ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਬੱਚਿਆਂ ਦੇ ਚਿੱਟੇ ਹੋ ਰਹੇ ਵਾਲਾਂ ਨੂੰ ਕਰੋ ਕਾਲਾ

07/08/2020 1:18:53 PM

ਜਲੰਧਰ : ਉਮਰ ਵਧਣ ਦੇ ਨਾਲ ਵਾਲਾਂ ਦਾ ਚਿੱਟੇ ਹੋਣਾ ਆਮ ਗੱਲ ਹੈ ਪਰ ਅੱਜ-ਕੱਲ੍ਹ ਕਈ ਬੱਚੇ ਵੀ ਇਸ ਸਮੱਸਿਆ ਦੇ ਸ਼ਿਕਾਰ ਹੋ ਰਹੇ ਹਨ। ਗੱਲ ਜੇਕਰ ਵੱਡਿਆਂ ਦੀ ਕਰੀਏ ਤਾਂ ਉਹ ਆਪਣੇ ਚਿੱਟੇ ਵਾਲਾਂ ਨੂੰ ਲਕਾਉਣ ਲਈ ਡਾਈ ਜਾਂ ਕਲਰ ਲਗਾ ਕੇ ਲੈਂਦੇ ਹਨ ਪਰ ਘੱਟ ਉਮਰ ਵਿਚ ਕੈਮੀਕਲ ਯੁਕਤ ਕਲਰ ਲਗਾਉਣਾ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰੇਗਾ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ਿਆਂ ਦੇ ਬਾਰੇ ਵਿਚ ਦੱਸਦੇ ਹਾਂ, ਜਿਸ ਨਾਲ ਬੱਚਿਆਂ ਦੇ ਚਿੱਟੇ ਵਾਲਾਂ ਤੋਂ ਛੁਟਕਾਰਾ ਮਿਲਣ ਵਿਚ ਮਦਦ ਮਿਲੇਗੀ । ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਕਿ ਬੱਚਿਆਂ ਦੇ ਵਾਲ ਚਿੱਟੇ ਹੋਣ ਦੇ ਕਾਰਣਾਂ ਦੇ ਬਾਰੇ ਵਿਚ. . .

  • ਜੈਨੇਟਿਕ
  • ਪੋਸ਼ਕ ਤੱਤਾਂ ਦੀ ਕਮੀ
  • ਤਣਾਅ ਅਤੇ ਚਿੰਤਾ
  • ਪ੍ਰੋਟੀਨ ਅਤੇ ਕਾਪਰ ਦੀ ਕਮੀ
  • ਹਾਰਮੋਨਲ ਅਸੰਤੁਲਿਤ ਹੋਣਾ
  • ਥਾਇਰਾਈਡ
  • ਸਰੀਰ ਵਿਚ ਹੀਮੋਗਲੋਬਿਨ ਦੀ ਕਮੀ

PunjabKesari

ਤਾਂ ਚੱਲੋ ਜਾਣਦੇ ਹਾਂ ਘਰੇਲੂ ਨੁਸਖ਼ਿਆਂ ਦੇ ਬਾਰੇ ਵਿਚ. . .
ਕਰੀ ਪੱਤਾ

ਇਸ ਨੂੰ ਇਸਤੇਮਾਲ ਕਰਣ ਲਈ ਪਾਣੀ ਵਿਚ 8-10 ਕਰੀ ਪੱਤਿਆਂ ਨੂੰ ਉਬਾਲੋ। ਪਾਣੀ ਦਾ ਰੰਗ ਬਦਲ ਜਾਣ ਦੇ ਬਾਅਦ ਗੈਸ ਨੂੰ ਬੰਦ ਕਰ ਦਿਓ। ਫਿਰ ਤਿਆਰ ਮਿਸ਼ਰਣ ਨੂੰ ਠੰਡਾ ਕਰਕੇ ਛਾਣਨੀ ਦੀ ਮਦਦ ਨਾਲ ਛਾਣ ਲਓ। ਹੁਣ ਪੱਤਿਆਂ ਵਿਚ ਨਾਰੀਅਲ ਤੇਲ ਦੀ ਕੁੱਝ ਬੂੰਦਾਂ ਅਤੇ ਜ਼ਰੂਰਤ ਅਨੁਸਾਰ ਪਾਣੀ ਪਾ ਕੇ ਮਿਕਸੀ ਵਿਚ ਪੀਸ ਲਓ। ਤਿਆਰ ਪੇਸਟ ਨੂੰ ਵਾਲਾਂ 'ਤੇ 1-2 ਘੰਟਿਆਂ ਤੱਕ ਲਗਾਓ। ਬਾਅਦ ਵਿਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਕਰੀ ਪੱਤਿਆਂ ਵਿਚ ਮੌਜੂਦ ਚਿਕਿਤਸਕ ਗੁਣ ਵਾਲਾਂ ਨੂੰ ਕਾਲਾ ਕਰਣ ਦੇ ਨਾਲ ਜੜੋਂ ਮਜਬੂਤ ਕਰਣ ਵਿਚ ਮਦਦ ਕਰਦਾ ਹੈ। ਇਸ ਪੇਸਟ ਨੂੰ ਹਫ਼ਤੇ 2 ਵਾਰ ਜ਼ਰੂਰ ਲਗਾਓ।  

ਆਂਵਲਾ
ਇਕ ਕਟੋਰੀ ਵਿਚ 2 ਟੇਬਲ ਸਪੂਨ ਆਂਵਲਾ ਪਾਊਡਰ, 1 ਟੇਬਲ ਸਪੂਨ ਨਾਰੀਅਲ ਦਾ ਤੇਲ, ਲੋੜ ਮੁਤਾਬਕ ਪਾਣੀ ਮਿਕਸ ਕਰੋ। ਤਿਆਰ ਪੇਸਟ ਨੂੰ 1 ਘੰਟੇ ਲਈ ਵੱਖ ਰੱਖ ਦਿਓ। ਤੈਅ ਸਮੇਂ ਦੇ ਬਾਅਦ ਇਸ ਨੂੰ ਵਾਲਾਂ 'ਤੇ 1-2 ਘੰਟਿਆਂ ਲਈ ਲਗਾਓ। ਬਾਅਦ ਵਿਚ ਵਾਲਾਂ ਨੂੰ ਮਾਇਲਡ ਸ਼ੈਂਪੂ ਨਾਲ ਧੋ ਲਓ। ਇਸ ਪੇਸਟ ਨੂੰ ਹਫ਼ਤੇ ਵਿਚ 2-3 ਵਾਰ ਜ਼ਰੂਰ ਲਗਾਓ। ਐਂਟੀ-ਆਕਸੀਡੈਂਟ ਨਾਲ ਭਰਪੂਰ ਆਂਵਲਾ ਵਾਲਾਂ ਨੂੰ ਕਾਲਾ ਕਰਣ ਦੇ ਨਾਲ ਇਨ੍ਹਾਂ ਨੂੰ ਲੰਮੇ, ਸੰਘਣੇ ਅਤੇ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ।  

ਗੁੜਹਲ ਦਾ ਫੁੱਲ
2 ਟੇਬਸ ਪੂਨ ਆਂਵਲਾ ਪਾਊਡਰ, 2 ਗੁੜਹਲ ਦੇ ਫੁੱਲ, 1 ਟੇਬਲ ਸਪੂਨ ਤਿੱਲ ਨੂੰ ਮਿਕਸੀ ਵਿਚ ਪਾ ਕੇ ਪੀਸ ਲਓ।  ਤਿਆਰ ਪੇਸਟ ਨੂੰ ਕਟੋਰੀ ਵਿਚ ਕੱਢ ਕੇ ਉਸ ਵਿਚ 5-6 ਬੂੰਦਾਂ ਨਾਰੀਅਲ ਦਾ ਤੇਲ ਅਤੇ ਲੋੜ ਮੁਤਾਬਕ ਪਾਣੀ ਮਿਕਸ ਕਰਕੇ ਵਾਲਾਂ 'ਤੇ ਲਗਾਓ। ਇਸ ਨੂੰ 1-2 ਘੰਟੀਆਂ ਤੱਕ ਲੱਗਾ ਰਹਿਣ ਦਿਓ। ਤੈਅ ਸਮੇਂ ਦੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਹ ਤੁਹਾਡੇ ਵਾਲਾਂ ਨੂੰ ਜੜੋਂ ਪੋਸ਼ਣ ਦੇਣ ਦੇ ਨਾਲ ਕਾਲੇ, ਲੰਮੇ, ਸੰਘਣੇ ਕਰਣ ਵਿਚ ਮਦਦ ਕਰਦਾ ਹੈ। ਇਸ ਪੇਸਟ ਨੂੰ ਹਰ ਵਾਰ ਵਾਲਾਂ ਨੂੰ ਧੌਣ ਤੋਂ ਪਹਿਲਾਂ ਲਗਾਓ।  

ਬਦਾਮ ਵਾਲਾ ਤੇਲ (ਆਲਮੰਡ ਆਇਲ) ਅਤੇ ਤਿੱਲ
2 ਟੇਬਲ ਸਪੂਨ ਬਦਾਮ ਦਾ ਤੇਲ ਅਤੇ 2 ਟੇਬਲ ਸਪੂਨ ਤਿੱਲ ਮਿਕਸਰ ਗਰਾਇੰਡਰ ਵਿਚ ਪਾ ਕੇ ਗਰਾਇੰਡ ਕਰੋ। ਫਿਰ ਇਸ ਪੇਸਟ ਨੂੰ ਵਾਲਾਂ ਦੀਆਂ ਜੜਾਂ ਤੋਂ ਲਗਾਉਂਦੇ ਹੋਏ ਸਾਰੇ ਵਾਲਾਂ ਵਿਚ ਲਗਾਓ। 30 ਮਿੰਟ ਤੱਕ ਇਸ ਨੂੰ ਇੰਝ ਹੀ ਲੱਗਾ ਰਹਿਣ ਦਿਓ। ਉਸਦੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਬਦਾਮ ਵਾਲੇ ਤੇਲ ਵਿਚ ਮੌਜੂਦ ਪੋਸ਼ਕ ਤੱਤ ਵਾਲਾਂ ਨੂੰ ਜੜੋਂ ਮਜ਼ਬੂਤ ਕਰਣ ਵਿਚ ਮਦਦ ਕਰਦੇ ਹਨ। ਤਿੱਲ ਚਿੱਟੇ ਵਾਲਾਂ ਨੂੰ ਕਾਲਾ ਕਰਕੇ ਉਸ ਨੂੰ ਪੋਸ਼ਿਤ ਕਰਦਾ ਹੈ। ਚੰਗੇ ਨਤੀਜੇ ਲਈ ਇਸ ਪੇਸਟ ਨੂੰ ਹਫ਼ਤੇ ਵਿਚ 2-3 ਵਾਰ ਜ਼ਰੂਰ ਲਗਾਓ।

 


 


cherry

Content Editor

Related News