀ ਸੈਵਿੰਗ?
ਮਨੀ ਸੇਵਿੰਗ ਯਾਨੀ ਮਨੀ ਮੈਨੇਜਮੇਂਟ ਇਕ ਕੰਟੀਨਿਊਅਸ ਪ੍ਰੋਸੈਸ (Continuous process) ਹੈ ਜੋ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਹ ਤਰੀਕਾ ਬੱਚੇ ਦੀ ਉਮਰ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ ਪਰ ਇਸ ਨਾਲ ਉਹ ਪੈਸਿਆਂ ਦੀ ਸਹੀ ਜ਼ਰੂਰਤ ਸਮਝਣਾ ਸ਼ੁਰੂ ਕਰ ਦੇਣਗੇ।

PunjabKesari

2. ਮਨੀ ਸੇਵਿੰਗ ਲਈ ਇਨ੍ਹਾਂ ਗੱਲਾਂ 'ਤੇ ਦਿਓ ਧਿਆਨ

  • ਹਰ ਚੀਜ ਖੁਦ ਖ੍ਰੀਦਣ ਦੀ ਬਜਾਏ ਕਦੇ-ਕਦੇ ਬੱਚੇ ਨੂੰ ਵੀ ਜ਼ਰੂਰਤ ਦਾ ਸਾਮਾਨ ਖ੍ਰੀਦਣ ਦੀ ਜ਼ਿੰਮੇਦਾਰੀ ਸੌਂਪੋ। ਇਸ ਨਾਲ ਉਹ ਪੈਸਿਆਂ ਦਾ ਮਹੱਤਵ ਸਮਝਣ ਲੱਗੇਗਾ ਅਤੇ ਵਾਰ-ਵਾਰ ਇਕ ਹੀ ਤਰ੍ਹਾਂ ਦੀ ਚੀਜ਼ ਦੀ ਡਿਮਾਂਡ ਕਰਨਾ ਬੰਦ ਕਰ ਦੇਵੇਗਾ।  
  • ਬੱਚੇ ਨੂੰ ਤੋਹਫ਼ੇ ਵਿਚ ਮਿਲੇ ਪੈਸੇ ਖੁਦ ਕੋਲ ਰੱਖਣ ਦੀ ਬਜਾਏ ਉਸ ਨੂੰ ਸੰਭਾਲਣ ਲਈ ਕਹੋ। ਇਸ ਨਾਲ ਉਸ ਨੂੰ ਪਤਾ ਚੱਲੇਗਾ ਕਿ ਸੇਵਿੰਗ ਕਿਵੇਂ ਕਰਨੀ ਹੈ।  
  • ਬੱਚੇ ਨਾਲ ਕੁੱਝ ਮਨੀ ਗੇਮਜ਼ ਖੇਡੋ, ਜਿਸ ਵਿਚ ਪੈਸੇ ਇਸਤੇਮਾਲ ਕਰਨ ਦੇ ਤਰੀਕੇ ਅਤੇ ਮੁੱਲਾਂ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਹੋਵੇ।
  • ਬੱਚੇ ਨੂੰ ਉਸ ਦੇ ਪੈਸਿਆਂ ਨਾਲ ਕੋਈ ਸਾਮਾਨ ਖ੍ਰੀਦਣ ਲਈ ਕਹੋ, ਇਸ ਨਾਲ ਉਸ ਨੂੰ ਪਤਾ ਲੱਗੇਗਾ ਕਿ ਪੈਸੇ ਸਿਰਫ ਸਹੀ ਅਤੇ ਜ਼ਰੂਰਤ ਦੇ ਸਾਮਾਨ 'ਤੇ ਹੀ ਖਰਚ ਕਰਨੇ ਹਨ।  
  • ਇਸ ਗੱਲ ਦਾ ਧਿਆਨ ਰੱਖੋ ਕਿ ਵਿੱਤੀ ਸਿੱਖਿਆ ਬੱਚਾ ਆਪਣੇ ਮਾਪਿਆਂ ਤੋਂ ਹੀ ਸਿੱਖਦਾ ਹੈ।  


PunjabKesari

3. ਉਮਰ ਦੇ ਹਿਸਾਬ ਨਾਲ ਹੋਵੇ ਮਨੀ ਸੇਵਿੰਗ
ਬਹੁਤ ਛੋਟੇ ਬੱਚੇ ਨੂੰ ਪੈਸਿਆਂ ਦੇ ਬਾਰੇ ਵਿਚ ਕੋਈ ਖਾਸ ਜਾਣਕਾਰੀ ਨਹੀਂ ਹੁੰਦੀ। ਉਸ ਨੂੰ ਬਸ ਆਪਣੀ ਪਸੰਦ ਦੀਆਂ ਚੀਜਾਂ ਦੇ ਬਾਰੇ ਵਿਚ ਪਤਾ ਹੁੰਦਾ ਹੈ। ਇਸ ਦੀ ਥੋੜ੍ਹੀ ਬਹੁਤ ਜਾਣਕਾਰੀ ਤੁਸੀਂ 5 ਸਾਲ ਦੇ ਬਾਅਦ ਦੇਣੀ ਸ਼ੁਰੂ ਕਰ ਸਕਦੇ ਹੋ।  

5 ਤੋਂ 10 ਸਾਲ ਦੇ ਬੱਚੇ
ਛੋਟੇ ਬੱਚਿਆਂ ਨੂੰ ਸਿੱਕੇ ਜਮ੍ਹਾਂ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਇਸ ਤੋਂ ਪੈਸੇ ਜੋੜਨ ਦੀ ਆਦਤ ਪਾਈ ਜਾ ਸਕਦੀ ਹੈ।  ਉਸ ਨੂੰ ਸਿੱਕੇ ਪਿਗੀ ਬੈਂਕ ਵਿਚ ਜਮ੍ਹਾਂ ਕਰਨ ਲਈ ਕਹੋ। ਬੱਚੇ ਨੂੰ ਆਪਣੇ ਨਾਲ ਖ੍ਰੀਰਦਦਾਰੀ ਲਈ ਜਰੂਰ ਲਿਜਾਓ, ਪੂਰੇ ਮਹੀਨੇ ਦੀਆਂ ਚੀਜਾਂ ਸੀਮਤ ਪੈਸਿਆਂ ਵਿਚ ਹੀ ਖ੍ਰੀਦਣ ਦੀ ਜਾਣਕਾਰੀ ਦਿਓ। ਬੱਚੇ ਨੂੰ ਜੇਬ ਖਰਚ ਦਿੰਦੇ ਹੋ ਤਾਂ ਉਸ ਨੂੰ ਦੱਸੋ ਕਿ ਕਿਸ ਤਰ੍ਹਾਂ ਪੈਸੇ ਜਮ੍ਹਾਂ ਕਰਕੇ ਤੁਸੀਂ ਪਸੰਦੀਦਾ ਸਾਮਾਨ ਖਰੀਦ ਸਕਦੇ ਹੋ।

11 ਤੋਂ 15 ਸਾਲ ਦੇ ਬੱਚੇ
ਪੈਸਿਆਂ ਦੀ ਸੱਮਝ ਲਈ ਇਹ ਉਮਰ ਵੀ ਬਹੁਤ ਛੋਟੀ ਹੁੰਦੀ ਹੈ ਪਰ ਬੱਚੇ ਨੂੰ ਫਜ਼ੂਲ ਖਰਚ ਦਾ ਨੁਕਸਾਨ ਸਮਝਾਇਆ ਜਾ ਸਕਦਾ ਹੈ। ਉਸ ਦਾ ਬੈਂਕ ਵਿਚ ਸੇਵਿੰਗ ਅਕਾਊਂਟ ਖੁੱਲਵਾਓ ਤਾਂਕਿ ਭਵਿੱਖ ਵਿਚ ਉਹ ਆਪਣੇ ਜੋੜੇ ਗਏ ਪੈਸਿਆਂ ਕੁੱਝ ਖਰੀਦ ਸਕੇ।  

16 ਤੋਂ 20 ਸਾਲ ਦੇ ਬੱਚੇ
ਇਸ ਉਮਰ ਵਿਚ ਬੱਚੇ ਨੂੰ ਪੂਰੀ ਤਰ੍ਹਾਂ ਨਾਲ ਸੱਮਝਣ ਲੱਗਦੇ ਹਨ। ਪਰਿਵਾਰਕ ਬਜਟ ਅਤੇ ਖਰਚ ਕਰਨ ਵਿਚ ਉਨ੍ਹਾਂ ਦੀ ਸਲਾਹ ਲਈ ਜਾ ਸਕਦੀ ਹੈ। ਉਸ ਨੂੰ ਦੱਸੋ ਕਿ ਉਹ ਪਾਰਟ ਟਾਇਮ ਨੌਕਰੀ ਨਾਲ ਕਮਾਏ ਪੈਸਿਆਂ ਨਾਲ ਕਾਲਜ ਦੀ ਪੜ੍ਹਾਈ ਦਾ ਖਰਚ, ਬਾਇਕ ਜਾਂ ਗਹਿਣਿਆਂ ਵਰਗੀਆਂ ਚੀਜਾਂ ਖਰੀਦ ਸਕਦਾ ਹੈ।

PunjabKesari


cherry

Content Editor

Related News