ਗੋਆ ਦੇ ਇਹ ਬੀਚ ਤੁਹਾਡੀਆਂ ਛੁੱਟੀਆਂ ਨੂੰ ਬਣਾਉਂਦੇ ਹਨ ਯਾਦਗਾਰ

06/19/2020 1:33:29 PM

ਮੁੰਬਈ : ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ 'ਚ ਗੋਆ ਹੀ ਇਕ ਅਜਿਹਾ ਦੇਸ਼ ਹੈ, ਜਿੱਥੇ ਘੁੰਮਣ ਲਈ ਇਕ ਤੋਂ ਵਧ ਕੇ ਇਕ ਖੂਬਸੂਰਤ ਥਾਵਾਂ ਹਨ। ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਜ਼ਿਆਦਾਤਰ ਲੋਕ ਗੋਆ ਵਿਚ ਹੀ ਘੁੰਮਣ ਦੀ ਯੋਜਨਾ ਬਣਾਉਂਦੇ ਹਨ। ਗੋਆ ਦੀ ਨਾਈਟਲਾਈਫ ਤੋਂ ਲੈ ਕੇ ਬੀਚ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਹੇ ਹਨ। ਅੱਜ ਅਸੀਂ ਤੁਹਾਨੂੰ ਗੋਆ ਦੇ ਕੁਝ ਅਜਿਹੇ ਹੀ ਖੂਬਸੂਰਤ ਬੀਚਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਣਗੇ। ਗੋਆ ਦੇ ਇਨ੍ਹਾਂ ਬੀਚਾਂ 'ਤੇ ਤੁਹਾਨੂੰ ਗਰਮੀ ਦਾ ਵੀ ਅਹਿਸਾਸ ਨਹੀਂ ਹੋਵੇਗਾ।

1. ਪੈਲੋਲੇਮ ਬੀਚ, Palolem Beach
ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ ਲੈਣ ਲਈ ਇਹ ਸਭ ਤੋਂ ਵਧੀਆ ਬਦਲ ਹੈ। ਇੱਥੇ ਤੁਸੀਂ ਨਾਈਟਲਾਈਫ ਦੇ ਨਾਲ ਸੁਆਦੀ ਭੋਜਨ ਦਾ ਵੀ ਪੂਰਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਬੀਚ 'ਚ ਤੁਸੀਂ ਯਾਰਟ ਵਿਚ ਬੈਠ ਕੇ ਸਮੁੰਦਰ ਦਾ ਮਜ਼ਾ ਲੈ ਸਕਦੇ ਹੋ ਜਾਂ ਪਾਰਟੀ ਕਰ ਸਕਦੇ ਹੋ।

PunjabKesari

2. ਕੋਲਵਾ ਬੀਚ, Colva Beach
ਇਹ ਬੀਚ ਗੋਆ ਦੇ ਸਭ ਤੋਂ ਖੂਬਸੂਰਤ ਅਤੇ ਲੰਬੇ ਬੀਚਾਂ 'ਚੋਂ ਇਕ ਹੈ। ਇੱਥੇ ਦਾ ਮਾਹੌਲ ਕਾਫ਼ੀ ਸ਼ਾਂਤੀ ਵਾਲਾ ਹੈ। ਇਸ ਲਈ ਤੁਸੀਂ ਆਪਣੀਆਂ ਛੁੱਟੀਆਂ ਇੱਥੇ ਸ਼ਾਂਤੀ ਨਾਲ ਬਿਤਾ ਸਕਦੇ ਹੋ।

PunjabKesari

3. ਅਨਜੁਨਾ ਬੀਚ, Anjuna Beach
ਉੱਤਰੀ ਗੋਆ ਵਿਚ ਸਥਿਤ ਇਸ ਬੀਚ 'ਤੇ ਤੁਸੀਂ ਹਰੇ-ਭਰੇ ਦਰੱਖਤ, ਸੁਆਦੀ ਭੋਜਨ, ਨਾਈਟਲਾਈਫ ਅਤੇ ਡਾਂਸ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਖੂਬਸੂਰਤ ਸਨਸੈੱਟ ਦਾ ਨਜ਼ਾਰਾ ਦੇਖਣ ਦਾ ਵੀ ਆਪਣਾ ਹੀ ਵੱਖਰਾ ਮਜ਼ਾ ਹੈ।

PunjabKesari

4. ਬਾਗਾ ਬੀਚ, Baga Beach
ਬਾਗਾ ਬੀਚ ਪਾਰਟੀ, ਨਾਈਟਲਾਈਫ ਅਤੇ ਸੀ ਫੂਡ ਲਈ ਜਾਣਿਆ ਜਾਂਦਾ ਹੈ। ਇਸ ਦੇ ਕੋਲ ਚੰਗੇ ਰੈਸਟੋਰੈਂਟ ਅਤੇ ਹੋਟਲ ਹਨ। ਇਹ ਬੀਚ ਰੇਤ ਅਤੇ ਪਾਮ ਦਰੱਖਤਾਂ ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।

PunjabKesari

5. ਮੋਰਜੀਮ ਬੀਚ, Morjim beach
ਇਸ ਬੀਚ ਨੂੰ ਗੋਆ ਦਾ ਛੋਟਾ ਰੂਸ ਵੀ ਕਿਹਾ ਜਾਂਦਾ ਹੈ। ਇੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਸਮੁੰਦਰੀ ਜੀਵ ਦੇਖ ਸਕਦੇ ਹੋ। ਆਪਣੀ ਛੁੱਟੀਆਂ ਸ਼ਾਂਤੀ ਨਾਲ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਬੀਚ ਦੇ ਕੰਢੇ ਰੂਮ ਲੈ ਕੇ ਰਹਿ ਸਕਦੇ ਹੋ।

PunjabKesari

6. ਕੈਲੰਗੁਟ ਬੀਚ, Calangute Beach
ਵਾਟਰ ਸਪੋਰਟਸ ਅਤੇ ਡੌਲਫਿਨ ਲਈ ਮਸ਼ਹੂਰ ਇਸ ਬੀਤ 'ਤੇ ਤੁਸੀਂ ਐਡਵੈਂਚਰ ਦਾ ਮਜ਼ਾ ਲੈ ਸਕਦੇ ਹੋ। ਗੋਵਾ ਦੇ ਕੈਲੰਗੁਟ ਬੀਚ ਨੂੰ ਸਮੁੰਦਰੀ ਤਟਾਂ ਦੀ ਰਾਣੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

PunjabKesari

7. ਕੈਵੇਲੋਸਿਮ ਬੀਚ, Cavelossim Beach
ਕੈਵੇਲੋਸਿਮ ਬੀਚ ਨਮਰ ਚਿੱਟੀ ਰੇਤ ਲਈ ਮਸ਼ਹੂਰ ਹੈ। ਇੱਕੋਂ ਦਾ ਨਜ਼ਾਰਾ ਦੇਣਖ ਵਿਚ ਕਾਫੀ ਸੁੰਦਰ ਅਤੇ ਮਨਮੋਹਨ ਲੱਗਦਾ ਹੈ। ਜੇਕਰ ਤੁਸੀਂ ਗੋਆ ਘੁੰਮਣ ਜਾ ਰਹੋ ਤਾਂ ਇਸ ਖੂਬਸੂਰਤ ਬੀਚ ਨੂੰ ਦੇਖਣਾ ਨਾ ਭੁੱਲੋ।

PunjabKesari


cherry

Content Editor

Related News