ਕੁਦਰਤੀ ਨਜ਼ਾਰਿਆਂ ਲਈ ਮਸ਼ਹੂਰ ਹੈ ਸਿੱਕਮ ਦਾ ਇਹ ਸ਼ਹਿਰ

06/08/2020 2:15:39 PM

ਨਵੀਂ ਦਿੱਲੀ : ਸਿੱਕਮ ਭਾਰਤ ਦੀਆਂ ਖੂਬਸੂਰਤ ਜਗ੍ਹਾਵਾਂ ਵਿਚੋਂ ਇਕ ਹੈ। ਅੱਜ ਅਸੀਂ ਤੁਹਾਨੂੰ ਇੱਥੋਂ ਦੇ ਖੂਬਸੂਰਤ ਸ਼ਹਿਰ ਗੰਗਟੋਕ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।  ਗੰਗਟੋਕ ਪੂਰੀ ਦੁਨੀਆ ਵਿਚ ਕੁਦਰਤੀ ਨਜ਼ਾਰਿਆਂ ਲਈ ਜਾਣਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਗੰਗਟੋਕ ਸਿੱਕਮ ਦੀ ਰਾਜਧਾਨੀ ਹੋਣ ਦੇ ਨਾਲ ਹੀ ਇੱਥੇ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ । ਇੱਥੋਂ ਕੰਚਨਜੰਗਾ ਦੇ ਖੂਬਸੂਰਤ ਦ੍ਰਿਸ਼ ਦਿੱਸਦੇ ਹਨ। ਕੰਚਨਜੰਗਾ ਪਰਬਤ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਚੋਟੀ ਹੈ। ਅੱਜ ਅਸੀ ਤੁਹਾਨੂੰ ਗੰਗਟੋਕ ਦੀਆਂ ਮਸ਼ਹੂਰ ਜਗ੍ਹਾਵਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ।

ਨਾਥੁਲਾ ਪਾਸ
ਨਾਥੁਲਾ ਪਾਸ ਗੰਗਟੋਕ ਦੀਆਂ ਖੂਬਸੂਰਤ ਜਗ੍ਹਾਵਾਂ ਵਿਚੋਂ ਇਕ ਹੈ। ਇਹ ਭਾਰਤ ਅਤੇ ਚੀਨ ਦੀ ਕੌਮਾਂਤਰੀ ਸਰਹੱਦ ਹੈ। ਇਥੇ ਬਿਨਾਂ ਪਾਸ ਦੇ ਪ੍ਰਵੇਸ਼  ਕਰਨ ਨਹੀਂ ਦਿੱਤਾ ਜਾਂਦਾ ਹੈ। ਇੱਥੇ ਜਾਣ ਲਈ ਇਕ ਪਰਮਿਟ ਦੀ ਲੋੜ ਹੁੰਦੀ ਹੈ। ਇੱਥੇ ਸਥਿਤ ਤਸੋਂਗਮੋ ਝੀਲ ਖਿੱਚ ਦਾ ਮੁੱਖ ਕੇਂਦਰ ਹੈ। ਇਹ ਝੀਲ ਇਸ ਜਗ੍ਹਾ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਣ ਦਾ ਕੰਮ ਕਰਦੀ ਹੈ।

PunjabKesari

ਤਾਸ਼ੀ ਵਿਊ ਪਾਇੰਟ
ਗੰਗਟੋਕ ਵਿਚ ਕਈ ਅਜਿਹੇ ਪੁਆਇੰਟ ਹਨ ਜਿੱਥੋਂ ਮਾਊਂਟ ਸਨਿਲੋਚ ਅਤੇ ਕੰਚਨਜੰਗਾ ਪਹਾੜ ਦੇ ਖੂਬਸੂਰਤ ਨਜ਼ਾਰੇ ਵੇਖੇ ਜਾ ਸਕਦੇ ਹਨ। ਤਾਸ਼ੀ ਵਿਊ ਪੁਆਇੰਟ ਇਨ੍ਹਾਂ ਵਿਚੋਂ ਇਕ ਹੈ। ਇੱਥੋਂ ਬਰਫ ਨਾਲ ਢੱਕੇ ਪਹਾੜਾਂ ਦੇ ਨਜ਼ਾਰੇ ਦੇਖਣ ਵਾਲੇ ਹਨ। ਤਾਸ਼ੀ ਵਿਊ ਪੁਆਇੰਟ ਚਾਰੇ ਪਾਸਿਓ ਖੂਬਸੂਰਤ ਪਹਾੜਾਂ ਅਤੇ ਬੱਦਲਾਂ ਨਾਲ ਘਿਰਿਆ ਹੋਇਆ ਹੈ। ਇਸ ਜਗ੍ਹਾ ਤੋਂ ਹਿਮਾਲਿਆ ਵੀ ਸਾਫ਼ ਵਿਖਾਈ ਦਿੰਦਾ ਹੈ।

PunjabKesari

ਐਮ.ਜੀ. ਰੋਡ
ਐਮ.ਜੀ. ਰੋਡ ਗੰਗਟੋਕ ਵਿਚ ਬਹੁਤ ਮਸ਼ਹੂਰ ਹੈ। ਇਸ ਰੋਡ ਨੂੰ ਗੰਗੋਟਕ ਦਾ ਦਿਲ ਵੀ ਕਿਹਾ ਜਾਂਦਾ ਹੈ। ਇੱਥੇ ਦੀ ਖਾਸ ਗੱਲ ਇਹ ਹੈ ਕਿ ਇੱਥੇ ਇਕ ਵੀ ਗੱਡੀ ਨਹੀਂ ਚੱਲਦੀ ਹੈ। ਇਸ ਰੋਡ 'ਤੇ ਸਿਰਫ ਪੈਦਲ ਯਾਤਰਾ ਹੀ ਕੀਤੀ ਜਾ ਸਕਦੀ ਹੈ। ਐਮ.ਜੀ. ਰੋਡ ਇੱਥੇ ਦੀ ਮੁੱਖ ਮਾਰਕਿਟ ਹੈ। ਗੰਗਟੋਕ ਵਿਚ ਇਸ ਮਾਰਕਿਟ ਨੂੰ ਸ਼ਾਪਿੰਗ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

PunjabKesari

ਉਤਸੁਕ ਲਾ ਖੰਗ ਮੋਨੇਸਟਰੀ ਮੱਠ
ਅਧਿਆਤਮ ਦੀ ਨਜ਼ਰ ਤੋਂ ਇਸ ਜਗ੍ਹਾ ਦਾ ਬਹੁਤ ਜ਼ਿਆਦਾ ਮਹੱਤਵ ਹੈ। ਉਤਸੁਕ ਲ ਖੰਗ ਮੋਨੇਸਟਰੀ ਗੰਗਟੋਕ ਵਿਚ ਰਾਇਲ ਪੈਲੇਸ ਹੈ, ਜਿਸ ਅੰਦਰ ਇਕ ਮੱਠ ਵੀ ਹੈ ਜਿਸ ਨੂੰ ਉਤਸੁਕ ਲਾ ਖੰਗ ਮੋਨੇਸਟਰੀ ਮੱਠ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮੱਠ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਇਤਿਹਾਸਕਾਰਾਂ ਅਨੁਸਾਰ ਇਸ ਮੱਠ ਨੂੰ ਗੰਗਟੋਕ ਦੇ 9ਵੇਂ ਰਾਜਾ ਥੇਥੁਟੋਬ ਨਾਮਗਿਆਲ ਦੇ ਸ਼ਾਸਨ ਵਿਚ ਬਣਾਇਆ ਗਿਆ ਸੀ।

PunjabKesari

ਸੈਵਨ ਸਿਸਟਰਸ ਵਾਟਰਫਾਲ
ਗੰਗਟੋਕ ਵਿਚ ਬੇਹੱਦ ਹੀ ਖੂਬਸੂਰਤ ਵਾਟਰਫਾਲ ਹੈ, ਜਿਸ ਨੂੰ ਸੈਵਨ ਸਿਸਟਰਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਹ ਵਾਟਰਫਾਲ ਆਪਣੀ ਖੂਬਸੂਰਤੀ ਲਈ ਪੂਰੇ ਭਾਰਤ ਵਿਚ ਮਸ਼ਹੂਰ ਹੈ।

PunjabKesari


cherry

Content Editor

Related News